- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਭਾਗ ਮੁਤਾਬਕ ਅੱਗੇ ਮੌਸਮ ਸਾਫ਼ ਰਹੇਗਾ। ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ। ਕਿਸਾਨ ਬਿੰਦਰ ਸਿੰਘ ਨੇ ਕਿਹਾ ਕਿ ਸਰੋਂ ਅਤੇ ਪਸ਼ੂ ਚਾਰੇ ਨੂੰ ਇਸ ਸਮੇਂ ਸਿੰਚਾਈ ਦੀ ਲੋੜ ਨਹੀਂ ਹੈ।

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੰਗਲਵਾਰ ਰਾਤ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਠੰਢ ਦਾ ਯੂ-ਟਰਨ ਵਜਦਾ ਵਿਖਾਈ ਦਿੱਤਾ। ਬਾਰਿਸ਼ ਕਾਰਨ ਲੋਕਾਂ ਨੂੰ ਇਕ ਵਾਰ ਫੇਰ ਠੰਢ ਦਾ ਅਹਿਸਾਸ ਹੋਇਆ। ਪਹਿਲਾਂ ਵੱਧਦੇ ਤਾਪਮਾਨ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਸਨ ਅਤੇ ਹੁਣ ਮੀਂਹ ਅਤੇ ਤੇਜ ਹਵਾ ਨੇ ਫਸਲ ਨੂੰ ਵਿਛਾ ਦਿੱਤਾ ਹੈ। ਦੂਜੇ ਪਾਸੇ, ਸਬਜੀਆਂ ਦੇ ਪੌਦੇ ਵੀ ਬਾਰਿਸ਼ ਅਤੇ ਹਵਾ ਕਾਰਨ ਪ੍ਰਭਾਵਿਤ ਹੋਏ ਹਨ।
ਪਿੰਡ ਬਡਰੁੱਖਾਂ ਦੇ ਕਿਸਾਨ ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਕਣਕ ਦੀ ਫਸਲ ਨੂੰ ਪਾਣੀ ਲਾਇਆ ਸੀ, ਉਹਨਾਂ ਦੀ ਫਸਲ ਤੇਜ਼ ਹਵਾਵਾਂ ਅਤੇ ਮੀਂਹ ਦੇ ਪਾਣੀ ਕਾਰਨ ਜ਼ਮੀਨ ’ਤੇ ਵਿਛ ਗਈ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚਲਦੀਆਂ ਰਹੀਆਂ ਅਤੇ ਕਣਕ ਵਿੱਚ ਪਾਣੀ ਖੜ੍ਹਿਆ ਰਿਹਾ ਤਾਂ ਪੈਦਾਵਾਰ ਵਿੱਚ 4 ਤੋਂ 6 ਪ੍ਰਤੀਸ਼ਤ ਤੱਕ ਘੱਟ ਆ ਸਕਦੀ ਹੈ ਅਤੇ ਦਾਣਾ ਕਮਜ਼ੋਰ ਹੋਣ ਕਾਰਨ ਕੁਆਲਟੀ ਵੀ ਪ੍ਰਭਾਵਿਤ ਹੋਵੇਗੀ।
ਮੌਸਮ ਵਿਭਾਗ ਮੁਤਾਬਕ ਅੱਗੇ ਮੌਸਮ ਸਾਫ਼ ਰਹੇਗਾ। ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ। ਕਿਸਾਨ ਬਿੰਦਰ ਸਿੰਘ ਨੇ ਕਿਹਾ ਕਿ ਸਰੋਂ ਅਤੇ ਪਸ਼ੂ ਚਾਰੇ ਨੂੰ ਇਸ ਸਮੇਂ ਸਿੰਚਾਈ ਦੀ ਲੋੜ ਨਹੀਂ ਹੈ।
ਬਾਰਿਸ਼ ਨੇ ਸਬਜ਼ੀਆਂ ਦੇ ਪੌਦੇ ਵੀ ਕੀਤੇ ਪ੍ਰਭਾਵਿਤ
ਦੂਜੇ ਪਾਸੇ, ਸਬਜ਼ੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਕਿਸਾਨਾਂ ਨੇ ਖੇਤਾਂ ਵਿੱਚ ਕਰੇਲਾ, ਹਰੀ ਮਿਰਚ, ਸ਼ਿਮਲਾ ਮਿਰਚ, ਗਾਜਰ, ਧਨੀਆ, ਪਾਲਕ ਆਦਿ ਲਾਈ ਹੋਈ ਹੈ, ਉਹ ਵੀ ਮੀਂਹ ਕਾਰਨ ਚਿੰਤਤ ਹਨ, ਕਿਉਂਕਿ ਗਰਮੀ ਦੇ ਮੌਸਮ ਵਾਲੀਆਂ ਇਹ ਸਬਜ਼ੀਆਂ ਦੇ ਪੌਦੇ ਹਾਲੇ ਛੋਟੇ ਹਨ। ਮੀਂਹ ਅਤੇ ਹਵਾ ਕਾਰਨ ਉਹਨਾਂ ਦੀਆਂ ਜੜਾਂ ਹਿੱਲ ਗਈਆਂ ਹਨ। ਕਿਸਾਨ ਹੁਣ ਪੌਦਿਆਂ ਦੇ ਆਲੇ ਦੁਆਲੇ ਮਿੱਟੀ ਲਾ ਰਹੇ ਹਨ।
ਲੋੜ ਮੁਤਾਬਕ ਹੀ ਕੀਤੀ ਜਾਵੇ ਸਿੰਚਾਈ
ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਸਿੰਚਾਈ ਮੌਸਮ ਅਤੇ ਲੋੜ ਮੁਤਾਬਕ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਲਕੀ ਬਾਰਿਸ਼ ਨਾਲ ਕਣਕ ਨੂੰ ਕਿਸੇ ਕਿਸਮ ਦਾ ਵੱਡਾ ਨੁਕਸਾਨ ਨਹੀਂ ਹੋਇਆ। ਜਿੱਥੇ ਕਿਤੇ ਫਸਲ ਕੁਝ ਹੱਦ ਤੱਕ ਜ਼ਮੀਨ ’ਤੇ ਵਿਛ ਗਈ ਹੈ, ਉਹ ਧੁੱਪ ਅਤੇ ਸਮੇਂ ਨਾਲ ਕਾਫ਼ੀ ਹੱਦ ਤੱਕ ਮੁੜ ਖੜ੍ਹੀ ਹੋ ਜਾਵੇਗੀ। ਇਸ ਲਈ ਕਿਸਾਨਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।