- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੁੱਟੀ ਤੋਂ ਬਾਅਦ ਖੋਲਾ ਰਹਿੰਦਾ ਹੈ ਬਨੂੜ ਨਗਰ ਕੌਂਸਲ ਦਫ਼ਤਰ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨਗਰ ਕੌਂਸਲ ਬਨੂੜ ਦਾ ਦਫ਼ਤਰ ਅੱਜ ਕੱਲ ਸ਼ਾਮੀਂ ਪੰਜ ਵਜੇ ਤੱਕ ਦੀ ਡਿਊਟੀ ਖਤਮ ਹੋਣ ਤੋਂ ਬਾਅਦ ਵੀ ਖੁੱਲ੍ਹਾ ਰਹਿੰਦਾ ਹੈ। ਪਿਛਲੇ ਦੋ-ਤਿੰਨ ਤੋਂ ਚੱਲ ਰਹੇ ਇਸ ਵਰਤਾਰੇ ਵਿਰੁੱਧ ਕਾਂਗਰਸੀ ਵਰਕਰਾਂ ਨੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੌਂਸਲ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਕੌਂਸਲਰ ਸੋਨੀ ਸੰਧੂ, ਅਵਤਾਰ ਬਬਲਾ, ਲਛਮਣ ਸਿੰਘ ਚੰਗੇਰਾ, ਸਾਧੂ ਸਿੰਘ, ਜਸਵੀਰ ਸਿੰਘ ਪੱਪੀ, ਰਕੇਸ਼ ਕੁਮਾਰ ਕੇਸ਼ੀ, ਆਸ਼ੂ, ਰਾਜ ਕੁਮਾਰ ਰੋਡਾ, ਮਨੀਸ਼ ਕਟਾਰੀਆ, ਦੀਦਾਰ ਸਿੰਘ, ਗੁਰਮੇਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਕੌਂਸਲ ਅਹਾਤੇ ਪਹੁੰਚੇ। ਇਸ ਮੌਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਸਾਬਕਾ ਵਿਧਾਇਕ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਂਸਲ ਦਫ਼ਤਰ ਦਾ ਹੁਕਮਰਾਨ ਧਿਰ ਨੇ ਪੂਰੀ ਤਰਾਂ ਸਿਆਸੀਕਰਣ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਅੱਠ ਅੱਠ ਵਜੇ ਤੱਕ ਹੁਕਮਰਾਨ ਧਿਰ ਦੇ ਆਗੂ ਦਫ਼ਤਰ ਖੁਲਵਾ ਕੇ ਕੌਂਸਲ ਦਾ ਰਿਕਾਰਡ ਚੈੱਕ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਵਿਚ ਤੋੜ ਭੰਨ ਕਰਕੇ ਇਕ ਵਾਰਡ ਦੀਆਂ ਵੋਟਾਂ ਦੇ ਪੂਰੇ ਦੇ ਪੂਰੇ ਬਲਾਕਾਂ ਨੂੰ ਦੂਰ-ਦੁਰੇਡੇ ਤਬਦੀਲ ਕੀਤਾ ਜਾ ਰਿਹਾ ਹੈ।