- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਨੰਗਲ ਡੈਮ ਦੇ ਹੇਠਾਂ ਸਤਲੁਜ ਦਰਿਆ ’ਚ ਪਾਣੀ ਛੱਡਣ ਦੀ ਦਰ ਉਪਰੋਕਤ ਸ਼ਡਿਊਲ ਅਨੁਸਾਰ 650 ਕਿਊਸਿਕ ਤੋਂ ਵਧਾ ਕੇ 4650 ਕਿਊਸਿਕ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਤਲੁਜ ਦਰਿਆ ਦੇ ਕਿਨਾਰੇ ’ਤੇ ਨਹਾਉਣ, ਕੱਪੜੇ ਧੋਣ ਜਾਂ ਪਸ਼ੂਆਂ ਨੂੰ ਨਹਿਲਾਉਣ ਲਈ ਪਾਣੀ ’ਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਵੱਲੋਂ 14 ਜੂਨ 2026 ਸਵੇਰੇ 6 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਵਿਸ਼ਵ ਪ੍ਰਸਿੱਧ ਭਾਖੜਾ ਡੈਮ ’ਚ ਜਲ ਪੱਧਰ 1575.74 ਫੁੱਟ ਦਰਜ ਕੀਤਾ ਗਿਆ, ਜਦਕਿ ਪਿਛਲੇ ਸਾਲ ਇਸੇ ਦਿਨ 1556.82 ਫੁੱਟ ਸੀ। ਭਾਗੀਦਾਰ ਸੂਬਿਆਂ ਦੀ ਮੰਗ ਅਨੁਸਾਰ ਆਮਦ ਨਾਲੋਂ ਵਧ ਛੱਡੇ ਜਾ ਰਹੇ ਪਾਣੀ ਕਾਰਣ ਬੀਤੇ 3 ਦਿਨਾ ’ਚ ਭਾਖੜਾ ਡੈਮ ’ਚ ਪਾਣੀ ਦੇ ਪੱਧਰ ’ਚ 0.81 ਫੁੱਟ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਡੈਮ ਵਿੱਚ 22581 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 36568 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ’ਚੋਂ ਨੰਗਲ ਹਾਈਡਲ ਨਹਿਰ ’ਚ 12350 ਕਿਉਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਤੇ ਸਤਲੁਜ ਦਰਿਆਂ ’ਚ 4650 ਕਿਊਸਿਕ ਪਾਣੀ ਛੱਡਿਆਂ ਜਾ ਰਿਹਾ ਹੈ।
ਬਾਕਸ
ਸਤਲੁਜ ਦਰਿਆ ’ਚ ਛੱਡਿਆ ਗਿਆ 4650 ਕਿਊਸਿਕ ਪਾਣੀ