ਨਗਰ ਕੌਂਸਲ ਤਪਾ ਮੰਡੀ ਉੱਪਰ ਆਪ ਦਾ ਕਬਜ਼ਾ ਨਗਰ ਕੌਂਸਲ ਤਪਾ ਮੰਡੀ ਉੱਪ
Publish Date: Mon, 06 Jul 2026 05:41 PM (IST)
Updated Date: Tue, 07 Jul 2026 04:00 AM (IST)
ਨਗਰ ਕੌਂਸਲ ਤਪਾ ਦੇ ਬਲਜੀਤ ਬਾਸੀ ਬਣੇ ਪ੍ਰਧਾਨ ਤੇ ਮਨੀਸ਼ ਗਰਗ ਨੂੰ ਮੀਤ ਪ੍ਰਧਾਨ ਬਣਾਇਆ ਸ਼ਹਿਰ ਦੇ ਵਿਕਾਸ ਕਾਰਜਾਂ ਚ ਕੋਈ ਵੀ ਕਮੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ:- ਉਗੋਕੇ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਗਰ ਕੌਂਸਲ ਤਪਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਨਵੀਨਰ-ਕਮ ਐੱਸਡੀਐੱਮ ਤਪਾ ਆਯੂਸ਼ ਗੋਇਲ ਦੀ ਦੇਖ-ਰੇਖ ਹੇਠ ਹੋਈ, ਚੋਣ ਦੌਰਾਨ ਬਲਜੀਤ ਬਾਸੀ ਨੂੰ ਪ੍ਰਧਾਨ ਤੇ ਨੂੰ ਮਨੀਸ਼ ਗਰਗ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਵਾਰਡ-12 ਦੇ ਕੌਂਸਲਰ ਹੈਪੀ ਸਿੰਘ ਨੇ ਵਾਰਡ-10 ਦੇ ਕੌਂਸਲਰ ਬਲਜੀਤ ਬਾਸੀ ਦਾ ਨਾਂ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਵਾਰਡ-6 ਦੇ ਕੌਂਸਲਰ ਮਨੀਸ਼ ਗਰਗ ਵੱਲੋਂ ਕੀਤੀ ਗਈ ਤੇ ਵਾਰਡ-4 ਤੋਂ ਕੌਂਸਲਰ ਧਰਮਪਾਲ ਸ਼ਰਮਾ ਨੇ ਮੀਤ ਪ੍ਰਧਾਨ ਲਈ ਵਾਰਡ-6 ਦੇ ਕੌਂਸਲਰ ਮਨੀਸ਼ ਗਰਗ ਦਾ ਨਾਂ ਪੇਸ਼ ਕੀਤਾ, ਜਿਸਦੀ ਤਾਈਦ ਵਾਰਡ-13 ਦੇ ਕੌਂਸਲਰ ਬਲਦੇਵ ਸਿੰਘ ਵੱਲੋਂ ਕੀਤੀ ਗਈ। ਉਪਰੰਤ ਸਬੰਧਤ ਕੌਂਸਲਰਾਂ ਦੇ ਨਾਲ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹੱਥ ਖੜ੍ਹੇ ਕਰ ਕੇ ਆਪਣਾ ਬਹੁਮਤ ਦਿੱਤਾ, ਜਿਸ ’ਤੇ ਕਨਵੀਨਰ-ਕਮ ਐੱਸਡੀਐੱਮ ਆਯੂਸ਼ ਗੋਇਲ ਨੇ ਬਹੁਮਤ ਪੇਸ਼ ਹੁੰਦਿਆਂ ਬਲਜੀਤ ਬਾਸੀ ਨੂੰ ਨਗਰ ਕੌਂਸਲ ਤਪਾ ਦਾ ਪ੍ਰਧਾਨ ਅਤੇ ਮਨੀਸ਼ ਗਰਗ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਪ੍ਰਧਾਨ ਬਲਜੀਤ ਬਾਸੀ ਤੇ ਮੀਤ ਪ੍ਰਧਾਨ ਨੇ ਕਿਹਾ ਕਿ ਅਸੀਂ ਸਮੂਹ ਕੌਂਸਲਰ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਾਂਗੇ ਤੇ ਜੋ ਵੀ ਸ਼ਹਿਰ ਦੇ ਅਧੂਰੇ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਵਿਧਾਇਕ ਦੇ ਹਮੇਸ਼ਾ ਰਿਣੀ ਰਹਿਣਗੇ। ਪ੍ਰਧਾਨਗੀ ਦੀ ਚੋਣ ਹੋਣ ਉਪਰੰਤ ਸਬੰਧਤ ਕੌਂਸਲਰਾਂ ਅਤੇ ਨਗਰ ਨਿਵਾਸੀਆਂ ਨੇ ਨਵ ਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ। ਉਪਰੰਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਹਲਕਾ ਵਿਧਾਇਕ ਵਲੋਂ ਖੁਲੀ ਜੀਪ ਰਾਹੀਂ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਦੱਸ ਦੇਈਏ ਕਿ ਚੋਣ ਪ੍ਰਕਿਰਿਆ ਸਮੇਂ ਸਮੂਹ ਕੌਂਸਲਰ ਵਾਰਡ ਨੰਬਰ 1 ਦੀ ਕੌਂਸਲਰ ਮਾਇਆ ਰਾਣੀ, ਵਾਰਡ ਨੰਬਰ 2 ਦੇ ਕੌਂਸਲਰ ਜੋਨੀ ਕੁਮਾਰ, ਵਾਰਡ ਨੰਬਰ 3 ਦੀ ਕੌਂਸਲਰ ਪੁਸ਼ਪ ਲਤਾ, ਵਾਰਡ ਨੰਬਰ 4 ਦੇ ਕੌਂਸਲਰ ਧਰਮਪਾਲ ਸ਼ਰਮਾ, ਵਾਰਡ ਨੰਬਰ 5 ਦੀ ਕੌਂਸਲਰ ਸਰਸਵਤੀ ਦੇਵੀ, ਵਾਰਡ ਨੰਬਰ 6 ਦੇ ਕੌਂਸਲਰ ਮਨੀਸ਼ ਗਰਗ, ਵਾਰਡ ਨੰਬਰ 7 ਦੇ ਕੌਂਸਲਰ ਦੀਪਿਕਾ ਮਿੱਤਲ, ਵਾਰਡ ਨੰਬਰ 8 ਦੇ ਕੌਂਸਲਰ ਗੁਰਮੀਤ ਸਿੰਘ ਰੋੜ, ਵਾਰਡ ਨੰਬਰ 9 ਦੀ ਕੌਂਸਲਰ ਸੁਨੀਤਾ ਰਾਣੀ ਸੀਤਾ, ਵਾਰਡ ਨੰਬਰ 10 ਦੇ ਕੌਂਸਲਰ ਬਲਜੀਤ ਸਿੰਘ ਬਾਸੀ, ਵਾਰਡ ਨੰਬਰ 11 ਦੀ ਕੌਂਸਲਰ ਰਿਸ਼ੂ ਰੰਗੀ, ਵਾਰਡ ਨੰਬਰ 12 ਤੋਂ ਕੌਂਸਲਰ ਹੈਪੀ ਸਿੰਘ, ਵਾਰਡ ਨੰਬਰ 13 ਤੋਂ ਕੌਂਸਲਰ ਬਲਦੇਵ ਸਿੰਘ, ਵਾਰਡ ਨੰਬਰ 14 ਤੋਂ ਕੌਂਸਲਰ ਰਣਜੀਤ ਸਿੰਘ ਲਾਡੀ ਅਤੇ ਵਾਰਡ ਨੰਬਰ 15 ਤੋਂ ਕੌਂਸਲਰ ਸਨੀਤਾ ਰਾਣੀ ਮੌਜੂਦ ਰਹੇ,ਜਿਨ੍ਹਾਂ ਨੂੰ ਚੋਣ ਕਨਵੀਨਰ- ਕਮ ਐਸ.ਡੀ.ਐਮ ਗੋਇਲ ਵੱਲੋਂ ਚੋਣ ਪ੍ਰਕਿਰਿਆ ਤੋਂ ਪਹਿਲਾਂ ਸਹੁੰ ਵੀ ਚੁਕਵਾਈ ਗਈ। ਚੋਣ ਪ੍ਰਕਿਰਿਆ ਮੌਕੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਡੀਐਸਪੀ ਤਪਾ ਜਸਕਰਨ ਸਿੰਘ ਬਰਾੜ,ਥਾਣਾ ਮੁਖੀ ਤਪਾ ਅਮਰੀਕ ਸਿੰਘ ਗਰੇਵਾਲ, ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ,ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਆਦਿ ਤੋਂ ਇਲਾਵਾ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਟਰੇਡਜ਼ ਵਿੰਗ ਦੇ ਮੈਂਬਰ ਰਵੀ ਮੌੜ,ਮੰਮੂ ਬਾਸੀ, ਜਸਵਿੰਦਰ ਚੱਠਾ, ਕੁਲਵਿੰਦਰ ਚੱਠਾ, ਸਿਕੰਦਰ ਸਿੰਘ, ਰਿੰਕਾ ਮੋਬਾਈਲਾਂ ਵਾਲਾ, ਦਰਸ਼ਨ ਸਿੰਘ, ਸੰਦੀਪ ਕੁਮਾਰ, ਕਾਲਾ ਚੱਠਾ, ਬੁਧ ਰਾਮ ਕਾਲਾ, ਰਾਜੂ ਚੰਚਲ, ਹੈਰੀ ਧਾਲੀਵਾਲ, ਅਮਨ ਦਰਾਕਾ ਗੁਰਤੇਜ ਧਾਲੀਵਾਲ, ਹਰਦੀਪ ਸਿੰਘ ਪੋਪਲ ਤੋਂ ਇਲਾਵਾ ਨਗਰ ਕੌਂਸਲ ਦੇ ਸਮੂਹ ਮੁਲਾਜ਼ਮ ਅਤੇ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਮੌਜੂਦ ਸਨ।