ਮੁਲਾਜ਼ਮ ਆਗੂ ਤਰਸੇਮ ਭੱਠਲ ਨਾਲ ਬਦਸਲੂਕੀ ਦਾ ਜੱਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ
ਮੁਲਾਜ਼ਮ ਆਗੂ ਤਰਸੇਮ ਭੱਠਲ ਨਾਲ ਬਦਸਲੂਕੀ ਦਾ ਜੱਥੇਬੰਦੀਆਂ ਲਿਆ ਸਖ਼ਤ ਨੋਟਿਸ
Publish Date: Fri, 12 Jun 2026 05:39 PM (IST)
Updated Date: Sat, 13 Jun 2026 04:03 AM (IST)

ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸਬੰਧੀ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਦੇ ਸੱਦੇ ’ਤੇ ਅੱਜ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਮੁਲਾਜ਼ਮ, ਪੈਨਸ਼ਨਰਜ, ਕਿਸਾਨ, ਮਜ਼ਦੂਰ ਤੇ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਮੀਟਿੰਗ ਸਥਾਨਕ ਡੀਸੀ ਕੰਪਲੈਕਸ ਦੇ ਪਾਰਕ ’ਚ ਕੀਤੀ ਗਈ। ਮੀਟਿੰਗ ’ਚ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਰਵਿੰਦਰ ਸ਼ਰਮਾ, ਨਿਰਮਲਜੀਤ ਸਿੰਘ, ਸੇਵਾ ਮੁਕਤ ਆਗੂ ਕੌਰ ਸਿੰਘ, ਹਾਕਮ ਸਿੰਘ ਨੂਰ ਤੇ ਮੋਹਣ ਸਿੰਘ ਛੰਨਾ ਨੇ ਕਿਹਾ ਕਿ ਬੀਤੀ 9 ਜੂਨ 2026 ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ ਬਰਨਾਲਾ ਦੇ ਮੁਲਾਜ਼ਮਾਂ ਨੂੰ ਧਰਨੇ ਵਿੱਚੋਂ ਚੁੱਕਣ ਸਮੇਂ ਤਰਸੇਮ ਭੱਠਲ ਸੂਬਾ ਜਨਰਲ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਨਾਲ ਲਖਵਿੰਦਰ ਸਿੰਘ ਐੱਸਐੱਚਓ ਬਰਨਾਲਾ ਵੱਲੋਂ ਦੁਰਵਿਵਹਾਰ ਕੀਤਾ ਗਿਆ ਤੇ ਗੈਰ ਮਿਆਰੀ ਭਾਸ਼ਾ ਦੀ ਵਰਤੋਂ ਕੀਤੀ ਗਈ। ਇਸ ਨਾਲ ਇੱਕ ਜੱਥੇਬੰਦਕ ਆਗੂ ਦੀ ਸ਼ਖਸ਼ੀਅਤ ਨੂੰ ਠੇਸ ਲੱਗੀ ਹੈ। ਇਸ ਮੀਟਿੰਗ ’ਚ ਮੁਲਾਜ਼ਮ ਡਿਫੈਂਸ ਕਮੇਟੀ ਦੇ ਪ੍ਰਮੁੱਖ ਆਗੂ ਦਰਸ਼ਨ ਚੀਮਾ, ਹਰਿੰਦਰ ਮੱਲੀਆਂ, ਅਨਿਲ ਕੁਮਾਰ, ਤਜਿੰਦਰ ਤੇਜੀ, ਸੁਖਜੀਤ ਸਿੰਘ, ਬੀ ਕੇ ਯੂ ਉਗਰਾਹਾਂ ਦੇ ਚਮਕੌਰ ਸਿੰਘ ਨੈਣੇਵਾਲ,ਕਮਲਜੀਤ ਕੌਰ,ਬੀ ਕੇ ਯੂ ਡਕੌਂਦਾ ਦੇ ਬਾਬੂ ਸਿੰਘ ਖੁੱਡੀਕਲਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਨਜੀਤ ਰਾਜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਹਿਮਾ ਸਿੰਘ ਧਨੌਲਾ,ਮੋਹਣ ਸਿੰਘ ਰੂੜੇਕੇ, ਬੀ ਕੇ ਯੂ ਲੱਖੋਵਾਲ ਦੇ ਕੈਪਟਨ ਹਰਦੀਪ ਸਿੰਘ,ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ,ਜਮਹੂਰੀ ਅਧਿਕਾਰ ਸਭਾ ਦੇ ਡਾ.ਸੋਹਣ ਸਿੰਘ ਮਾਝੀ,ਇਨਕਲਾਬੀ ਕੇਂਦਰ ਦੇ ਸੁਖਵਿੰਦਰ ਠੀਕਰੀਵਾਲਾ, ਤੀਰਥ ਦਾਸ, ਮੋਹਣ ਸਿੰਘ, ਅਮਰਜੀਤ ਸਿੰਘ, ਬਲਵੰਤ ਸਿੰਘ ਕਿਹਾ ਕਿ ਲਖਵਿੰਦਰ ਸਿੰਘ ਐਸ ਐਚ ਓ ਬਰਨਾਲਾ ਨੇ ਸਾਥੀ ਤਰਸੇਮ ਭੱਠਲ ਨਾਲ ਦੁਰਵਿਵਹਾਰ ਕੀਤਾ ਹੈ, ਧੱਕੇ ਮਾਰੇ ਹਨ, ਅਪਸ਼ਬਦ ਬੋਲੇ ਹਨ ਅਤੇ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਇਹ ਧਰਨਾ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਲਗਾਇਆ ਗਿਆ ਸੀ। ਜਿਸ ’ਚ ਸਾਥੀ ਤਰਸੇਮ ਭੱਠਲ ਸਿਰਫ ਜਥੇਬੰਦਕ ਤੌਰ ਤੇ ਉਹਨਾਂ ਨਾਲ ਹੋ ਰਹੇ ਜ਼ਬਰ ਦਾ ਵਿਰੋਧ ਕਰਨ ਲਈ ਗਏ ਸਨ । ਇਸ ਲਈ ਸਮੂਹ ਆਗੂਆਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਜਲਦੀ ਹੀ ਮੁਲਾਜ਼ਮ ਡਿਫੈਂਸ ਕਮੇਟੀ ਦੇ ਮੈਂਬਰ ਇੱਕ ਵਫ਼ਦ ਦੇ ਰੂਪ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐੱਸਐੱਸਪੀ ਬਰਨਾਲਾ ਨੂੰ ਮਿਲਕੇ ਮੌਕੇ ਦੇ ਪੁਲਿਸ ਅਧਿਕਾਰੀ ਤੋਂ ਗ਼ਲਤੀ ਦਾ ਅਹਿਸਾਸ ਕਰਵਾਉਣ ਦਾ ਅਲਟੀਮੇਟਮ ਦਿੱਤਾ ਜਾਵੇਗਾ ਅਤੇ ਜੇਕਰ ਸਾਥੀ ਭੱਠਲ ਦਾ ਸਨਮਾਨ ਬਹਾਲ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਉਚਿਤ ਕਦਮ ਨਹੀਂ ਉਠਾਏ ਜਾਂਦੇ ਤਾਂ ਜਥੇਬੰਦੀ ਵੱਲੋਂ ਸਖਤ ਐਕਸ਼ਨ ਲਏ ਜਾਣਗੇ।