- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਪਾਰੀ ਮਿਲਣੀ ਤਹਿਤ ਮੀਟਿੰਗ ਕਰਕੇ ਮੁਸ਼ਕਿਲਾਂ ਸੁਣੀਆਂ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੂਬਾ ਸਰਕਾਰ ਵੱਲੋਂ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਗਰਗ ਪਲਾਜ਼ਾ ਮਾਰਕੀਟ ਵਿਖੇ ਆਮ ਆਦਮੀ ਪਾਰਟੀ ਟਰੇਡ ਸੈਲ ਦੇ ਚੇਅਰਮੈਨ ਡੀਡੀ ਸਿੰਗਲਾ ਦੀ ਅਗਵਾਈ ਵਿਚ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਸਪੁੱਤਰ ਗੁਰਮੀਤ ਸਿੰਘ (ਵਿੱਕੀ), ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਸਮੇਤ ਪ੍ਰਸ਼ਾਸਨ ਦੀ ਤਰਫੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ, ਉਪ ਕਪਤਾਨ ਪੁਲਿਸ ਪਾਤੜਾਂ ਗੁਰਦੀਪ ਸਿੰਘ ਸੰਧੂ, ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਐਸਡੀਉ ਭਗਵਾਨ ਸ਼ਰਮਾ, ਖੇਤੀਬਾੜੀ ਵਿਭਾਗ ਤੋਂ ਜ਼ਤਿੰਦਰ ਸਿੰਘ, ਜੇਈ ਪੀਡਬਲਿਊਡੀ ਰਵੀ ਗੋਂਦਾਰਾ, ਰਾਕੇਸ ਕੁਮਾਰ ਬੀਡੀਪੀਓ ਦਫਤਰ, ਮਾਨਸਰੋਵਰ ਸਿੰਘ ਐਕਸਾਇਜ ਅਤੇ ਟੈਕਸੇਸ਼ਨ ਵਿਭਾਗ, ਕਰਨ ਅਗਰਵਾਲ ਅਤੇ ਸੰਦੀਪ ਸ਼ਰਮਾ ਐਕਸਾਇਜ ਅਤੇ ਟੈਕਸੇਸ਼ਨ ਵਿਭਾਗ, ਬਲਜਿੰਦਰ ਸਿੰਘ ਕਾਰਜ ਸਾਧਕ ਅਫਸਰ, ਇੰਦਰਜੀਤ ਸਿੰਘ ਮਾਰਕਫੈਡ, ਬਲਵਿੰਦਰ ਸਿੰਘ ਜਨ ਸਪਲਾਈ ਸੈਨੀਟੇਸ਼ਨ ਪਾਤੜਾਂ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਕਾਲਾ ਰਾਮ ਕਾਂਸਲ ਵੱਲੋਂ ਸਬੰਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਕਿਸੇ ਵੀ ਵਪਾਰੀ ਨੂੰ ਕੋਈ ਵੀ ਦਿੱਕਤ ਪੇਸ਼ ਆ ਰਹੀ ਹੈ ਤਾਂ ਉਹ ਬਿਨ੍ਹਾਂ ਕਿਸੇ ਝਿਜਕ ਦੇ ਮੈਨੂੰ ਦਫਤਰ ਵਿਖੇ ਮਿਲ ਸਕਦਾ ਹੈ ਅਤੇ ਉਸਦਾ ਵੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਕਾਂਸਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਜਾਨਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਬਜ਼ੀ ਮੰਡੀ ਦੇ ਪ੍ਰਧਾਨ ਨਰਾਇਣ ਗਗਰ, ਆਪ ਆਗੂ ਸੋਨੂ ਗਰਗ, ਆੜ੍ਹਤੀਆ ਐਸੋਸੀਏਸ਼ਨ ਪਾਤੜਾਂ ਦੇ ਸਾਬਕਾ ਪ੍ਰਧਾਨ ਸੰਦੀਪ ਕੁਮਾਰ ਕਾਲਾ, ਯੂਥ ਆਪ ਆਗੂ ਤੇ ਕੌਂਸਲਰ ਮਨਵੀਰ ਸਿੰਘ ਸੰਧੂ, ਅਕਾਊਟੈਟ ਐਸੋਸੀਏਸ਼ਨ ਤੋਂ ਰਾਮ ਦਿਆਲ, ਡਾ ਮਹਿੰਦਰ ਗਰਗ, ਪਿਤਪਾਲ ਕਾਕੜੀਆ, ਚਾਰਟਡ ਅਕਾਊਟੈਟ ਰਾਜੇਸ਼ ਜਗਨ, ਸਮਾਜ ਸੇਵੀ ਵਿਜੈ ਪਤਲੀ, ਡਾ. ਮੋਹਨ ਲਾਲ ਸਿੰਗਲਾ, ਪ੍ਰੋਪਰਟੀ ਡੀਲਰ ਸੁਰੇਸ਼ ਕੁਮਾਰ, ਪ੍ਰੋਪਰਟੀ ਡੀਲਰ ਰਾਮ ਦੀਯਾ ਤੋਂ ਇਲਾਵਾ ਹੋਰ ਵੱਖ-ਵਖ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੇ ਮੈਂਬਰ ਹਾਜ਼ਰ ਸਨ।