ਮਾਮਲਾ ਪਿੰਡ ਪੱਖੋਕੇ ਵਿਖੇ ਗੈਰ ਕਾਨੂੰਨੀ 90 ਰੁੱਖ ਵੱਢਣ ਵਾਲਿਆਂ ਖਿਲਾਫ਼ ਕਾਰਵਾਈ ਦਾ ਮਾਮਲਾ ਪਿੰਡ ਪੱਖੋਕੇ ਵਿਖੇ ਗੈਰ ਕਾਨੂੰਨੀ 90 ਰੁੱਖ ਵੱਢਣ ਵਾਲਿਆਂ ਖਿਲਾਫ਼ ਕਾਰਵਾਈ ਦਾ
Publish Date: Mon, 13 Jul 2026 04:42 PM (IST)
Updated Date: Tue, 14 Jul 2026 04:01 AM (IST)
: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ’ਚ ਪਾਈ ਪਟੀਸਨ ਮਾਮਲੇ ਦੀ ਅਗਲੇਰੀ ਸੁਣਵਾਈ 24 ਜੁਲਾਈ ਨੂੰ : ਜ਼ਿਲੇ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਕਾਰਵਾਈ ਦੋਸੀਆਂ ਵਲੋਂ ਸਬੂਤ ਕੀਤੇ ਜਾ ਰਹੇ ਨੇ ਖ਼ਤਮ-ਵਾਤਾਵਰਨ ਪ੍ਰੇਮੀ ਮੁਖਤਿਆਰ ਪੱਖੋ, ਪੰਜਾਬੀ ਜਾਗਰਣ, ਪੱਖੋ ਕਲਾਂ : ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਤੋਂ ਗ੍ਰਾਮ ਪੰਚਾਇਤ ਪੱਖੋਕੇ ਦੇ ਸਰਪੰਚ ਤੇ ਉਸਦੇ ਸਾਥੀਆਂ ਵਲੋਂ ਗੈਰ ਕਾਨੂੰਨੀ 90 ਰੁੱਖਾਂ ਦੀ ਨਜਾਇਜ ਕਟਾਈ ਦਾ ਮਾਮਲਾ ਜ਼ਿਲੇ ਦੇ ਅਧਿਕਾਰੀਆਂ ਵਲੋਂ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਵਿਆਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੀ ਅਦਾਲਤ ’ਚ ਪਹੁੰਚ ਗਿਆ ਹੈ। ਜ਼ਿਲੇ ਅਤੇ ਪਿੰਡ ਦੇ ਵਾਤਾਵਰਨ ਪ੍ਰੇਮੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਿੰਡ ਪੱਖੋਕੇ ਤੋਂ ਗੈਰ ਕਾਨੂੰਨੀ ਹਰੇ ਭਰੇ 90 ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਵਿਆਕਤੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸਨ ਪਾ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪਟੀਸਨ ਮੇਵਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਖੋਕੇ, ਜਸਵੀਰ ਸਿੰਘ ਸਾਬਕਾ ਪੰਚਾਇਤ ਮੈਂਬਰ, ਦਵਿੰਦਰ ਸਿੰਘ, ਅਜੀਤ ਸਿੰਘ, ਗੁਰਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਜੂਨ 2026 ਨੂੰ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਤੋਂ ਗ੍ਰਾਮ ਪੰਚਾਇਤ ਪੱਖੋਕੇ ਦੇ ਸਰਪੰਚ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਜੇ.ਸੀ.ਬੀ ਮਸੀਨ ਨਾਲ 90 ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕੀਤੀ ਸੀ। ਜਦੋ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਪਣੇ 24 ਦਸੰਬਰ 2025 ਦੇ ਫੈਸਲੇ ਰਾਹੀ ਪੰਜਾਬ ਰਾਜ ’ਚ ਹਰੇ ਭਰੇ ਹਰ ਇਕ ਕਿਸਮ ਅਤੇ ਹਰ ਇਕ ਉਮਰ ਦੇ ਰੁੱਖਾਂ ਦੀ ਕਟਾਈ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸਰੇਆਮ ਧੱਜੀਆਂ ਉਡਾ ਕੇ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕੀਤੀ ਜਾ ਰਹੀ ਹੈ। ਪਿੰਡ ਪੱਖੋਕੇ ਤੋਂ 90 ਭਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਵਿਆਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ 10 ਜੂਨ 2026 ਨੂੰ ਡੀਸੀ ਬਰਨਾਲਾ, ਡੀਡੀਪੀਓ ਬਰਨਾਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ, ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਇਕੱਤਰ ਹੋਏ ਸਮੂਹ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਵਿਆਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।