- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇੜਲੇ ਪਿੰਡ ਸੰਘਰੇੜੀ ਦੇ ਵਸਨੀਕ ਕਸ਼ਮੀਰ ਸਿੰਘ ਪੁੱਤਰ ਸੁਖਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਭਰਾ ਦੇ ਸਾਲੇ ਨੇ ਆਪਣੀ ਪਤਨੀ ਦਾ ਸਟੱਡੀ ਵੀਜ਼ਾ ਬਠਿੰਡਾ ਦੇ ਇੱਕ ਟ੍ਰੈਵਲ ਏਜੰਟ ਮੁਕੁਲ ਕੁਮਾਰ ਰਾਹੀਂ ਲਗਵਾਇਆ ਸੀ ਜਿਸ ਕਾਰਨ ਉਨ੍ਹਾਂ ਦਾ ਮੁਕੁਲ ਕੁਮਾਰ ਨਾਲ ਤਾਲਮੇਲ ਹੋ ਗਿਆ ਤਾਂ ਇਸ ਦੌਰਾਨ ਉਕਤ ਵਿਅਕਤੀ ਨੇ ਸਾਨੂੰ ਦੱਸਿਆ ਕਿ ਕੈਨੇਡਾ ਦਾ ਬਿਜ਼ਨਸ ਤੇ ਵਿਜ਼ਟਰ ਵੀਜ਼ਾ ਆਇਆ ਹੋਇਆ ਹੈ ਜਿਸ ਲਈ ਤੁਹਾਨੂੰ 25 ਲੱਖ ਰੁਪਏ ਐਡਵਾਂਸ ਦੇਣੇ ਹੋਣਗੇ ਤੇ ਉਹ ਇਕ ਹਫਤੇ 'ਚ ਵੀਜ਼ਾ ਲਗਵਾ ਦੇਵੇਗਾ।

ਮੁਕੇਸ਼ ਸਿੰਗਲਾ, ਭਵਾਨੀਗੜ੍ਹ: ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਬਹਾਨੇ ਵਿਅਕਤੀ ਨਾਲ 25 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਬਠਿੰਡਾ ਦੇ ਇੱਕ ਟ੍ਰੈਵਲ ਏਜੰਟ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨੇੜਲੇ ਪਿੰਡ ਸੰਘਰੇੜੀ ਦੇ ਵਸਨੀਕ ਕਸ਼ਮੀਰ ਸਿੰਘ ਪੁੱਤਰ ਸੁਖਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਭਰਾ ਦੇ ਸਾਲੇ ਨੇ ਆਪਣੀ ਪਤਨੀ ਦਾ ਸਟੱਡੀ ਵੀਜ਼ਾ ਬਠਿੰਡਾ ਦੇ ਇੱਕ ਟ੍ਰੈਵਲ ਏਜੰਟ ਮੁਕੁਲ ਕੁਮਾਰ ਰਾਹੀਂ ਲਗਵਾਇਆ ਸੀ ਜਿਸ ਕਾਰਨ ਉਨ੍ਹਾਂ ਦਾ ਮੁਕੁਲ ਕੁਮਾਰ ਨਾਲ ਤਾਲਮੇਲ ਹੋ ਗਿਆ ਤਾਂ ਇਸ ਦੌਰਾਨ ਉਕਤ ਵਿਅਕਤੀ ਨੇ ਸਾਨੂੰ ਦੱਸਿਆ ਕਿ ਕੈਨੇਡਾ ਦਾ ਬਿਜ਼ਨਸ ਤੇ ਵਿਜ਼ਟਰ ਵੀਜ਼ਾ ਆਇਆ ਹੋਇਆ ਹੈ ਜਿਸ ਲਈ ਤੁਹਾਨੂੰ 25 ਲੱਖ ਰੁਪਏ ਐਡਵਾਂਸ ਦੇਣੇ ਹੋਣਗੇ ਤੇ ਉਹ ਇਕ ਹਫਤੇ 'ਚ ਵੀਜ਼ਾ ਲਗਵਾ ਦੇਵੇਗਾ।
ਸ਼ਿਕਾਇਤਕਰਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਰੋਸੇ 'ਚ ਮੁਕੁਲ ਕੁਮਾਰ ਨੂੰ ਵੱਖ-ਵੱਖ ਸਮੇਂ 'ਤੇ 25 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਮੁਕੁਲ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਕੰਮ ਕੁਝ ਦਿਨਾਂ ਵਿੱਚ ਹੋ ਜਾਵੇਗਾ ਪਰ ਉਹ ਆਪਣੇ ਵਿਜ਼ਟਰ ਵੀਜ਼ੇ ਦਾ ਇੰਤਜ਼ਾਰ ਕਰਦੇ ਰਹੇ। ਉਕਤ ਵਿਅਕਤੀ ਉਨ੍ਹਾਂ ਨੂੰ ਅੱਜਕੱਲ੍ਹ ਦਾ ਬਹਾਨਾ ਲਗਾਉਂਦਾ ਰਿਹਾ ਜਿਸ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਮੁਕੁਲ ਕੁਮਾਰ ਨੇ ਵੀਜ਼ਾ ਲਗਵਾਉਣ ਦੇ ਨਾਂ 'ਤੇ ਉਨ੍ਹਾਂ ਨਾਲ 25 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਮਾਮਲੇ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਸ਼ਿਕਾਇਤ ਦੇ ਆਧਾਰ 'ਤੇ ਤਫ਼ਤੀਸ਼ ਕਰਦਿਆਂ ਪੁਲਸ ਨੇ ਉਕਤ ਮੁਕੁਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਬਠਿੰਡਾ ਦੇ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧੋਖਾਧੇਹੀ ਦਾ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।