ਇੱਕ ਅਨੋਖੀ ਪਹਿਲ: 95 ਸਾਲਾ ਬਜ਼ੁਰਗ ਨੇ ਜਿਉਂਦੇ ਜੀਅ ਰਚਾਇਆ ਆਪਣਾ 'ਕਾਜ' ਇੱਕ ਅਨੋਖੀ ਪਹਿਲ: 95 ਸਾਲਾ ਤੰਦਰੁਸਤ ਬਜ਼ੁਰਗ ਨੇ ਜਿਉਂਦੇ ਜੀਅ ਰਚਾਇਆ ਆਪਣਾ 'ਕਾਜ'
Publish Date: Sat, 11 Jul 2026 06:31 PM (IST)
Updated Date: Sun, 12 Jul 2026 04:10 AM (IST)
ਪਿੰਡ ਸਹਿਜੜਾ ਦੇ ਪ੍ਰਕਾਸ਼ ਸਿੰਘ ਨੇ ਆਪਣੀ ਸਵੈ ਇੱਛਾ ’ਤੇ ਮੌਜੂਦਗੀ ਮਰਗ ਦਾ ਭੋਗ ਪਾਉਣ ਦਾ ਲਿਆ ਫ਼ੈਸਲਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਅੱਜ ਦੇ ਦੌਰ ਵਿੱਚ ਜਿੱਥੇ ਲੋਕ ਮੌਤ ਦੇ ਨਾਮ ਤੋਂ ਵੀ ਡਰਦੇ ਹਨ, ਉੱਥੇ ਹੀ ਪਿੰਡ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਦੇ 95 ਸਾਲਾ ਪੂਰੀ ਤਰ੍ਹਾਂ ਹੱਟੇ-ਕੱਟੇ ਤੇ ਤੰਦਰੁਸਤ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਚੰਨਣ ਸਿੰਘ ਨੇ ਇੱਕ ਬਹੁਤ ਹੀ ਅਨੋਖੀ ਤੇ ਮਿਸਾਲੀ ਪਹਿਲ ਕੀਤੀ ਹੈ। ਬਾਪੂ ਪ੍ਰਕਾਸ਼ ਸਿੰਘ ਨੇ ਆਪਣੀ ਜ਼ਿੰਦਗੀ ਦੇ ਸਾਰੇ ਫ਼ਰਜ਼ਾਂ ਤੋਂ ਸੁਰਖ਼ਰੂ ਹੋ ਕੇ, ਆਪਣੇ ਜਿਉਂਦੇ ਜੀਅ ਹੀ ਆਪਣੇ ਹੱਥੀ ਆਪਣਾ ਕਾਜ ਸਵਾਰਦਿਆਂ ਆਪਣੀ ਮਰਗ ਦਾ ਅੰਤਿਮ ਭੋਗ ਵੀ ਆਪ ਰਚਾਇਆ ਹੈ। ਬਾਪੂ ਪ੍ਰਕਾਸ਼ ਸਿੰਘ ਨੇ ਦੱਸਿਆਂ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ 15 ਜੁਲਾਈ ਨੂੰ ਸ੍ਰੀ ਅੰਦਰਲੇ ਗੁਰਦੁਆਰਾ ਸਾਹਿਬ ਪਿੰਡ ਸਹਿਜੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਜਾਵੇਗਾ। 