ਚੰਗੀ ਸਿਹਤ ਲਈ ਰੋਜਾਨਾ ਸੰਤੁਲਿਤ ਭੋਜਨ ਤੇ ਕਸਤਰ ਕਰਨਾ ਜ਼ਰੂਰੀ
ਚੰਗੀ ਸਿਹਤ ਲਈ ਰੋਜਾਨਾ ਸੰਤੁਲਿਤ ਭੋਜਨ ਤੇ ਕਸਤਰ ਕਰਨਾ ਜਰੂਰੀ
Publish Date: Thu, 18 Jun 2026 04:02 PM (IST)
Updated Date: Fri, 19 Jun 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਚੰਗੀ ਸਿਹਤ ਤੇ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਕਸਤਰ ਸਭ ਤੋਂ ਜ਼ਰੂਰੀ ਹੈ। ਸੰਤੁਲਿਤ ਖੁਰਾਕ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਊਰਜਾ, ਤਾਕਤ ਤੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ, ਜਿਸ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਰੋਜ਼ਾਨਾ ਕਸਰਤ ਕਰਨਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ, ਭਾਰ ਕੰਟਰੋਲ ਕਰਨ, ਅਤੇ ਦਿਲ ਦੀਆਂ ਬਿਮਾਰੀਆਂ ਜਾਂ ਸ਼ੂਗਰ ਵਰਗੀਆਂ ਗੰਭੀਰ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਣ ’ਚ ਮੱਦਦ ਕਰਦਾ ਹੈ। ਪੇਸ਼ ਹਨ ਕੁੱਝ ਮਾਹਰ ਡਾਕਟਰਾਂ ਦੇ ਵਿਚਾਰ। ਕਸਰਤ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਜ਼ਰੂਰੀ : ਡਾ. ਸਿੱਧੂ ਸਿੱਧੂ ਹਸਪਤਾਲ ਬਰਨਾਲਾ ਦੇ ਐਮਡੀ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਰੋਜਾਨਾ ਕੁੱਝ ਸਮਾਂ ਕਸਰਤ ਜਰੂਰ ਕਰਨੀ ਚਾਹੀਦੀ ਹੈ, ਕਸਰਤ ਨਾਲ ਜਿੱਥੇ ਸਾਡਾ ਬਲੱਡ ਪ੍ਰੈੱਸ ਕੰਟਰੋਲ ’ਚ ਰਹਿੰਦਾ ਹੈ, ਉੱਥੇ ਹੀ ਇਸ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਰੋਜਾਨਾ ਕਸਰਤ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਦਾ ਹੈ ਤੇ ਇਸ ਨਾਲ ਇਮਿਊਨਿਟੀ ਸਿਸਟਮ ਮਜਬੂਤ ਹੁੰਦਾ ਹੈ। ਮਾਨਿਸਕ ਤਣਾਅ ਦੂਰ ਹੁੰਦਾ ਹੈ : ਡਾ. ਬਾਂਸਲ ਨਰੇਸ਼ ਹਸਪਤਾਲ ਤਪਾ ਦੇ ਐਮਡੀ ਡਾ. ਨਰੇਸ ਬਾਂਸਲ ਨੇ ਕਿਹਾ ਕਿ ਮਨੁੱਖ ਲਗਾਤਾਰ ਭਿਆਨਕ ਬਿਮਾਰੀਆਂ ਦੀ ਲਪੇਟ ’ਚ ਆ ਰਿਹਾ ਹੈ। ਰੋਜਾਨਾ ਕਸਰਤ ਮੂਡ ਨੂੰ ਵਧੀਆ ਬਣਾਉਂਦੀ ਹੈ ਤੇ ਤਣਾਅ ਘਟਾਉਂਦੀ ਹੈ। ਕਸਰਤ ਕਰਨ ਨਾਲ ਸਰੀਰ ’ਚ ਫੁਰਤੀ ਆਉਂਦੀ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦਿਨ ’ਚ ਘੱਟੋ-ਘੱਟ 30 ਮਿੰਟ ਕਸਰਤ ਜਾਂ ਸੈਰ ਕਰਨ ਦੀ ਆਦਤ ਜਰੂਰੀ ਪਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਹਰੀਆਂ ਸਬਜ਼ੀਆਂ ਦੀ ਕਰੋ ਵਰਤੋਂ : ਡਾ. ਕਰਨ ਸ਼ਰਮਾ ਪਰਦੀਪ ਹਸਪਤਾਲ ਬਰਨਾਲਾ ਦੇ ਡਾ. ਕਰਨ ਸ਼ਰਮਾ ਨੇ ਕਿਹਾ ਕਿ ਅੱਜ ਕੱਲ੍ਹ ਹਰ ਕੋਈ ਵਿਅਕਤੀ ਸਮੇਂ ਦੀ ਘਾਟ ਕਾਰਨ ਬਾਹਰਲੇ ਖਾਣ ਪੀਣ ਦੀ ਜਿਆਦਾ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਉਹ ਭਿਆਨਕ ਬਿਮਾਰੀਆਂ ਜਿਵੇਂ ਪੇਟ ਖ਼ਰਾਬ, ਤੇਜਾਬ, ਗੈਸ ਆਦਿ ਦੀ ਜਲਦ ਲਪੇਟ ’ਚ ਆ ਰਿਹਾ ਹੈ। ਸਾਨੂੰ ਬਾਹਰਲੇ ਖਾਣ ਪੀਣ ਤੋਂ ਪੂਰੀ ਤਰ੍ਹਾਂ ਨਾਲ ਪਹਰੇਜ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਹਰੀਆਂ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ। ਤਲਿਆ ਖਾਣ ਤੋਂ ਕਰੋ ਪਰਹੇਜ : ਡਾ. ਅੰਸ਼ੁਲ ਗਰਗ ਭੀਮ ਹਸਪਤਾਲ ਬਰਨਾਲਾ ਦੇ ਡਾ. ਅੰਸੁਲ ਗਰਗ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਪੀਜੇ, ਬਰਗਰ, ਨਿਊਡਲ ਆਦਿ ਤਲਿਆ ਹੋਇਆ ਭੋਜਨ ਖਾਣ ਨੂੰ ਪਹਿਲ ਦੇ ਰਹੀ ਹੈ, ਜਿਸ ਕਾਰਨ ਬੱਚਿਆਂ ’ਚ ਕਾਫ਼ੀ ਜਿਆਦਾ ਤਬਦੀਲੀਆਂ ਆ ਰਹੀਆਂ ਹਨ, ਮੋਟਾਪਾ ਵੱਧ ਰਿਹਾ ਹੈ ਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਦਾ ਬਣਿਆ ਖਾਣ ਲਈ ਹੀ ਪਹਿਲ ਦੇਣ ਤੇ ਤਲੇ ਹੋਏ ਭੋਜਨ ਖਾਣ ਤੋਂ ਪਰਹੇਜ ਕੀਤਾ ਜਾਵੇ।