22 ਸਾਲਾ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਾਰਟ ਅਟੈਕ ਕਾਰਨ ਟ੍ਰੇਨਿੰਗ ਦੌਰਾਨ ਮੌਤ
ਬਰਨਾਲਾ ਦੇ 22 ਸਾਲਾ ਅਗਨੀਵੀਰ ਜਸਨਪ੍ਰੀਤ ਸਿੰਘ ਦੀ ਹਾਰਟ ਅਟੈਕ ਕਾਰਨ ਟ੍ਰੇਨਿੰਗ ਦੌਰਾਨ ਹੋਈ ਮੌਤ
Publish Date: Thu, 18 Jun 2026 03:41 PM (IST)
Updated Date: Fri, 19 Jun 2026 04:00 AM (IST)

:: ਯੂ.ਪੀ ਦੇ ਫਤਿਹਗੜ੍ਹ ’ਚ ਟ੍ਰੇਨਿੰਗ ਦੌਰਾਨ ਵਾਪਰੀ ਘਟਨਾ, ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰਿਕ ਮੈਂਬਰਾਂ ਵੱਲੋਂ ਫੌ਼ਜੀ ਜਸ਼ਨਪ੍ਰੀਤ ਸਿੰਘ ਨੂੰ ਸ਼ਹੀਦੀ ਦਰਜੇ ਦੀ ਕੀਤੀ ਜਾ ਰਹੀ ਹੈ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਰਾਧਾ ਰਾਣੀ ਕਾਲੋਨੀ ਦੇ ਰਹਿਣ ਵਾਲੇ ਸਾਬਕਾ ਫੌ਼ਜੀ ਬੂਟਾ ਸਿੰਘ ਤੇ ਉਸਦੇ ਪਰਿਵਾਰ ’ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦਾ ਛੋਟਾ ਪੁੱਤ 22 ਸਾਲਾਂ ਅਗਨੀਵੀਰ ਫੌ਼ਜੀ ਜਸ਼ਨਪ੍ਰੀਤ ਸਿੰਘ ਦੀ ਫੌ਼ਜ ’ਚ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਪਰਿਵਾਰ ਨੂੰ ਮਿਲੀ। ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਇਲਾਕੇ ’ਚ ਵੀ ਇਸ ਘਟਨਾ ਨੂੰ ਲੈ ਕੇ ਸ਼ੋਕ ਦੀ ਲਹਿਰ ਹੈ। ਇਸ ਮੌਕੇ ਅਗਨੀਵੀਰ ਫੌ਼ਜੀ ਜਸ਼ਨਪ੍ਰੀਤ ਦੇ ਪਿਤਾ ਬੂਟਾ ਸਿੰਘ ਤੇ ਵੱਡੇ ਭਰਾ ਫੌ਼ਜੀ ਅਰਸ਼ਦੀਪ ਸਿੰਘ ਸਮੇਤ ਟਿੰਕੂ ਸਿੰਘ ਨੇ ਦੱਸਿਆ ਕਿ 22 ਸਾਲ ਦਾ ਜਸ਼ਨਪ੍ਰੀਤ ਸਿੰਘ ਪਰਿਵਾਰ ’ਚ ਦੋ ਭਰਾ ਸਨ, ਪਹਿਲਾਂ ਪਿਤਾ ਬੂਟਾ ਸਿੰਘ 19 ਸਾਲ ਫੌ਼ਜ ’ਚ ਸੇਵਾ ਕਰ ਚੁੱਕੇ ਸਨ ਅਤੇ ਵੱਡਾ ਭਰਾ ਅਰਸ਼ਦੀਪ ਸਿੰਘ ਵੀ ਫੌ਼ਜ ’ਚ ਡਿਊਟੀ ਨਿਭਾ ਰਿਹਾ ਹੈ। ਪਰਿਵਾਰ ਵੱਲੋਂ ਘਰ ’ਚ ਤਿੰਨ ਫੌ਼ਜੀ ਸਨ, ਦੇਸ਼ ਦੀ ਸੇਵਾ ਨੂੰ ਲੈ ਕੇ ਜਸ਼ਨਪ੍ਰੀਤ ਸਿੰਘ 12ਵੀਂ ਦੀ ਪੜ੍ਹਾਈ ਤੋਂ ਬਾਅਦ ਡੇਢ ਸਾਲ ਪਹਿਲਾਂ ਅਗਨੀਵੀਰ ਫੌ਼ਜ ’ਚ ਭਰਤੀ ਹੋਇਆ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਨੇ ਮੰਗ ਕਰਦੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਦੀ ਫੌ਼ਜ ਡਿਊਟੀ ਦੌਰਾਨ ਟ੍ਰੇਨਿੰਗ ਸਮੇਂ ਹਾਰਟ ਅਟੈਕ ਕਾਰਨ ਮੌਤ ਹੋਈ ਹੈ। ਜਿਸ ਲਈ ਉਸ ਨੂੰ ਬਤੌਰ ਸ਼ਹੀਦ ਦਰਜਾ ਦਿੱਤਾ ਜਾਵੇ। ਜਿਸ ਦੀ ਯੂਪੀ ਦੇ ਫਤਿਹਗੜ੍ਹ ’ਚ ਟ੍ਰੇਨਿੰਗ ਚੱਲ ਰਹੀ ਸੀ। ਇਸ ਦੁੱਖ ਦਾ ਹੀ ਘਟਨਾ ਨੂੰ ਲੈ ਕੇ ਇਲਾਕੇ ਤੇ ਬਰਨਾਲਾ ਦੇ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਤੇ ਬਰਨਾਲਾ ਵਾਸੀਆਂ ਵੱਲੋਂ 22 ਸਾਲਾ ਜਸ਼ਨਪ੍ਰੀਤ ਸਿੰਘ ਦੀ ਹੋਈ ਮੌਤ ’ਤੇ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਜਸ਼ਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਮਾਤਾ ਚਰਨਜੀਤ ਕੌਰ ਅਤੇ ਵੱਡੇ ਭਰਾ ਅਰਸਦੀਪ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਹੈ। ਚਰਨਜੀਤ ਕੌਰ ਨੇ ਕਿਹਾ ਕਿ ਕਿਸੇ ਦਾ ਪੁੱਤ ਵੀ ਮਾਵਾਂ ਤੋਂ ਅਲੱਗ ਨਾ ਹੋਵੇ ਉਸ ਨੂੰ ਆਪਣੇ ਪੁੱਤ ਦੇ ਜਾਣ ’ਤੇ ਬਹੁਤ ਦੁੱਖ ਹੈ। :ਬਾਕਸ ਨਿਊਜ: ਫੌ਼ਜ ਅਧਿਕਾਰੀਆਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਇਸ ਵਾਪਰੀ ਘਟਨਾ ਤੇ ਫੌ਼ਜ ਅਧਿਕਾਰੀਆਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਕੋਈ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ। ਮੈਡੀਕਲ ਰਿਪੋਰਟ ਅਤੇ ਫੌ਼ਜ ਅਧਿਕਾਰੀਆਂ ਦੇ ਬਿਆਨ ਤੋਂ ਅਸਲ ਮੌਤ ਦੇ ਕਾਰਨ ਸਾਹਮਣੇ ਆਉਣਗੇ। :ਬਾਕਸ ਨਿਊਜ: ਫੌ਼ਜ ਦੀ ਟੁਕੜੀ ਨੇ ਸਲਾਮੀ ਦਿੱਤੀ ਬਰਨਾਲਾ ਵਿਖੇ ਫੌ਼ਜ ਦੀ ਟੁਕੜੀ ਵੱਲੋਂ ਫੌ਼ਜੀ ਜਸ਼ਨਪ੍ਰੀਤ ਸਿੰਘ ਦੇ ਮ੍ਰਿਤਕ ਦੇਹ ਨੂੰ ਵਿਸ਼ੇਸ਼ ਤੌਰ ’ਤੇ ਸਲਾਮੀ ਦਿੱਤੀ ਗਈ ਤੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਫੌ਼ਜੀ ਜਸ਼ਨਪ੍ਰੀਤ ਸਿੰਘ ਦਾ ਪਰਿਵਾਰਕ ਮੈਂਬਰਾਂ, ਪਿੰਡ ਬਖਤਗੜ੍ਹ ਸਮੇਤ ਬਰਨਾਲਾ ਸ਼ਹਿਰ ਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੱਜ 22 ਸਾਲ ਦਾ ਫੌ਼ਜੀ ਜਸ਼ਨਪ੍ਰੀਤ ਸਿੰਘ ਛੋਟੀ ਉਮਰੇ ਇਸ ਦੁਨੀਆਂ ਤੋਂ ਚਲਾ ਗਿਆ ਜਿਸ ਨਾਲ ਪਰਿਵਾਰ ਸਦਮੇ ’ਚ ਹੈ। ਦੁੱਖ ਦੀ ਘੜੀ ’ਚ ਵੱਖੋ ਵੱਖਰੀਆਂ ਰਾਜਨੀਤਿਕ, ਧਾਰਮਿਕ, ਸਾਬਕਾ ਫੌਜੀ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੀਆਂ ਹਨ।