ਬਰਨਾਲੇ ਆਲੇ ਭੋਲਾ ਸਿੰਘ ਵਿਰਕ ਨੇ ਸੰਤ ਵੀਰ ਜੀ ਦੇ ਆਸ਼ਰਮ 'ਚ ਟੇਕਿਆ ਮੱਥਾ ਬਰਨਾਲੇ ਆਲੇ ਭੋਲਾ ਸਿੰਘ
Publish Date: Tue, 30 Jun 2026 04:51 PM (IST)
Updated Date: Wed, 01 Jul 2026 04:02 AM (IST)
ਸੰਤ ਰਾਜਗਿਰ ਨੇ ਦਿੱਤਾ ਲੋਕ ਸੇਵਾ ਦਾ ਅਸ਼ੀਰਵਾਦ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ (ਜਿਹੜੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ, ਗੋਬਿੰਦ ਟੂਰ ਐਂਡ ਟਰੈਵਲਜ ਦੇ ਕਰਤਾ-ਧਰਤਾ ਤੇ ਮਨੁੱਖੀ ਅਧਿਕਾਰ ਜ਼ਿਲ੍ਹਾ ਬਰਨਾਲਾ ਕਮੇਟੀ ਦੇ ਮੁਖੀ ਨੇ), ਲੰਘੇ ਦਿਨੀਂ ਉਚੇਚੇ ਤੌਰ ਤੇ ਸੰਤ ਵੀਰਗਿਰ ਜੀ ਦੇ ਆਸ਼ਰਮ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਸੰਤ ਰਾਜਗਿਰ ਜੀ ਦੀ ਕੁਟੀਆ ਚ ਜਾ ਕੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਤੇ ਸੰਤਾਂ ਦਾ ਓਟ-ਆਸਰਾ ਲਿਆ। ਬਾਕਸ ਕਈ ਦਹਾਕੇ ਪੁਰਾਣੀ ਗੂੜ੍ਹੀ ਸਾਂਝ ਦੱਸਣਯੋਗ ਐ ਬਈ ਭੋਲਾ ਸਿੰਘ ਵਿਰਕ ਦੀ ਇਸ ਪਵਿੱਤਰ ਆਸ਼ਰਮ ਤੇ ਸੰਤ ਰਾਜਗਿਰ ਜੀ ਨਾਲ ਕੋਈ ਅੱਜ-ਕੱਲ੍ਹ ਦੀ ਸਾਂਝ ਨੀ, ਸਗੋਂ ਕਈ ਦਹਾਕੇ ਪੁਰਾਣਾ ਪਿਆਰ ਐ। ਏਸੇ ਕਰਕੇ ਉਹ ਇਕੱਲੇ ਤਿੱਥ-ਤਿਉਹਾਰਾਂ ਤੇ ਹੀ ਨਹੀਂ, ਸਗੋਂ ਜਦੋਂ ਵੀ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਟਾਇਮ ਮਿਲਦਾ ਹੈ, ਉਹ ਭੱਜੇ ਆਉਂਦੇ ਨੇ ਤੇ ਆਸ਼ਰਮ ਚ ਹਾਜ਼ਰੀ ਜ਼ਰੂਰ ਲਗਵਾਉਂਦੇ ਨੇ। ਬਾਕਸ ਸੰਤਾਂ ਦੇ ਬਚਨ ਤੇ ਸਮਾਜ ਸੇਵਾ ਦੀ ਗੁੜ੍ਹਤੀ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਇਹ ਸੰਤਾਂ ਦੇ ਬਚਨ ਹੀ ਹਨ। ਜਿਸ ਤੇ ਉਹ ਪਹਿਰਾ ਦੇ ਕੇ ਸਮਾਜ ਸੇਵਾ ਦੀ ਗੁੜਤੀ ਮੰਨਦੇ ਹਨ। ਇਸ ਆਸ਼ਰਮ ’ਚ ਨਤਮਸਤਕ ਹੋ ਕੇ ਉਨ੍ਹਾਂ ਨੂੰ ਹਮੇਸ਼ਾ ਸੱਚ ਦੇ ਰਾਹ ਤੇ ਚੱਲਣ ਦਾ ਜਿੱਥੇ ਬਲ ਮਿਲਦਾ ਹੈ ਉੱਥੇ ਹੀ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਅਗਾਂਹ ਵਧ ਕੇ ਸੱਚੀ ਸੇਵਾ ਭਾਵਨਾ ਦੀ ਲਹਿਰ ਉਠਦੀ ਹੈ। ਬਾਕਸ-- ਲੋਕ ਸੇਵਾ ਹੀ ਸਭ ਤੋਂ ਵੱਡਾ ਧਰਮ ਐ : ਸੰਤ ਰਾਜਗਿਰ ਇਸ ਮਿਲਣੀ ਦੌਰਾਨ ਜਿੱਥੇ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਹਮੇਸ਼ਾ ਵਾਂਗ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਪ੍ਰਣ ਦੁਹਰਾਇਆ, ਉੱਥੇ ਹੀ ਸੰਤ ਰਾਜਗਿਰ ਨੇ ਵੀ ਵਿਰਕ ਦੀ ਪਿੱਠ ਥਾਪੜੀ। ਸੰਤਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਬਈ ਉਹ ਐਵੇਂ ਈ ਲੋਕ ਹਿੱਤ ਦੇ ਫੈਸਲੇ ਲੈਂਦੇ ਰਹਿਣ ਤੇ ਦਿਨ-ਰਾਤ ਗਰੀਬ-ਗੁਰਬੇ ਦੀ ਸੇਵਾ ਨੂੰ ਸਮਰਪਿਤ ਰਹਿਣ। ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ, ਜਿਸ ਨੂੰ ਭੋਲਾ ਸਿੰਘ ਵਿਰਕ ਬਾਖੂਬੀ ਨਿਭਾ ਰਿਹਾ। ਇਸ ਮੌਕੇ ਆਸ਼ਰਮ ਚ ਮੌਜੂਦ ਸੰਗਤਾਂ ਨੇ ਵਿਰਕ ਦੀ ਇਸ ਨਿਮਰਤਾ ਤੇ ਸ਼ਰਧਾ ਦੀ ਭਰਪੂਰ ਸ਼ਲਾਘਾ ਕੀਤੀ।