ਮਿਤੀ 11.12.2024 ਨੂੰ 10 ਲੱਖ ਰੁਪਏ ਵਸੂਲ ਕੀਤਾ ਜੋ ਕਿ ਬਿਲਕੁਲ ਗਲਤ ਹੈ।ਉਕਤ ਦੋਸ਼ੀ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਾਰੰਗ ਸ਼ਾਹਪੁਰ ਅਤੇ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਪਾਸੋਂ ਕੋਈ ਵੀ ਰਕਮ ਨਹੀਂ ਲਈ ਅਤੇ ਨਾ ਹੀ ਬਾਅਦ ਵਿੱਚ ਕਿਸੇ ਲਿਖਤ ਪਰ ਕੋਈ ਦਸਤਖਤ ਕੀਤੇ ਹਨ।

ਪੰਜਾਬੀ ਜਾਗਰਣ ਪ੍ਰਤੀਨਧ,ਫਗਵਾੜਾ: ਫਗਵਾੜਾ ਸ਼ਹਿਰ ਦੇ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ ਘੱਗ 'ਤੇ ਮੁੜ ਧੋਖਾਧੜੀ ਦਾ ਮਾਮਲਾ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਰਜ ਹੋਇਆ ਹੈ।ਪਹਿਲਾਂ ਥਾਣਾ ਸਿਟੀ ਵਿਖੇ ਵੀ ਗੁਰਪ੍ਰੀਤ ਸਿੰਘ ਘੱਗ 'ਤੇ ਮਾਮਲਾ ਦਰਜ ਹੋ ਚੁੱਕਾ ਹੈ ਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ।ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਰਾਜੀਵ ਕੁਮਾਰ ਪੁੱਤਰ ਵੇਦਪਾਲ ਦੁੱਗਲ ਵਾਸੀ ਹਦੀਆਬਾਦ ਫਗਵਾੜਾ ਨੇ ਦੱਸਿਆ ਕਿ ਉਹ ਬੂਟਾ ਦੀ ਦੁਕਾਨ ਕਰਦਾ ਹੈ ਅਤੇ ਸੰਤੋਖ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਉੱਚਾ ਪਿੰਡ ਤਹਿਸੀਲ ਫਗਵਾੜਾ ਨੇ ਆਪਣਾ ਮੁਖਤਾਰਨਾਵਾਂ ਮਿਤੀ 03.09.2018 ਨੂੰ ਮੁਕਰਾਰਨਾਮਾ ਕੀਤਾ ਹੈ। ਇਸ ਮੁਖਤਾਰ ਨਾਮੇ ਦੇ ਅਨੁਸਾਰ ਇਕ ਇਕਰਾਰਨਾਵਾ ਮਿਤੀ 05.07.2024 ਰਕਬਾ ਕਰੀਬ ਸੱਤ ਖੇਤ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਤਹਿਸੀਲ ਫਗਵਾੜਾ ਅਤੇ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਾਰੰਗ ਸ਼ਾਹਪੁਰ ਨਾਲ ਕੀਤਾ ਸੀ ਅਤੇ ਉਸਦੇ ਕੋਲੋਂ ਬਿਆਨਾ ਸਾਈ ਰਾਹੀਂ 5 ਲੱਖ ਰੁਪਏ ਐਚਡੀਐਫਸੀ ਬੈਂਕ ਫਗਵਾੜਾ ਵਿੱਚ ਮਿਤੀ 05.07.2024 ਨੂੰ ਹਾਸਲ ਕੀਤਾ ਸੀ। ਐਡਵੋਕੇਟ ਰੁਪਿੰਦਰ ਕੌਰ ਪਾਸੋਂ ਨੋਟਰੀ ਕਰਵਾਇਆ ਗਿਆ ਤੇ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਾਰੰਗ ਸ਼ਾਹਪੁਰ ਅਤੇ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਨੇ 5 ਜਨਵਰੀ 2026 ਨੂੰ ਰਜਿਸਟਰੀ ਕਰਵਾਉਣ ਦੀ ਬਜਾਏ 30.12.2025 ਨੂੰ ਇੱਕ ਝੂਠਾ ਬਿਆਨਾਂ ਦਾ ਕਾਗਜ਼ ਲਗਾ ਕੇ ਇੱਕ ਝੂਠਾ ਮੁਕਦਮਾ ਮਾਨਯੋਗ ਅਦਾਲਤ ਵਿਖੇ ਦਾਇਰ ਕਰ ਦਿੱਤਾ ।