- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਲਈ ਯੂਰੀਆ ਖਾਦ ਦੀ ਜਰੂਰਤ, ਪਰ ਬਾਜ਼ਾਰਾਂ ’ਚੋਂ ਖਾਦ ਗਾਇਬ : ਭਾਦਸੋਂ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਭਾਦਸੋਂ ਦੀ ਪ੍ਰਧਾਨਗੀ ਹੇਠ ਸਥਾਈ ਗੁਰੂ ਘਰ ਵਿਖੇ ਹੋਈ। ਭਾਦਸੋਂ ਨੇ ਪਿਛਲੇ ਦਿਨੀ ਸਰਕਾਰ ਵੱਲੋਂ ਪਟਿਆਲਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਬਿਜਲੀ ਮੁਲਾਜ਼ਮਾਂ ਉੱਪਰ ਜੋ ਅੰਨਾ ਤਸ਼ੱਦਦ ਕੀਤਾ ਗਿਆ ਅਤੇ ਪਸ਼ੂਆਂ ਵਾਂਗੂ ਡਾਂਗਾਂ ਮਾਰ ਮਾਰ ਕੇ ਮੁਲਾਜ਼ਮਾਂ ਦਾ ਬੁਰਾ ਹਾਲ ਕੀਤਾ ਗਿਆ ਜਿਸ ਦੀ ਅਸੀਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੌਕਰੀਆਂ ਦੇ ਸਿਰ ਦੇ ਉੱਪਰ ਹੋਂਦ ਵਿੱਚ ਆਈ ਸੀ, ਭਗਵੰਤ ਮਾਨ ਹਰ ਰੋਜ਼ ਕਹਿੰਦਾ ਹੁੰਦਾ ਸੀ ਕਿ ਮੇਰੀ ਸਰਕਾਰ ਲੈ ਕੇ ਆਓ ਮੈਂ ਕੱਚਿਆਂ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਬਣਾ ਦੇਵਾਂਗਾ ਤੇ ਘਰ ਘਰ ਨੌਕਰੀ ਦੇਵਾਂਗਾ, ਅੱਜ ਸਿਵਾਏ ਡਾਂਗਾਂ ਤੋਂ ਭਗਵੰਤ ਮਾਨ ਦੇ ਪਾਸ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਪਾਸਿਓਂ ਫੇਲ ਹੋ ਚੁੱਕੀ ਹੈ। ਹਰ ਵਰਗ ਧਰਨਾ ਲਾਉਣ ਲਈ ਮਜਬੂਰ ਹੋ ਰਿਹਾ ਹੈ। ਇਹ ਸਰਕਾਰ ਲੋਕਾਂ ਨੂੰ ਸੰਵਿਧਾਨਿਕ ਢੰਗ ਦੇ ਨਾਲ ਰੋਸ ਵੀ ਕਰਨ ਨਹੀਂ ਦਿੰਦੀ ਅਤੇ ਆਪਣੇ ਸਰਕਾਰੀ ਬਲ ਉਤੇ ਕਿਸਾਨਾਂ ਅਤੇ ਮੁਲਾਜ਼ਮਾਂ ਤੇ ਲਾਠੀ ਚਲਾਉਂਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ ਅਤੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਵੀ ਸਰਕਾਰ ਦੀ ਧਰਨਾਕਾਰੀਆਂ ਉੱਪਰ ਲਾਠੀਚਾਰਜ ਨੂੰ ਨਿੰਦਣਯੋਗ ਤੇ ਵਹਿਸ਼ੀਆਨਾ ਕਾਰਵਾਈ ਦੱਸਿਆ। ਜ਼ਿਲਾ ਜਨਰਲ ਸਕੱਤਰ ਗੁਰਤੇਜ ਸਿੰਘ ਡਸਕਾ ਨੇ ਕਿਹਾ, ਕਿ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਹਫਤੇ ਦੇ ਅੰਦਰ ਅੰਦਰ ਯੂਰੀਆ ਰੇਹ ਦੀ ਕਿਸਾਨਾਂ ਨੂੰ ਸਖਤ ਜਰੂਰਤ ਹੈ।ਜੇਕਰ ਕਿਸਾਨ ਕਿਸੇ ਵੀ ਦੁਕਾਨ ਤੇ ਖਾਦ ਲੈਣ ਲਈ ਜਾਂਦਾ ਹੈ ਤਾਂ ਪਹਿਲਾਂ ਤਾਂ ਯੂਰੀਆ ਖਾਦ ਮਿਲਦੀ ਹੀ ਨਹੀਂ ਜੇਕਰ ਮਿਲਦੀ ਹੈ, ਤਾਂ ਦੁਕਾਨ ਵਾਲੇ ਉਸ ਦੇ ਨਾਲ ਫਾਲਤੂ ਸਮਾਨ ਲਾ ਕੇ ਰੇਹ ਵੇਚ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਹਫਤੇ ਦੇ ਅੰਦਰ-ਅੰਦਰ ਯੂਰੀਆ ਖਾਦ ਉਪਲਬਧ ਨਾ ਹੋਈ ਤਾਂ ਇਸ ਦਾ ਝੋਨੇ ਦੇ ਝਾੜ ਉੱਤੇ ਬਹੁਤ ਹੀ ਮਾੜਾ ਅਸਰ ਪਵੇਗਾ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਅਹੁਦੇਦਾਰਾਂ, ਪਿੰਡ ਪ੍ਰਧਾਨ, ਇਕਾਈਆਂ ਅਤੇ ਬਲਾਕ ਦੇ ਅਹੁਦੇਦਾਰਾਂ ਨੇ ਵੀ ਭਾਗ ਲਿਆ।