ਬਰਨਾਲਾ ਦੀ 'ਅਭੈ ਓਸਵਾਲ ਟਾਊਨਸ਼ਿਪ' ਨੇ ਖਿੱਚਿਆ ਸਭ ਦਾ ਧਿਆਨ
ਬਰਨਾਲਾ ਦੀ 'ਅਭੈ ਓਸਵਾਲ ਟਾਊਨਸ਼ਿਪ' ਨੇ ਖਿੱਚਿਆ ਸਭ ਦਾ ਧਿਆਨ
Publish Date: Sun, 28 Jun 2026 06:15 PM (IST)
Updated Date: Mon, 29 Jun 2026 04:04 AM (IST)

: ਰੇਰਾ ਮਨਜ਼ੂਰਸ਼ੁਦਾ ਕਾਲੋਨੀ ’ਚ ਰਜਿਸਟਰੀਆਂ ਤੇ ਕੋਠੀਆਂ ਦੇ ਨਿਰਮਾਣ ’ਚ ਆਈ ਭਾਰੀ ਤੇਜ਼ੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਸਥਾਨਕ ਰਾਏਕੋਟ ਰੋਡ ਤੇ ਸਥਿਤ 58 ਏਕੜ ਰਕਬੇ ਚ ਵਿਕਸਿਤ ਕੀਤੀ ਗਈ ਆਲੀਸ਼ਾਨ ਕਲੋਨੀ ਅਭੈ ਓਸਵਾਲ ਟਾਊਨਸ਼ਿਪ ਅੱਜ-ਕੱਲ੍ਹ ਪੂਰੇ ਇਲਾਕੇ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਲੋਨੀ ਦੇ ਆਧੁਨਿਕ ਬੁਨਿਆਦੀ ਢਾਂਚੇ ਤੇ ਉੱਥੇ ਮਿਲ ਰਹੀਆਂ ਵਿਸ਼ਵ-ਪੱਧਰੀ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਤੇ ਜ਼ਿਲ੍ਹੇ ਦੇ ਨਿਵਾਸੀਆਂ ਚ ਇੱਥੇ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਜਿੱਥੇ ਕਲੋਨੀ ਚ ਪਲਾਟਾਂ ਦੀਆਂ ਰਜਿਸਟਰੀਆਂ ਬਹੁਤ ਤੇਜ਼ੀ ਨਾਲ ਹੋ ਰਹੀਆਂ ਹਨ, ਉੱਥੇ ਹੀ ਵੱਡੀ ਗਿਣਤੀ ਚ ਆਧੁਨਿਕ ਕੋਠੀਆਂ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਕਈ ਕੋਠੀਆਂ ਮੁਕੰਮਲ ਹੋਣ ਦੇ ਨੇੜੇ ਹਨ। --ਪੂਰੇ ਜ਼ਿਲ੍ਹੇ ਦੀ ਪਹਿਲੀ ਮੁਕੰਮਲ ਰੇਰਾ ਅਪਰੂਵਡ ਕਲੋਨੀ ਇਹ ਟਾਊਨਸ਼ਿਪ ਬਰਨਾਲਾ ਸ਼ਹਿਰ ਹੀ ਨਹੀਂ, ਬਲਕਿ ਪੂਰੇ ਜ਼ਿਲ੍ਹੇ ਦੀ ਅਜਿਹੀ ਪਹਿਲੀ ਕਲੋਨੀ ਵਜੋਂ ਉੱਭਰੀ ਹੈ ਜੋ ਸਾਰੀਆਂ ਸਰਕਾਰੀ ਸ਼ਰਤਾਂ ਨੂੰ ਨਿਯਮਾਂ ਮੁਤਾਬਕ ਪੂਰਾ ਕਰਕੇ ਤੇ ਰੇਰਾ ਨੰਬਰ ਪ੍ਰਾਪਤ ਕਰਕੇ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਹੈ। ਗ਼ੈਰ-ਕਾਨੂੰਨੀ ਕਲੋਨੀਆਂ ਦੇ ਦੌਰ ਚ, ਸੁਰੱਖਿਅਤ ਨਿਵੇਸ਼ ਤੇ ਕਾਨੂੰਨੀ ਤੌਰ ਤੇ ਪਾਰਦਰਸ਼ੀ ਹੋਣ ਕਰਕੇ ਇਹ ਕਲੋਨੀ ਹਰ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਇੱਥੇ ਨਿਵੇਸ਼ ਕਰਨ ਵਾਲੇ ਲੋਕ ਖ਼ੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਰਹੇ ਹਨ। --ਸਮਾਜਿਕ ਰਾਬਤੇ ਤੇ ਲੋਕ ਮਿਲਣੀ ਸਮਾਗਮ ਬਣੇ ਖਿੱਚ ਦਾ ਕੇਂਦਰ ਅਭੈ ਓਸਵਾਲ ਟਾਊਨਸ਼ਿਪ ਸਿਰਫ਼ ਇੱਟਾਂ-ਪੱਥਰਾਂ ਦਾ ਨਿਰਮਾਣ ਨਹੀਂ, ਬਲਕਿ ਇੱਕ ਸੁਖਾਵੇਂ ਭਾਈਚਾਰੇ ਦਾ ਪ੍ਰਤੀਕ ਬਣਦੀ ਜਾ ਰਹੀ ਹੈ। ਕਲੋਨੀ ਦੇ ਪ੍ਰਬੰਧਕਾਂ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਂਦੇ ਲੋਕ ਮਿਲਣੀ ਤੇ ਸ਼ਹਿਰ ਵਾਸੀਆਂ ਨਾਲ ਰਾਬਤਾ ਕਾਇਮ ਕਰਨ ਵਾਲੇ ਸਮਾਗਮ ਬੇਹੱਦ ਦਿਲਕਸ਼ ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਇਹ ਸਮਾਗਮ ਨਾ ਕੇਵਲ ਨਵੇਂ ਆਉਣ ਵਾਲੇ ਪਰਿਵਾਰਾਂ ਦੀ ਆਪਸੀ ਸਾਂਝ ਵਧਾਉਂਦੇ ਹਨ, ਬਲਕਿ ਸ਼ਹਿਰ ਦੇ ਪਤਵੰਤੇ ਸੱਜਣਾਂ ਲਈ ਵੀ ਇੱਕ ਇੱਕਜੁਟਤਾ ਦਾ ਕੇਂਦਰ ਸਾਬਤ ਹੋ ਰਹੇ ਹਨ। --ਵਾਅਦੇ ਮੁਤਾਬਕ ਜਲਦ ਸ਼ੁਰੂ ਹੋਵੇਗਾ ਆਧੁਨਿਕ ਕਲੱਬ ਦਾ ਨਿਰਮਾਣ ਕਲੋਨੀ ਦੇ ਪ੍ਰਮੋਟਰ ਰੋਹਿਤ ਜਿੰਦਲ ਤੇ ਸੀਤੂ ਰੋਮਾਣਾ ਨੇ ਲੋਕਾਂ ਦੇ ਭਰਵੇਂ ਹੁੰਗਾਰੇ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਖ਼ਰੀਦਦਾਰਾਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਕਲੋਨੀ ਵਿੱਚ ਚੌੜੀਆਂ ਸੜਕਾਂ, ਹਰਿਆਵਲ ਭਰੇ ਪਾਰਕ, ਆਧੁਨਿਕ ਲਾਈਟਾਂ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਹੁਣ ਇਸ ਕਲੋਨੀ ਦੇ ਵਸਨੀਕਾਂ ਦੀ ਜੀਵਨ-ਸ਼ੈਲੀ ਨੂੰ ਹੋਰ ਉੱਚਾ ਚੁੱਕਣ ਲਈ ਬਹੁਤ ਜਲਦ ਇੱਕ ਹਾਈਟੈਕ ਤੇ ਆਲੀਸ਼ਾਨ ਕਲੱਬ ਦਾ ਨਿਰਮਾਣ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਚ ਸਿਹਤ, ਮਨੋਰੰਜਨ ਤੇ ਖੇਡਾਂ ਨਾਲ ਸੰਬੰਧਿਤ ਸਾਰੀਆਂ ਆਧੁਨਿਕ ਸੁਵਿਧਾਵਾਂ ਮੌਜੂਦ ਹੋਣਗੀਆਂ। ਪ੍ਰੋਪਰਟੀ ਦਾ ਕੰਮ ਕਰਨ ਵਾਲੇ ਡੀਲਰ ਰਕੇਸ਼ ਕੁਮਾਰ ਤੇ ਜੈਨ ਆਦਿ ਨੇ ਦੱਸਿਆ ਕਿ ਟਾਊਨਸ਼ਿਪ ਦੀ ਇਸ ਤੇਜ਼ੀ ਨਾਲ ਵਧ ਰਹੀ ਹਰਮਨਪਿਆਰਤਾ ਨੇ ਬਰਨਾਲਾ ਦੇ ਰੀਅਲ ਅਸਟੇਟ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ।