ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦੇ ਕੱਪੜੇ ਹੋਏ ਸੁਆਹ
ਅੱਗ ਦੇ ਲੱਗਣ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ। ਦੁਕਾਨਦਾਰ ਦਾ ਬਹੁਤ ਵੱਡਾ ਨੁਕਸਾਨ ਹੈ। ਜੇਕਰ ਅੱਗ ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਵੀ ਦੁਕਾਨਾਂ ਨੂੰ ਅੱਗ ਲੱਗਣ ਦਾ ਖਦਸ਼ਾ ਸੀ।
Publish Date: Tue, 23 Jun 2026 06:24 PM (IST)
Updated Date: Wed, 24 Jun 2026 10:59 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼ੇਰੇ ਪੰਜਾਬ ਮਾਰਕੀਟ ਦਿੜਬਾ ਅੰਦਰ ਦਿਨ ਦਿਹਾੜੇ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਵਿੱਚ ਬਣਾਏ ਗਏ ਸਟੋਰ ਨੂੰ ਅਚਾਨਕ ਅੱਗ ਲੱਗ ਗਈ। ਪਲਾਂ ਵਿੱਚ ਹੀ ਲੱਖਾਂ ਰੁਪਏ ਦੀ ਕੀਮਤ ਦੇ ਰੈਡੀਮੇਡ ਕੱਪੜੇ ਸੜਕੇ ਸੁਆਹ ਹੋ ਗਏ ਹਨ। ਦੁਕਾਨ ਦੇ ਮਾਲਕ ਸਤਿਗੁਰੂ ਸਿੰਘ ਨੇ ਦੱਸਿਆ ਕਿ ਦੁਕਾਨ ਦੀ ਪਿਛਲੀ ਸਾਈਡ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ।
ਅੱਗ ਕੁਝ ਹੀ ਪਲਾਂ ਵਿੱਚ ਇੰਨੀ ਜ਼ਿਆਦਾ ਭਿਆਨਕ ਫੈਲ ਗਈ ਕਿ ਲੱਖਾਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮਿਹਨਤ ਮੁਸ਼ੱਕਤ ਨਾਲ ਅਤੇ ਦੁਕਾਨਦਾਰਾਂ ਦੀ ਮਿਹਨਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਉਸ ਸਮੇਂ ਤੱਕ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਸਮਾਨ ਅੱਗ ਦੀ ਭੇਟ ਚੜ ਚੁੱਕਾ ਸੀ। ਅੱਗ ਦੇ ਲੱਗਣ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ। ਦੁਕਾਨਦਾਰ ਦਾ ਬਹੁਤ ਵੱਡਾ ਨੁਕਸਾਨ ਹੈ। ਜੇਕਰ ਅੱਗ ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਵੀ ਦੁਕਾਨਾਂ ਨੂੰ ਅੱਗ ਲੱਗਣ ਦਾ ਖਦਸ਼ਾ ਸੀ।