- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਦਿੰਦੇ ਹੋਏ ਐਸਐਸ ਫੋਰਸ ਦੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕਿ ਰੋਇਲ ਕਿੰਗ ਰਿਜੋਰਟ ਸਾਹਮਣੇ ਇੱਕ ਐਕਸੀਡੈਂਟ ਹੋਇਆ ਹੈ, ਐਸਐਸਐਫ ਟੀਮ ਵੱਲੋਂ ਮੌਕੇ 'ਤੇ ਪੁੱਜ ਕੇ ਦੇਖਿਆ ਗਿਆ ਕਿ ਐਨਐਚਆਈ ਵਰਕਰਾਂ ਵੱਲੋਂ ਦੇਰ ਰਾਤ ਸੜਕ ਬਣਾਈ ਜਾ ਰਹੀ ਸੀ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ: ਨੈਸ਼ਨਲ ਹਾਈਵੇਅ ਫਗਵਾੜਾ ਸਥਿਤ ਖਜੂਰਲਾ ਦੇ ਹਵੇਲੀ ਪੁਲ ਨੇੜੇ ਲਗਭਗ ਅੱਧੀ ਰਾਤ 12 ਵਜੇ ਇੱਕ ਤੇਜ਼ ਰਫਤਾਰ ਕਾਰ ਚਾਲਕ ਨੀਗਰੋ ਨੇ ਹਾਈਵੇਅ 'ਤੇ ਸੜਕ ਦੀ ਮਰੰਮਤ ਦਾ ਕੰਮ ਕਰ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਦਾ ਇੱਕ ਕਰਿੰਦਾ ਬੁਰੀ ਤਰ੍ਹਾਂ ਗੱਡੀ ਹੇਠਾਂ ਕੁਚਲ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ਅਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਅਤੇ ਰਾਹਗੀਰਾਂ ਵੱਲੋਂ ਮੌਕੇ 'ਤੇ ਪੁੱਜ ਕੇ ਜ਼ਖ਼ਮੀ ਵਿਅਕਤੀ ਨੂੰ ਜਲਦ ਹੀ ਸਥਾਨਕ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜਿਆ ਗਿਆ ਤਾਂ ਉੱਥੋਂ ਦੇ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਐਸਐਸ ਫੋਰਸ ਦੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕਿ ਰੋਇਲ ਕਿੰਗ ਰਿਜੋਰਟ ਸਾਹਮਣੇ ਇੱਕ ਐਕਸੀਡੈਂਟ ਹੋਇਆ ਹੈ, ਐਸਐਸਐਫ ਟੀਮ ਵੱਲੋਂ ਮੌਕੇ 'ਤੇ ਪੁੱਜ ਕੇ ਦੇਖਿਆ ਗਿਆ ਕਿ ਐਨਐਚਆਈ ਵਰਕਰਾਂ ਵੱਲੋਂ ਦੇਰ ਰਾਤ ਸੜਕ ਬਣਾਈ ਜਾ ਰਹੀ ਸੀ ਅਤੇ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਵਰਕਰ ਨੂੰ ਹਿਟ ਕਰ ਦਿੱਤਾ ਜੋ ਕਿ ਰੋਡ ਦੇ ਦੂਸਰੀ ਸਾਈਡ ਜਾ ਕੇ ਡਿੱਗਿਆ ਅਤੇ ਉੱਧਰੋਂ ਆ ਰਹੇ ਇੱਕ ਟਰੱਕ ਹੇਠਾਂ ਆ ਗਿਆ ,ਜਿਸਨੂੰ ਲੋਕਾਂ ਦੀ ਮਦਦ ਨਾਲ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਭੇਜਿਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।ਐਸਐਸ ਟੀਮ ਵੱਲੋਂ ਹਾਈਡਰਾ ਮਸ਼ੀਨ ਮੰਗਾਵਾ ਕੇ ਰੋਡ ਕਲੀਅਰ ਕਰਵਾਇਆ ਗਿਆ ਅਤੇ ਮੌਕੇ 'ਤੇ ਕਾਰ ਡਰਾਈਵਰ ਨੀਗਰੋ ਨੂੰ ਗ੍ਰਿਫ਼ਤਾਰ ਕਰ ਸਾਰਾ ਕੇਸ ਥਾਣਾ ਸਦਰ ਦੇ ਆਈ ਓ, ਏ ਐਸ ਆਈ ਰੋਹਿਤ ਦੀਪ ਹਵਾਲੇ ਕੀਤਾ ਗਿਆ। ਹਾਦਸੇ ਦੌਰਾਨ ਕਾਰ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।