- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਕੇਐੱਸ ਮੈਮੋਰੀਅਲ ਕਾਲਜ ਆਫ਼ ਲਾਅ ਬਰਨਾਲਾ ਵਿਖੇ ਦਾਖਲਾ ਪ੍ਰਕਿਰਿਆ ਜ਼ੋਰਾਂ ’ਤੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ਦੀ ਮੰਨੀ-ਪ੍ਰਮੰਨੀ ਵਿਦਿਅਕ ਸੰਸਥਾ ਐੱਸਡੀ ਸਭਾ ਦੇ ਸਾਬਕਾ ਚੇਅਰਮੈਨ ਸਵਰਗੀ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦੀ ਨਿੱਘੀ ਤੇ ਮਿੱਠੀ ਯਾਦ ’ਚ ਸਥਾਪਿਤ ਕੀਤੇ ਗਏ ਐੱਸਕੇਐੱਸ ਮੈਮੋਰੀਅਲ ਕਾਲਜ ਆਫ਼ ਲਾਅ ਬਰਨਾਲਾ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਲਵਾ ਖੇਤਰ ’ਚ ਕਾਨੂੰਨੀ ਸਿੱਖਿਆ ਦੇ ਮੁੱਖ ਗੜ੍ਹ ਵਜੋਂ ਤੇਜ਼ੀ ਨਾਲ ਉੱਭਰ ਰਹੇ ਇਸ ਕਾਲਜ ’ਚ ਕਾਨੂੰਨ ਦੀ ਪੜ੍ਹਾਈ ਕਰਨ ਦੇ ਚਾਹਵਾਨ ਨੌਜਵਾਨਾਂ ਵਲੋਂ ਰਜਿਸਟ੍ਰੇਸ਼ਨ ਤੇ ਕੌਂਸਲਿੰਗ ਲਈ ਵੱਡੀ ਗਿਣਤੀ ’ਚ ਪਹੁੰਚ ਕੀਤੀ ਜਾ ਰਹੀ ਹੈ। ਜਿਸ ਕਾਰਨ ਕਾਲਜ ਕੈਂਪਸ ’ਚ ਪੂਰੀ ਰੌਣਕ ਲੱਗੀ ਹੋਈ ਹੈ। ਖ਼ਬਰ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਮੌਜੂਦਾ ਚੇਅਰਮੈਨ ਡਾ. ਪਿਨਾਂਕ ਮੋਦਗਿੱਲ ਨੇ ਦੱਸਿਆ ਕਿ ਸੰਸਥਾ ਵਲੋਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ, ਤਜ਼ਰਬੇਕਾਰ ਫੈਕਲਟੀ ਤੇ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਨ ਦੀ ਨਿਰੰਤਰ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸੈਸ਼ਨ ਦੌਰਾਨ ਬਾਰ੍ਹਵੀਂ ਪਾਸ ਕਰ ਚੁੱਕੇ ਹੋਣਹਾਰ ਵਿਦਿਆਰਥੀਆਂ ਲਈ 5 ਸਾਲਾ ਬੀਏ ਐੱਲਐੱਲਬੀ ਤੇ ਗ੍ਰੈਜੂਏਸ਼ਨ ਪਾਸ ਨੌਜਵਾਨਾਂ ਲਈ 3 ਸਾਲਾ ਐੱਲਐੱਲਬੀ ਕੋਰਸਾਂ ’ਚ ਦਾਖਲਾ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਚੇਅਰਮੈਨ ਡਾ. ਮੋਦਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਾਨੂੰਨੀ ਕੋਰਸਾਂ ’ਚ ਮੈਰਿਟ ਤੇ ਨਿਯਮਾਂ ਅਨੁਸਾਰ ਦਾਖਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕੌਂਸਲਿੰਗ ਦੀ ਪ੍ਰਕਿਰਿਆ ਕੀਤੀ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਕਾਲਜ ਪ੍ਰਤੀ ਇਸ ਅਥਾਹ ਵਿਸ਼ਵਾਸ ਤੇ ਭਾਰੀ ਉਤਸ਼ਾਹ ਸਦਕਾ ਸੰਸਥਾ ’ਚ ਹੁਣ ਤਕ ਲਗਭਗ 70 ਫੀਸਦੀ ਦਾਖਲੇ ਮੁਕੰਮਲ ਹੋ ਚੁੱਕੇ ਹਨ। ਜਿਸ ਕਾਰਨ ਦੋਵਾਂ ਕੋਰਸਾਂ ਦੀਆਂ ਬਾਕੀ ਰਹਿੰਦੀਆਂ ਸੀਟਾਂ ਬਹੁਤ ਤੇਜ਼ੀ ਨਾਲ ਭਰ ਰਹੀਆਂ ਹਨ। 30 ਜੂਨ ਤੋਂ ਪਹਿਲਾਂ ਅਪਲਾਈ ਕਰਨ ਵਿਦਿਆਰਥੀ ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਕੋਰਸਾਂ ’ਚ ਦਾਖਲਾ ਲੈਣ ਦੀ ਆਖਰੀ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਚੇਅਰਮੈਨ ਡਾ. ਮੋਦਗਿੱਲ ਨੇ ਕਾਨੂੰਨ ਦੇ ਖੇਤਰ ’ਚ ਵਕਾਲਤ, ਜੱਜ ਜਾਂ ਹੋਰ ਉੱਚ ਕਾਰਪੋਰੇਟ ਅਹੁਦਿਆਂ ’ਤੇ ਆਪਣਾ ਸ਼ਾਨਦਾਰ ਭਵਿੱਖ ਬਣਾਉਣ ਦੇ ਚਾਹਵਾਨ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਵਿਦਿਆਰਥੀ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ, ਸਮੇਂ ਸਿਰ ਕਾਲਜ ਦੀ ਦਾਖਲਾ ਸੰਚਾਲਕ ਕਮੇਟੀ ਨਾਲ ਸੰਪਰਕ ਕਰਕੇ ਆਪਣੇ ਦਾਖਲੇ ਯਕੀਨੀ ਬਣਾਉਣ। ਸੀਟਾਂ ਸੀਮਤ ਹੋਣ ਕਾਰਨ ਕੋਈ ਵੀ ਯੋਗ ਤੇ ਹੋਣਹਾਰ ਵਿਦਿਆਰਥੀ ਇਸ ਸੁਨਹਿਰੀ ਮੌਕੇ ਤੇ ਉੱਚ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।