ਜਿਸ ਵਿੱਚ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਘੱਗ ਅਤੇ ਦਲਜੀਤ ਕੌਰ ਕੋਲੋਂ 20.11.2024 ਨੂੰ 15 ਲੱਖ ਰੁਪਏ ਵਸੂਲ ਕੀਤੇ ਗਏ ਹਨ। ਮਿਤੀ 11.12.2024 ਨੂੰ 10 ਲੱਖ ਰੁਪਏ ਵਸੂਲ ਕੀਤਾ ਜੋ ਕਿ ਬਿਲਕੁਲ ਗਲਤ ਹੈ।ਉਕਤ ਦੋਸ਼ੀ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਾਰੰਗ ਸ਼ਾਹਪੁਰ ਅਤੇ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਪਾਸੋਂ ਕੋਈ ਵੀ ਰਕਮ ਨਹੀਂ ਲਈ ਅਤੇ ਨਾ ਹੀ ਬਾਅਦ ਵਿੱਚ ਕਿਸੇ ਲਿਖਤ ਪਰ ਕੋਈ ਦਸਤਖਤ ਕੀਤੇ ਹਨ। ਪਰ ਉਕਤ ਦੋਸ਼ੀਆਂ ਵੱਲੋਂ ਉਸਦੇ ਜਾਲੀ ਦਸਤਖਤ ਕਰਕੇ ਝੂਠੀ ਲਿਖਤ ਤਿਆਰ ਕਰਕੇ ਜੋ ਗਵਾਹ ਪੇਸ਼ ਕੀਤੇ ਗਏ ਹਨ ਉਨ੍ਹਾਂ ਬੰਦਿਆਂ ਨੂੰ ਉਹ ਜਾਣਦਾ ਵੀ ਨਹੀਂ ਹੈ। ਇਹ ਸਾਰਾ ਕੁਝ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨਾਰੰਗ ਸ਼ਾਹਪੁਰ ਅਤੇ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਨੇ ਗਵਾਹਾਂ ਨਾਲ ਮਿਲ ਕੇ ਉਨ੍ਹਾਂ ਦੀ ਮਿਲੀ ਭੁਗਤ ਨਾਲ ਕੀਤਾ ਹੈ। ਅਤੇ ਉਸ ਨਾਲ ਧੋਖਾਧੜੀ ਕੀਤੀ ਹੈ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਗੁਰਪ੍ਰੀਤ ਸਿੰਘ ਘੱਗ ਪੁੱਤਰ ਪਿਆਰਾ ਸਿੰਘ ਵਾਸੀ ਨਾਰੰਗ ਸ਼ਾਹਪੁਰ ਦਲਜੀਤ ਕੌਰ ਪਤਨੀ ਸੁਖਦੀਪ ਸਿੰਘ ਵਾਸੀ ਹਦੀਆਬਾਦ ਤੇ 420, 120ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ।
ਜ਼ਿਕਰ ਯੋਗ ਹੈ ਕਿ ਫਗਵਾੜਾ ਦੇ ਇਸ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ ਘੱਗ ਤੇ ਥਾਣਾ ਸਿਟੀ ਫਗਵਾੜਾ ਵਿਖੇ ਪਹਿਲਾਂ ਵੀ 21 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋ ਚੁੱਕਾ ਹੈ। ਜਿਸ ਵਿੱਚ ਉਸ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਸੀ ਤੇ ਮੁੜ ਜ਼ਮਾਨਤ 'ਤੇ ਬਾਹਰ ਘੁੰਮ ਰਹੇ ਪ੍ਰਾਪਰਟੀ ਡੀਲਰ ਗੁਰਪ੍ਰੀਤ ਸਿੰਘ ਘੱਗ ਮੁੜ ਤੋਂ ਲੋਕਾਂ ਨਾਲ ਧੋਖਾ ਧੜੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲੋਕਾਂ ਨੂੰ ਝੂਠੇ ਕੋਰਟ ਕਚਹਿਰੀਆਂ ਦੇ ਡਰ ਵਿੱਚ ਫਸਾ ਕੇ ਪਤਾ ਨਹੀਂ ਕਿੰਨੇ ਲੋਕਾਂ ਨਾਲ ਧੋਖਾਧੜੀ ਕਰ ਚੁੱਕਾ ਹੋਵੇਗਾ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।