- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਕੁਸੱਲਿਆ ਵਿਖੇ ਲਗਾਇਆ ਗਿਆ ਆਫਤ ਪ੍ਰਬੰਧਨ ਟ੍ਰੇਨਿੰਗ ਸੈਸ਼ਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਤੇ ਮੈਡੀਕਲ ਸੁਪਰਡੈਂਟ ਐਮਕੇਐਚ ਡਾ.ਵਿਕਾਸ ਗੋਇਲ ਦੀ ਅਗਵਾਈ ਹੇਠ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਚਾਰ ਰੋਜ਼ਾ ਟ੍ਰੇਨਿੰਗ ਲਗਾਈ ਗਈ। ਇਸ ਮੌਕੇ ਭਾਰਤ ਸਰਕਾਰ ਦੇ ਆਫਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਨਰਸਿੰਗ ਟਿਉਟਰ,ਨਰਸਿੰਗ ਵਿਦਿਆਰਥੀਆਂ, ਦਰਜਾ ਚਾਰ, ਸਵੀਪਰ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਐਮਰਜੈਂਸੀ ਸਥਿਤੀ ’ਚ ਬੰਬਾਂ, ਗੈਸਾਂ, ਧੂੰਏ ਅਤੇ ਅੱਗ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ 50 ਨਰਸਿੰਗ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ। ਇਸ ਮੌਕੇ ਲਾਇਨਜ਼ ਕਲੱਬ ਪਟਿਆਲਾ ਪ੍ਰੀਮੀਅਮ ਦੇ ਸਹਿਯੋਗ ਨਾਲ ਸਿਹਤ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ’ਚ 15 ਫਲਦਾਰ ਬੂਟੇ ਲਗਾਏ ਗਏ, ਇਸ ਮੁਹਿੰਮ ਦਾ ਮੁੱਖ ਆਦੇਸ਼ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਇਸ ਮੌਕੇ ਇਸ ਮੌਕੇ ਲਾਈਨਜ ਕਲੱਬ ਪਟਿਆਲਾ ਪ੍ਰੀਮੀਅਰ ਦੇ ਪ੍ਰਧਾਨ ਡੀ.ਪੀ ਗੋਇਲ, ਸੈਕਟਰੀ ਅਨਮੋਲ ਗਰਗ, ਰਕੇਸ਼ ਗੋਇਲ, ਪ੍ਰੋਜੈਕਟ ਅਫਸਰ ਡਾ. ਵਿਜੇ ਸਿੰਗਲਾ, ਡਾ.ਸੁਮੀਤ ਸਿੰਘ,ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਤ ਕੌਰ, ਜ਼ਿਲ੍ਹਾ ਬੀ.ਸੀ.ਸੀ ਜਸਵੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਬਿੱਟੂ ਅਤੇ ਸਮੂਹ ਨਰਸਿੰਗ ਸਟਾਫ ਹਾਜ਼ਰ ਸੀ।