95 ਸਾਲਾ ਬਜ਼ੁਰਗ ਪ੍ਰਕਾਸ਼ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ। ਉਸ ਦੇ ਇਸ ਫੈਸਲੇ ਦੀ ਇਲਾਕੇ ’ਚ ਖੂਬ ਚਰਚਾਂ ਹੋ ਰਹੀ ਹੈ । ਕਿਉਂ ਲਿਆ ਇਹ ਫੈਸਲਾ? ਬਾਪੂ ਪ੍ਰਕਾਸ਼ ਸਿੰਘ ਨੇ ਇਸ ਸਮਾਗਮ ਸਬੰਧੀ ਆਪਣੀ ਦਿਲੀ ਇੱਛਾ ਸਾਂਝੀ ਕਰਦਿਆਂ ਦੱਸਿਆਂ ਕਿ ਮਰਨ ਤੋ ਬਾਅਦ ਤਾਂ ਰਿਸਤੇਦਾਰ ਅਕਸਰ ਹੀ ਇਕੱਠੇ ਹੁੰਦੇ ਹਨ ਜਦਕਿ ਮਰਨ ਵਾਲਾ ਇਸ ਭੋਗ ਚ ਸਾਮਲ ਨਹੀਂ ਹੁੰਦਾ । ਪਰ ਉਹ ਆਪਣੇ ਜਿਉਦੇ ਜੀਅ ਆਪਣੇ ਹੱਥੀ ਇਸ ਕਾਰਜ ਨੂੰ ਕਰਨਾ ਚਾਹੁੰਦੇ ਹਨ । ਸਾਰੇ ਸਾਕ ਸੰਬੰਧੀਆਂ ਤੇ ਰਿਸਤੇਦਾਰਾ ਨੂੰ ਮਿਲਣਾ ਚਾਹੁੰਦੇ ਹਨ ।ਉਨ੍ਹਾ ਦੀ ਇੱਛਾ ਸੀ ਕਿ ਉਸ ਦਾ ਭੋਗ ਉਨ੍ਹਾ ਦੀ ਸਵੈ ਇੱਛਾ ਤੇ ਉਨ੍ਹਾਂ ਦੀ ਮੌਜੂਦਗੀ ਚ ਪਵੇ । ਇਸ ਬਹਾਨੇ ਨਾਲ ਉਹ ਸਾਰੇ ਰਿਸਤੇਦਾਰਾ ਨੂੰ ਜਿਉਦੇ ਜੀ ਮਿਲ ਲੈਣਗੇ । ਉਨ੍ਹਾਂ ਦਾ ਮੰਨਣਾ ਹੈ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਜਿਉਦੇ ਜੀ ਪਰਿਵਾਰ ਤੇ ਰਿਸਤੇਦਾਰਾਂ ਨਾਲ ਬੈਠ ਕੇ ਰੱਬ ਦਾ ਸੁਕਰਾਨਾ ਕਰਨਾ ਚਾਹੀਦਾ ਹੈ । ਬਾਕਸ ਨਿਊਜ਼ ਭੋਗ ਦੇ ਸੱਦਾ ਪੱਤਰ ਭੇਜੇ ਬਾਪੂ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਪੋਤਰਿਆਂ ਚ ਭਾਰੀ ਉਤਸ਼ਾਹ ਹੈ । ਬਾਪੂ ਦੇ ਪੋਤਰੇ ਸਤਨਾਮ ਸਿੰਘ,ਪ੍ਰਦੀਪ ਸਿੰਘ ਤੇ ਮਨੀ ਸਿੰਘ ਆਪਣੇ ਦਾਦਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿੰਦ ਜਾਨ ਨਾਲ ਜੁਟੇ ਹੋਏ ਹਨ । ਉਨ੍ਹਾਂ ਦੱਸਿਆਂ ਕਿ ਉਨ੍ਹਾ ਦੇ ਦਾਦੇ ਪ੍ਰਕਾਸ ਸਿੰਘ ਦੀ ਸਵੈ ਇੱਛਾ ਅਨੁਸਾਰ ਪਰਿਵਾਰ ਵੱਲੋਂ ਭੋਗ ਦੇ ਸੱਦਾ ਪੱਤਰ ਭੇਜ ਕੇ ਰਿਸਤੇਦਾਰ ਸੱਦੇ ਜਾ ਰਹੇ ਹਨ । ਭੋਗ ਸਮਾਗਮ ਲਈ ਪਿੰਡ ਵਾਸੀਆਂ ਨੂੰ ਵੀ ਸਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਬਾਪੂ ਜੀ ਇੱਛਾ ਅਨੁਸਾਰ ਭੋਗ ਸਮਾਗਮ ਚ ਸਾਮਲ ਹੋਣ ਵਾਲੀ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।