ਸਾਬਕਾ ਐੱਮਸੀ ਜੱਗਾ ਸਿੰਘ ਖੁਦਕੁਸ਼ੀ ਮਾਮਲੇ ’ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ
ਸਾਬਕਾ ਐਮਸੀ ਜੱੱਗਾ ਸਿੰਘ ਖੁਦਕੁਸ਼ੀ ਮਾਮਲੇ ’ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ
Publish Date: Mon, 15 Jun 2026 05:58 PM (IST)
Updated Date: Tue, 16 Jun 2026 04:06 AM (IST)

: ਧੂਰੀ ਦੇ ਦੋ ਕਾਲੋਨਾਇਜਰਾਂ ਖ਼ਿਲਾਫ਼ ਮਾਮਲਾ ਦਰਜ : ਮ੍ਰਿਤਕ ਨੇ ਆਪਣੇ ਖੁਦਕੁਸ਼ੀ ਨੋਟਿਸ ’ਚ ਧੂਰੀ ਦੇ ਦੋ ਕਾਲੋਨਾਇਰਾਂ ਨੂੰ ਠਹਿਰਾਇਆ ਜਿੰਮੇਵਾਰ : ਪਰਿਵਾਰਕ ਮੈਂਬਰਾਂ ਨੇ ਕਾਰਵਾਈ ਨਾ ਕਰਨ ’ਤੇ ਧਰਨਾ ਦੇਣ ਦੀ ਦਿੱਤੀ ਸੀ ਚਿਤਾਵਨੀ : ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ : ਐੱਸਐੱਚਓ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਖੁਦਕੁਸ਼ੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਦੇਰ ਰਾਤ ਬਰਨਾਲਾ ਦੇ ਇੱਕ ਸਾਬਕਾ ਐੱਮਸੀ ਜੱਗਾ ਸਿੰਘ ਵੱਲੋਂ ਆਪਣੇ ਘਰ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਈ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ’ਚ ਮ੍ਰਿਤਕ ਵੱਲੋਂ ਮਰਨ ਤੋਂ ਪਹਿਲੇ ਲਿਖੇ ਖੁਦਕੁਸ਼ੀ ਨੋਟਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਧੂਰੀ ਦੇ ਦੋ ਵੱਡੇ ਕਾਲੋਨਾਇਜਰਾਂ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। : ਕੀ ਹੈ ਮਾਮਲਾ ਜਾਣਕਾਰੀ ਅਨੁਸਾਰ ਬਰਨਾਲਾ ਦੇ ਸਾਬਕਾ ਐੱਮਸੀ ਜੱਗਾ ਸਿੰਘ ਨੇ ਆਪਣੇ ਹੀ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ, ਇੱਕ ਸੁਸਾਈਡ ਨੋਟ ਸਾਹਮਣੇ ਆਇਆ ਹੈ ਜਿਸ ’ਚ ਮ੍ਰਿਤਕ ਨੇ ਆਪਣੀ ਮੌਤ ਲਈ ਜ਼ਿਲ੍ਹਾ ਸੰਗਰੂਰ ਧੂਰੀ ਦੇ ਨਾਮਜ਼ਦ ਕਾਲੋਨਾਇਜਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਬਰਨਾਲਾ ਦੇ ਸਾਬਕਾ ਨਗਰ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਨੇ ਸਵੇਰੇ 2 ਤੋਂ 2:30 ਵਜੇ ਦੇ ਕਰੀਬ ਬਰਨਾਲਾ ਦੇ ਸੇਖਾ ਰੋਡ ’ਤੇ ਨਵੀਂ ਬਣੀ ਅਨਿਲ ਇਨਕਲੇਵ ਕਾਲੋਨੀ ਦੀ ਜ਼ਮੀਨ ਦੇ ਪੈਸੇ ਦੇ ਲੈਣ-ਦੇਣ ਕਾਰਨ ਆਪਣੇ ਹੀ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਇਲਾਕੇ ’ਚ ਭਾਰੀ ਸੋਗ ਦਾ ਮਾਹੌਲ ਫੈਲ ਗਿਆ। ਪੂਰੇ ਮਾਮਲੇ ’ਤੇ ਨਜ਼ਰ ਮਾਰੀਏ ਤਾਂ, ਸਾਬਕਾ ਕੌਂਸਲਰ ਜੱਗਾ ਸਿੰਘ, ਜੋ ਕਿ ਜ਼ਮੀਨ ਖਰੀਦਦਾਰੀ ’ਚ ਕਮਿਸ਼ਨ ਏਜੰਟ ਤੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ, ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਕਿਉਂਕਿ ਬਰਨਾਲਾ ਦੇ ਸੇਖਾ ਰੋਡ ’ਤੇ ਨਵੀਂ ਬਣੀ ਅਨਿਲ ਇਨਕਲੇਵ ਕਾਲੋਨੀ ਦੇ ਕਾਲੋਨਾਈਜ਼ਰਾਂ ਨੂੰ ਇੱਕ ਵੱਡੇ ਪ੍ਰਾਪਰਟੀ ਡੀਲ ’ਚ ਉਸਦਾ ਕਮਿਸ਼ਨ ਨਹੀਂ ਮਿਲਿਆ ਸੀ। ਬੀਤੀ ਰਾਤ, ਉਸਨੇ ਖੁਦਕੁਸ਼ੀ ਦਾ ਭਿਆਨਕ ਕਦਮ ਚੁੱਕਿਆ। : ਮ੍ਰਿਤਕ ਨੇ ਆਪਣੇ ਖੁਦਕੁਸ਼ੀ ਨੋਟਿਸ ’ਚ ਕੀ ਲਿਖਿਆ ‘‘ਮੈ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਪੁੱਤਰ ਸ੍ਰੀ ਛੋਟਾ ਸਿੰਘ ਵਾਸੀ ਸੰਧੂ ਪੱਤੀ ਰਾਮਗੜ੍ਹੀਆ ਰੋਡ ਬਰਨਾਲਾ ਦਾ ਹਾਂ, ਉਮਰ ਕਰੀਬ 56 ਸਾਲ ਹੈ। ਮੈਂ ਸੇਖਾ ਰੋਡ ਉੱਪਰ ਨੈੱਟ ਬਿਲਡਰਜ਼ ਧੂਰੀ ਅਸਮਨੀ ਕੁਮਾਰ ਬੋਬੀ ਤੇ ਵਿਨੋਦ ਕੁਮਾਰ ਟੀਟੂ ਨੂੰ ਜ਼ਮੀਨ ਜੋ ਮੈਨੂੰ ਇੱਕ ਸਾਲ ਤੋਂ ਪੈਸੇ ਦੀ ਟਾਲ-ਮਟੋਲ ਕਰ ਰਹੇ ਹਨ। ਮੈਂ ਇਨ੍ਹਾਂ ਦੋਹਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ ਬਾਕੀ ਮੈਂ ਆਪਣੇ ਸਾਰੇ ਪਰਿਵਾਰ ਤੋਂ ਹੱਥ ਬੰਨ੍ਹ ਕੇ ਮੁਆਫ਼ੀ ਮੰਗਦਾ ਹਾਂ ਜਿਨ੍ਹਾਂ ਹੋ ਸਕਿਆ ਨਿਭਾਇਆ। : ਪਰਿਵਾਰਕ ਮੈਂਬਰਾਂ ਨੇ ਕਾਰਵਾਈ ਨਾ ਕਰਨ ’ਤੇ ਧਰਨਾ ਦੇਣ ਦੀ ਦਿੱਤੀ ਸੀ ਚਿਤਾਵਨੀ ਘਟਨਾ ਨੂੰ ਲੈ ਕੇ ਪੂਰਾ ਪਰਿਵਾਰ ਸੋਗ ’ਚ ਹੈ ਤੇ ਪਰਿਵਾਰ ਤੇ ਇਲਾਕੇ ਦੇ ਲੋਕ ਸਖ਼ਤ ਇਨਸਾਫ਼ ਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਉਸਨੇ ਸੁਸਾਈਡ ਨੋਟ ’ਚ ਕੁਝ ਨਾਮ ਵੀ ਲਿਖੇ, ਜਿਸ ਕਾਰਨ ਪਰਿਵਾਰਕ ਮੈਂਬਰ ਤੇ ਇਲਾਕੇ ਦੇ ਲੋਕ ਇਨਸਾਫ਼ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੀਤਾ ਨੇ ਬਰਨਾਲਾ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਗੁਰਜਿੰਦਰ ਸਿੰਘ, ਰਾਜਿੰਦਰ ਸਿੰਘ ਧਾਰੱਕਾ, ਦਿਲਦਾਰ ਖਾਨ ਬਾਈਟ,ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਲਵਪ੍ਰੀਤ ਦੀਵਾਨਾ (ਵਾਰਡ ਐੱਮਸੀ), ਕੁਲਵੰਤ ਸਿੰਘ ਕਾਂਤਾ ਅਕਾਲੀ ਆਗੂ ਆਦਿ ਨੇ ਪਰਿਵਾਰ ਨੂੰ ਇਨਸਾਫ਼ ਦਿਵਾਏ ਜਾਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਨਛੱਤਰ ਸਿੰਘ ਉਰਫ ਜੱਗਾ ਸਿੰਘ, ਇੱਕ ਸਾਬਕਾ ਨਗਰ ਕੌਂਸਲਰ, ਲੰਬੇ ਸਮੇਂ ਤੋਂ ਆਪਣੇ ਭਰਾ ਨਾਲ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਚਲਾ ਰਿਹਾ ਸੀ ਤੇ ਕਮਿਸ਼ਨ ਏਜੰਟ ਵਜੋਂ ਪੈਸੇ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ, ਉਸਨੇ ਬਰਨਾਲਾ ਦੇ ਸਿਟੀ ਰੋਡ ’ਤੇ ਬਣ ਰਹੀ ਨਵੀਂ ਅਨਿਲ ਇਨਕਲੇਵ ਕਾਲੋਨੀ ਵਿੱਚ ਕੁਝ ਪਲਾਟ ਦੀ ਜਾਇਦਾਦ ਲਈ ਇੱਕ ਸੌਦਾ ਕੀਤਾ ਸੀ। ਜਦੋਂ ਉਸਨੂੰ ਕਾਲੋਨਾਈਜ਼ਰਾਂ ਤੋਂ ਆਪਣਾ ਕਮਿਸ਼ਨ ਨਹੀਂ ਮਿਲਿਆ, ਤਾਂ ਉਹ ਪਰੇਸ਼ਾਨ ਹੋ ਗਿਆ। ਕਮਿਸ਼ਨ ਇੱਕ ਵੱਡੀ ਰਕਮ ਸੀ, ਜਿਸ ਕਾਰਨ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ: ਐੱਸਐੱਚਓ ਇਸ ਮਾਮਲੇ ਸਬੰਧੀ ਥਾਣਾ ਸਿਟੀ ਇੱਕ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਗੜ੍ਹੀਆ ਰੋਡ ਤੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਨ ਵਾਲੇ ਇੱਕ ਸਾਬਕਾ ਐਮਸੀ ਨੇ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਲਾਸ਼ ਨੂੰ ਕਬਜ਼ੇ’ਵਿੱਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਸਮਨੀ ਕੁਮਾਰ ਬੋਬੀ ਤੇ ਵਿਨੋਦ ਕੁਮਾਰ ਟੀਟੂ ਵਾਸੀ ਧੂਰੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਯਿਆ ਕਿ ਬਰਨਾਲਾ ਦੇ ਸੇਖਾ ਰੋਡ ਤੇ ਨਵੀਂ ਬਣੀ ਅਨਿਲ ਇਨਕਲੇਵ ਕਾਲੋਨੀ ਦੀ ਜ਼ਮੀਨ ਨਾਲ ਸਬੰਧਤ ਪੈਸੇ ਦੇ ਲੈਣ-ਦੇਣ ਕਾਰਨ ਵਿਅਕਤੀ ਨੇ ਸਵੇਰੇ 2:30 ਵਜੇ ਦੇ ਕਰੀਬ ਆਪਣੇ ਹੀ ਘਰ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮਾਮਲਾ ਕਿਸੇ ਜਾਇਦਾਦ ਲਈ ਕਮਿਸ਼ਨ ਨਾਲ ਸਬੰਧਤ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।