ਆਰੀਆਭੱਟ ਕਾਲਜ ਨੇ ਸੀਏ ਮਾਹਿਰਾਂ ਨਾਲ ਇਤਿਹਾਸਕ ਐੱਮਓਯੂ ’ਤੇ ਕੀਤੇ ਦਸਤਖਤ
ਆਰੀਆਭੱਟ ਕਾਲਜ ਨੇ ਸੀਏ ਮਾਹਿਰਾਂ ਨਾਲ ਇਤਿਹਾਸਕ ਐਮਓਯੂ 'ਤੇ ਦਸਤਖਤ ਕੀਤੇ
Publish Date: Fri, 12 Jun 2026 04:21 PM (IST)
Updated Date: Sat, 13 Jun 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਨੇ ਆਪਣੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਅਤੇ ਪ੍ਰੈਕਟੀਕਲ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਪ੍ਰਸਿੱਧ ਚਾਰਟਰਡ ਅਕਾਊਂਟੈਂਟਸ ਸੀਏ ਕੁਲਦੀਪ ਕੁਮਾਰ ਬਾਂਸਲ, ਸੀਏ ਸੁਨੀਲ ਜਿੰਦਲ, ਸੀਏ ਰਾਜ ਬਾਂਸਲ ਅਤੇ ਸੀਏ ਕਵਿਸ਼ ਮੰਗਲਾ ਨਾਲ ਇੱਕ ਮਹੱਤਵਪੂਰਨ ਸਮਝੌਤਾ (ਐਮਓਯੂ) ਸਾਈਨ ਕੀਤਾ ਹੈ। ਇਸ ਸਮਝੌਤੇ ਤਹਿਤ ਕਾਲਜ ’ਚ ਹਰ ਹਫ਼ਤੇ ਵਿਸ਼ੇਸ਼ ਟ੍ਰੇਨਿੰਗ ਕਲਾਸਾਂ, ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਵਪਾਰ, ਵਿੱਤ ਅਤੇ ਪ੍ਰਬੰਧਨ ਖੇਤਰ ਦੀਆਂ ਨਵੀਨਤਮ ਜਾਣਕਾਰੀਆਂ ਅਤੇ ਪ੍ਰੈਕਟੀਕਲ ਤਜਰਬਾ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਹਫ਼ਤਾਵਾਰੀ ਸੈਸ਼ਨਾਂ ’ਚ ਜੀਐਸਟੀ ਦੇ ਨਵੇਂ ਨਿਯਮ ਅਤੇ ਅਪਡੇਟਸ, ਸਟਾਕ ਮਾਰਕੀਟ ਦੀਆਂ ਤਾਜ਼ਾ ਗਤੀਵਿਧੀਆਂ, ਆਰਬੀਆਈ ਦੀਆਂ ਨਵੀਆਂ ਨੀਤੀਆਂ ਅਤੇ ਸਰਕੂਲਰ, ਆਮਦਨ ਕਰ, ਫਾਇਨੈਂਸ਼ੀਅਲ ਪਲੈਨਿੰਗ, ਬੈਂਕਿੰਗ ਸੈਕਟਰ ਦੇ ਨਵੇਂ ਰੁਝਾਨ, ਇਨਵੈਸਟਮੈਂਟ ਅਵੇਅਰਨੈੱਸ, ਅਕਾਊਂਟਿੰਗ ਸਾਫਟਵੇਅਰ, ਕਾਰਪੋਰੇਟ ਕੰਪਲਾਇੰਸ ਅਤੇ ਉਦਯੋਗਿਕ ਪ੍ਰੈਕਟਿਸਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। :ਬਾਕਸ ਨਿਊਜ: ਭਾਰਤੀ ਅਰਥਵਿਵਸਥਾ ਅਤੇ ਵਿੱਤੀ ਖੇਤਰ ’ਚ ਲਗਾਤਾਰ ਬਦਲਾਅ ਆ ਰਹੇ ਹਨ। ਵਿਦਿਆਰਥੀਆਂ ਨੂੰ ਆਰਬੀਆਈ ਦੀਆਂ ਨਵੀਆਂ ਨੀਤੀਆਂ, ਬੈਂਕਿੰਗ ਪ੍ਰਣਾਲੀ ਅਤੇ ਵਿੱਤੀ ਮਾਰਕੀਟਾਂ ਦੀ ਤਾਜ਼ਾ ਜਾਣਕਾਰੀ ਨਾਲ ਅਪਡੇਟ ਰੱਖਣਾ ਸਮੇਂ ਦੀ ਲੋੜ ਹੈ। ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਲੋੜਾਂ ਦੇ ਅਨੁਕੂਲ ਤਿਆਰ ਕਰੇਗਾ ਅਤੇ ਉਨ੍ਹਾਂ ਨੂੰ ਇੱਕ ਸਫਲ ਪੇਸ਼ੇਵਰ ਕਰੀਅਰ ਵੱਲ ਅੱਗੇ ਵਧਣ ’ਚ ਮੱਦਦ ਕਰੇਗਾ। -ਕੁਲਦੀਪ ਕੁਮਾਰ ਬਾਂਸਲ, ਸੀਏ :ਬਾਕਸ ਨਿਊਜ: ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ, ਅੱਜ ਦੇ ਤੇਜ਼ੀ ਨਾਲ ਬਦਲ ਰਹੇ ਆਰਥਿਕ ਅਤੇ ਕਾਰੋਬਾਰੀ ਮਾਹੌਲ ’ਚ ਵਿਦਿਆਰਥੀਆਂ ਲਈ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ। ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਲੋੜਾਂ ਦੇ ਅਨੁਕੂਲ ਤਿਆਰ ਕਰੇਗਾ ਅਤੇ ਉਨ੍ਹਾਂ ਨੂੰ ਇੱਕ ਸਫਲ ਪੇਸ਼ੇਵਰ ਕਰੀਅਰ ਵੱਲ ਅੱਗੇ ਵਧਣ ’ਚ ਮੱਦਦ ਕਰੇਗਾ। -ਸੁਨੀਲ ਜਿੰਦਲ ਸੀਏ :ਬਾਕਸ ਨਿਊਜ: ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸਟਾਕ ਮਾਰਕੀਟ, ਨਿਵੇਸ਼ ਯੋਜਨਾਬੰਦੀ ਅਤੇ ਕਾਰਪੋਰੇਟ ਜਗਤ ਨਾਲ ਜੁੜੀ ਪ੍ਰੈਕਟੀਕਲ ਜਾਣਕਾਰੀ ਅੱਜ ਦੇ ਯੁਵਾ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਵਿਦਿਆਰਥੀਆਂ ਨੂੰ ਮੌਜੂਦਾ ਬਿਜ਼ਨਸ ਟ੍ਰੈਂਡਸ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਦੇਵਾਂਗੇ, ਜਿਸ ਨਾਲ ਉਨ੍ਹਾਂ ਦੀ ਵਿੱਤੀ ਸਮਝ ਅਤੇ ਫੈਸਲਾ ਲੈਣ ਦੀ ਯੋਗਤਾ ’ਚ ਵਾਧਾ ਹੋਵੇਗਾ। -ਰਾਜ ਬਾਂਸਲ, ਸੀਏ :ਬਾਕਸ ਨਿਊਜ: ਅੱਜ ਦੇ ਸਮੇਂ ’ਚ ਵਿਦਿਆਰਥੀਆਂ ਲਈ ਕੇਵਲ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਪ੍ਰੈਕਟੀਕਲ ਅਤੇ ਇੰਡਸਟਰੀ ਅਧਾਰਿਤ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਅਸੀਂ ਵਿਦਿਆਰਥੀਆਂ ਨੂੰ ਜੀਐਸਟੀ, ਟੈਕਸੇਸ਼ਨ ਅਤੇ ਫਾਇਨੈਂਸ਼ੀਅਲ ਮੈਨੇਜਮੈਂਟ ਨਾਲ ਸੰਬੰਧਿਤ ਅਸਲ ਕਾਰਜ ਪ੍ਰਣਾਲੀਆਂ ਨਾਲ ਜਾਣੂ ਕਰਵਾਵਾਂਗੇ, ਤਾਂ ਜੋ ਉਹ ਆਪਣੇ ਕਰੀਅਰ ’ਚ ਹੋਰ ਮਜ਼ਬੂਤ ਬਣ ਸਕਣ। -ਕਵਿਸ਼ ਮੰਗਲਾ ਸੀਏ