- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ ਮਹਿਲਾ ਅੰਡਰ 19 ਕ੍ਰਿਕਟ ਟੀਮ ਦੀ ਚੋਣ ਲਈ 12 ਜੁਲਾਈ ਨੂੰ ਹੋਣਗੇ ਟਰਾਇਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ ਕਮੇਟੀ ਦੇ ਚੇਅਰਪਰਸਨ ਅਮਰਿੰਦਰ ਵੀਰ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪਟਿਆਲਾ ਮਹਿਲਾ ਅੰਡਰ 19 ਵਨ ਡੇ ਟੀਮ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ 12 ਜੁਲਾਈ ਨੂੰ ਸਵੇਰੇ 9 ਵਜੇ ਤੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਪਟਿਆਲਾ (ਪੰਜਾਬ) ਵਿਖੇ ਹੋਣਗੇ। ਚੁਣੀ ਗਈ ਟੀਮ ਸੀਜ਼ਨ 2026-2027 ਦੇ ਪੰਜਾਬ ਸਟੇਟ ਇੰਟਰ-ਡਿਸਟ੍ਰਿਕਟ ਵੂਮੇਨ ਅੰਡਰ–19 ਵਨ-ਡੇ ਟੂਰਨਾਮੈਂਟ ’ਚ ਭਾਗ ਲਵੇਗੀ। ਸਾਰੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੈ ਜਾਂ 2026-27 ਟੂਰਨਾਮੈਂਟ ਤੋਂ ਘੱਟੋ-ਘੱਟ ਇਕ ਸਾਲ ਪਹਿਲਾਂ (1 ਸਤੰਬਰ 2025 ਤੋਂ ਪਹਿਲਾਂ) ਤੋਂ ਜ਼ਿਲ੍ਹੇ ਦੀ ਹੱਦ ’ਚ ਰਹਿ ਰਹੇ ਹਨ ਜਾਂ ਪੜ੍ਹ ਰਹੇ ਹਨ, ਟਰਾਇਲਾਂ ’ਚ ਭਾਗ ਲੈਣ ਦੇ ਯੋਗ ਹਨ। ਖਿਡਾਰੀਆਂ ਨੂੰ ਬੇਨਤੀ ਹੈ ਕਿ ਉਹ ਯੋਗਤਾ ਸਬੰਧੀ ਅਸਲ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਿਜੀਟਲ ਜਨਮ ਸਰਟੀਫਿਕੇਟ, ਆਧਾਰ ਕਾਰਡ, ਮੌਜੂਦਾ ਸੈਸ਼ਨ (2026-2027) ਦਾ ਸਕੂਲ ਬੋਨਾਫਾਈਡ ਸਰਟੀਫਿਕੇਟ (ਜਿਸ ਵਿੱਚ ਸਕੂਲ ਦਾਖਲਾ ਨੰਬਰ ਅਤੇ ਦਾਖਲਾ ਮਿਤੀ ਹੋਵੇ), ਸੈਸ਼ਨ 2025-26 ਦਾ ਐਡਮਿਟ ਕਾਰਡ/ਮਾਰਕਸ਼ੀਟ (ਓਪਨ ਸਕੂਲ ਯੋਗ ਨਹੀਂ), ਇੱਕ ਤਾਜ਼ਾ ਫੋਟੋ ਤੇ ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਫੋਟੋਕਾਪੀ ਦਾ ਇੱਕ ਸੈੱਟ ਨਾਲ ਲੈ ਕੇ ਆਉਣ।