- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਲਓਜ ਘਰ-ਘਰ ਜਾ ਕੇ ਮੁਹੱਈਆ ਕਰਵਾਉਣਗੇ ਇਨਮਰੇਸ਼ਮ ਫਾਰਮ

- ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸਾਂਝੀ ਕੀਤੀ ਜਾਣਕਾਰੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਪੂਨਮਦੀਪ ਕੌਰ, ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਵਲੋਂ ਪੰਜਾਬ ਰਾਜ ਵਿੱਚ ਐੱਸਆਈਆਰ-2026 ਦੇ ਪ੍ਰੋਗਰਾਮ ਤਹਿਤ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਮਿਤੀਬੱਧ ਸਰਗਰਮੀਆਂ ਬਾਰੇ ਜਾਣੂ ਕਰਵਾਇਆ ਗਿਆ।
ਪੰਜਾਬ ਰਾਜ ਵਿੱਚ 25 ਜੂਨ ਤੋਂ 24 ਜੁਲਾਈ ਤੱਕ ਬੀਐਲਓਜ. ਘਰ-ਘਰ ਜਾ ਕੇ ਵੋਟਰ ਸੂਚੀ ਵਿੱਚ ਦਰਜ ਹਰੇਕ ਵੋਟਰ ਨੂੰ (ਜਿਸ ਵਿੱਚ ਵੋਟਰਾਂ ਦੇ ਕੁਝ ਵੇਰਵੇ ਪਹਿਲਾਂ ਤੋਂ ਹੀ ਦਰਜ ਹੋਣਗੇ) ਮੁਹੱਈਆ ਕਰਵਾਉਣਗੇ। ਫਾਰਮ ਭਰਨ ਲਈ ਬੀਐਲਓਜ. ਵੋਟਰਾਂ ਦੀ ਸਹਾਇਤਾ ਵੀ ਕਰਨਗੇ। ਇਨਮਰੇਸ਼ਮ ਫਾਰਮ ਨਾਲ ਵੋਟਰ ਵੱਲੋਂ ਆਪਣੀ ਮੌਜੂਦਾ ਫੋਟੋ ਦੇਣੀ ਲਾਜ਼ਮੀ ਹੋਵੇਗੀ ਪਰੰਤੂ ਨਾਲ ਕੋਈ ਵੀ ਹੋਰ ਦਸਤਾਵੇਜ਼ ਇਕੱਠੇ ਨਹੀਂ ਕੀਤੇ ਜਾਣਗੇ।
ਜੇਕਰ ਫੀਲਡ ਵਿਜ਼ਟ ਦੌਰਾਨ ਕਿਸੇ ਵੋਟਰ ਦਾ ਘਰ ਬੰਦ ਜਾਂ ਲਾਕਡ ਪਾਇਆ ਜਾਂਦਾ ਹੈ ਤਾਂ ਬੀਐੱਲਓਜ਼ ਸਬੰਧਿਤ ਵੋਟਰਾਂ ਦੇ ਇਨਮਰੇਸ਼ਮ ਫਾਰਮ ਸਮੇਤ ਜਾਣਕਾਰੀ ਸਲਿੱਪ (ਜਿਸ ’ਤੇ ਬੀਐੱਲਓ ਦੇ ਵੇਰਵੇ ਦਰਜ ਕੀਤੇ ਹੋਣ) ਨੱਥੀ ਕਰ ਕੇ ਘਰ ਵਿੱਚ ਸੁੱਟ ਦੇਣਗੇ ਅਤੇ ਘਰ ਦੇ ਬਾਹਰ ਸਟਿੱਕਰ ਚਿਪਕਾਉਂਣਗੇ (ਜਿਸ ’ਤੇ EF ਇਕੱਠੇ ਕਰਨ ਸਬੰਧੀ ਕੀਤੇ ਜਾਣ ਵਾਲੇ ਦੌਰਿਆਂ ਦੇ ਵੇਰਵੇ ਦਰਜ ਕੀਤੇ ਜਾਣੇ ਹਨ)। ਬੀਐੱਲਓਜ਼ ਇਨਮਰੇਸ਼ਮ ਫਾਰਮ ਪ੍ਰਾਪਤ ਕਰਨ ਲਈ ਇਸ ਸਮੇਂ ਦੌਰਾਨ ਘੱਟੋ-ਘੱਟ ਤਿੰਨ ਵਾਰ ਸਬੰਧਿਤ ਘਰਾਂ ਦਾ ਦੌਰਾ ਕਰਨਗੇ। ਐੱਸਆਈਆਰ ਸਬੰਧੀ ਜਾਣਕਾਰੀ ਦੇਣ ਅਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਦਫਤਰ, ਸੰਗਰੂਰ ਵਿਖੇ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨਾਲ ਮਿਤੀ 23.06.2026 ਨੂੰ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਪ੍ਰਕਿਰਿਆ ਨਿਰਵਿਘਨ ਢੰਗ ਨਾਲ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਪ੍ਰਕਿਰਿਆ ਦੌਰਾਨ ਬੀਐੱਲਓਜ਼ ਅਤੇ ਚੋਣ ਅਮਲੇ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ। ਇਸ ਮੌਕੇ ਅੰਕੁਰ ਮਹਿੰਦਰੂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ ਅਤੇ ਪਰਮਜੀਤ ਕੌਰ, ਚੋਣ ਤਹਿਸੀਲਦਾਰ ਵੀ ਹਾਜ਼ਰ ਸਨ।