ਲੀਡ ਲਗਾ ਦਿਓ ਜੀ--------ਰਮਨਦੀਪ ਕੌਰ ਬਣੇ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਨਵੇਂ ਚੇਅਰਪਰਸਨ ਰਮਨਦੀਪ ਕੌਰ ਬਣੇ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਨਵੇਂ ਚੇਅਰਪਰਸਨ
Publish Date: Thu, 09 Jul 2026 08:14 PM (IST)
Updated Date: Fri, 10 Jul 2026 04:09 AM (IST)
-- ਵਿਧਾਇਕ ਪੰਡੋਰੀ ਦੀ ਉਮੀਦਵਾਰ ਕੁਲਦੀਪ ਕੌਰ ਚੋਣ ਹਾਰੀ -- ਨਿਰਭੈ ਸਿੰਘ ਬਣੇ ਸਰਬ ਸੰਮਤੀ ਨਾਲ ਉਪ ਚੇਅਰਮੈਨ -- ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਪਾਰਦਰਸ਼ੀ ਢੰਗ ਨਾਲ ਹੋਈ ਚੋਣ : ਵਕੀਲ ਰਾਣੂੰ ਕੈਪਸ਼ਨ:ਚੇਅਰਪਰਸਨ ਰਮਨਦੀਪ ਕੌਰ। 2. ਉਪ ਚੇਅਰਮੈਨ ਨਿਰਭੈ ਸਿੰਘ। 3. ਚੇਅਰਪਰਸਨ ਰਮਨਦੀਪ ਕੌਰ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰਕ ਮੈਂਬਰ। 4.ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂੰ ਜਾਣਕਾਰੀ ਦਿੰਦੇ ਹੋਏ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਚੇਅਰਪਰਸਨ ਦੀ ਚੋਣ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪੂਰੀ ਅਮਨ-ਸ਼ਾਂਤੀ ਤੇ ਪਾਰਦਰਸ਼ਤਾ ਨਾਲ ਸੰਪੰਨ ਹੋ ਗਈ ਹੈ। ਇਸ ਵੱਕਾਰੀ ਚੋਣ ਚ ਰਮਨਦੀਪ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਚੇਅਰਪਰਸਨ ਦਾ ਅਹੁਦਾ ਸਾਂਭ ਲਿਆ ਹੈ। ਚੋਣ ਪ੍ਰਕਿਰਿਆ ਦੌਰਾਨ ਰਮਨਦੀਪ ਕੌਰ ਦੇ ਪੱਖ ਚ ਕੁੱਲ 7 ਮੈਂਬਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। --ਅਦਾਲਤੀ ਹੁਕਮਾਂ ਤਹਿਤ ਹੋਈ ਵੀਡੀਓਗ੍ਰਾਫੀ ਤੇ ਬੈਲਟ ਪੇਪਰਾਂ ਰਾਹੀਂ ਚੋਣ : ਵਕੀਲ ਰਾਣੂੰ ਨਵ ਨਿਯੁਕਤ ਚੇਅਰਪਰਸਨ ਰਮਨਦੀਪ ਕੌਰ ਦੀ ਅਦਾਲਤੀ ਚਾਰਾਜੋਈ ਕਰਨ ਵਾਲੇ ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂੰ ਨੇ ਦੱਸਿਆ ਕਿ ਇਹ ਚੋਣ ਮਾਨਯੋਗ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਸ਼ਾਸਨਿਕ ਨਿਯਮਾਂ ਤਹਿਤ ਬੇਹੱਦ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਹੈ। ਇਹ ਚੋਣ ਪ੍ਰਕਿਰਿਆ ਐਸ.ਡੀ.ਐਮ. ਬਰਨਾਲਾ ਡਾ. ਅਜੀਤ ਸਿੰਘ ਚਹਿਲ ਦੀ ਸਿੱਧੀ ਦੇਖ-ਰੇਖ ਹੇਠ ਮੁਕੰਮਲ ਹੋਈ। ਅਦਾਲਤ ਤੇ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਚੋਣ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਇਸ ਦੀ ਮੁਕੰਮਲ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ। ਵੋਟਿੰਗ ਦੀ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਸਿਰੇ ਚੜ੍ਹਾਈ ਗਈ। ਪਰ ਫਿਰ ਵੀ ਐਸਡੀਐਮ ਮੀਡੀਆ ਦੇ ਸਾਹਮਣੇ ਆਉਣ ਤੋਂ ਪਾਸਾ ਵਟਦੇ ਨਜ਼ਰੀ ਆਏ। --7 ਵੋਟਾਂ ਨਾਲ ਚੋਣ ਜਿੱਤੀ ਰਮਨਦੀਪ ਕੌਰ ਚੋਣ ਚ ਹਿੱਸਾ ਲੈਣ ਲਈ ਜ਼ਿਲ੍ਹਾ ਪਰਿਸ਼ਦ ਦੇ 9 ਮੈਂਬਰ ਤੇ 3 ਬਲਾਕ ਸੰਮਤੀਆਂ ਦੇ ਚੇਅਰਮੈਨ ਪਹੁੰਚੇ ਹੋਏ ਸਨ। ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਇਸ ਪ੍ਰਕਿਰਿਆ ਦੌਰਾਨ ਗੈਰ-ਹਾਜ਼ਰ ਰਹੇ। ਹਾਜ਼ਰ ਹੋਏ ਕੁੱਲ 9 ਮੈਂਬਰਾਂ ਚ ਕੁਲਦੀਪ ਸਿੰਘ, ਮਨਜੀਤ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਨਿਰਭੈ ਸਿੰਘ, ਜਸਵੰਤ ਸਿੰਘ, ਕੁਲਦੀਪ ਕੌਰ ਗੰਡੂ, ਬਰਜਿੰਦਰ ਪਾਲ ਸਿੰਘ ਮਾਨ, ਜਗਸੀਰ ਸਿੰਘ ਤੇ ਰਮਨਦੀਪ ਕੌਰ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਤਿੰਨ ਬਲਾਕ ਸੰਮਤੀ ਮੈਂਬਰ ਪਵਨਦੀਪ ਕੌਰ ਜਗਦੇਵ ਸਿੰਘ ਤੇ ਕਰਮਜੀਤ ਸਿੰਘ ਵੀ ਹਾਜ਼ਰ ਹੋਏ। ਕਿਸ ਚੋਣ ਵਿੱਚ ਭਾਗ ਲੈਣ ਵਾਲੇ 12 ਜਣਿਆਂ ਚੋਂ ਸੱਤ ਜਣਿਆਂ ਨੇ ਵੋਟ ਰਮਨਦੀਪ ਕੌਰ ਨੂੰ ਦਿੱਤੀ ਜਿਸ ਕਰਕੇ ਉਹ ਚੋਣ ਜਿੱਤੇ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਬਣੇ। ਇਸੇ ਤਰ੍ਹਾਂ ਮਹਿਲ ਕਲਾਂ ਤੋਂ ਹਲਕਾ ਵਿਧਾਇਕ ਤੇ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਦੇ ਥਾਪੜੇ ਵਾਲੇ ਕੁਲਦੀਪ ਕੌਰ ਨੂੰ ਸਿਰਫ ਪੰਜ ਵੋਟਾਂ ਹੀ ਪਈਆਂ ਜਿਸ ਕਰਕੇ ਉਹ ਚੋਣ ਹਾਰ ਗਏ। ਇਸ ਚੋਣ ਵਿੱਚ ਉਪ ਚੇਅਰਮੈਨ ਨਿਰਭੈ ਸਿੰਘ ਤੇ ਸਰਬਸੰਮਤੀ ਹੋਈ ਹੈ। ਆਪ ਆਗੂਆਂ ਤੇ ਮੈਂਬਰਾਂ ਦਾ ਕੀਤਾ ਧੰਨਵਾਦ ਨਵ-ਨਿਯੁਕਤ ਚੇਅਰਪਰਸਨ ਰਮਨਦੀਪ ਕੌਰ ਦੇ ਪਤੀ ਰਮਨਦੀਪ ਸਿੰਘ ਦੀਪੀ ਗੁੰਮਟੀ ਨੇ ਇਸ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਬਰਨਾਲਾ ਹਰਿੰਦਰ ਸਿੰਘ ਧਾਲੀਵਾਲ ਨਗਰ ਨਿਗਮ ਬਰਨਾਲਾ ਦੇ ਮੇਹਰ ਹਸਨਪ੍ਰੀਤ ਭਾਰਦਵਾਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਸਣੇ ਹੋਰ ਸਮੂਹ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਵੋਟ ਪਾਉਣ ਵਾਲੇ ਮੈਂਬਰਾਂ ਤੇ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਉਚੇਚੇ ਤੌਰ ਤੇ ਆਭਾਰ ਪ੍ਰਗਟਾਇਆ। --ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਰਮਨਦੀਪ ਕੌਰ ਦੀ ਇਸ ਜਿੱਤ ਦਾ ਐਲਾਨ ਹੁੰਦੇ ਹੀ ਉਹਨਾਂ ਦੇ ਸਮਰਥਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਰਥਕਾਂ ਵੱਲੋਂ ਨਵ-ਨਿਯੁਕਤ ਚੇਅਰਪਰਸਨ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ।