- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਖੜਾ ਡੈਮ ਦਾ ਜਲ ਪੱਧਰ 1561.26 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ 3.79 ਫੁੱਟ ਘੱਟ ਹੈ। ਗੋਬਿੰਦ ਸਾਗਰ ਝੀਲ ਆਪਣੀ ਸਮਰੱਥਾ ਦੇ 24 ਫੀਸਦੀ ਤੱਕ ਭਰੀ ਹੋਈ ਹੈ। ਡੈਮ ਵਿੱਚ 17,773 ਕਿਊਸਿਕ ਪਾਣੀ ਦੀ ਆਮਦ ਅਤੇ 32,562 ਕਿਊਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ।

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਖੜਾ, ਪੰਡੋਹ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦੀ ਆਮਦ ਅਤੇ ਜਲ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ। ਹਾਲਾਂਕਿ ਪੌਂਗ ਡੈਮ ਦੀ ਸਥਿਤੀ ਪਿਛਲੇ ਸਾਲ ਨਾਲੋਂ ਬਿਹਤਰ ਬਣੀ ਹੋਈ ਹੈ।
ਭਾਖੜਾ ਡੈਮ ਦਾ ਜਲ ਪੱਧਰ 1561.26 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ 3.79 ਫੁੱਟ ਘੱਟ ਹੈ। ਗੋਬਿੰਦ ਸਾਗਰ ਝੀਲ ਆਪਣੀ ਸਮਰੱਥਾ ਦੇ 24 ਫੀਸਦੀ ਤੱਕ ਭਰੀ ਹੋਈ ਹੈ। ਡੈਮ ਵਿੱਚ 17,773 ਕਿਊਸਿਕ ਪਾਣੀ ਦੀ ਆਮਦ ਅਤੇ 32,562 ਕਿਊਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ।
ਪੌਂਗ ਡੈਮ ਦਾ ਜਲ ਪੱਧਰ 1320.37 ਫੁੱਟ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 30 ਫੁੱਟ ਵੱਧ ਹੈ। ਡੈਮ ਦੀ ਲਾਈਵ ਸਮਰੱਥਾ ਦਾ 29 ਫੀਸਦੀ ਹਿੱਸਾ ਭਰਿਆ ਹੋਇਆ ਹੈ।
ਪੰਡੋਹ ਡੈਮ ਵਿੱਚ 6,414 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ, ਜਦਕਿ ਬਿਆਸ-ਸਤਲੁਜ ਲਿੰਕ ਰਾਹੀਂ 5,080 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਰਣਜੀਤ ਸਾਗਰ ਡੈਮ ਦਾ ਜਲ ਪੱਧਰ 504.75 ਮੀਟਰ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਡੈਮ ਵਿੱਚ 2,724 ਕਿਊਸਿਕ ਪਾਣੀ ਦੀ ਆਮਦ ਅਤੇ 9,259 ਕਿਊਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ।
ਜਲ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸੂਨੀ ਵਰਖਾ ਡੈਮਾਂ ਦੇ ਜਲ ਭੰਡਾਰਾਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।