ਚੋਰਾਂ ਨੇ ਦੋ ਘਰਾਂ ’ਚ ਕੀਤੇ ਹੱਥ ਸਾਫ, ਸੋਨੇ ਚਾਂਦੀ ਦੇ ਗਹਿਣੇ ਚੋਰੀ ਚੋਰਾਂ ਨੇ ਦੋ ਘਰਾਂ ’ਚ ਕੀਤੇ ਹੱਥ ਸਾਫ, ਸੋਨੇ ਚਾਂਦੀ ਦੇ ਗਹਿਣੇ ਚੋਰੀ
Publish Date: Sun, 05 Jul 2026 05:11 PM (IST)
Updated Date: Mon, 06 Jul 2026 04:03 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਅਧੀਨ ਆਉਂਦੇ ਪਿੰਡ ਖੋਖਰ ਤੇ ਮੂਨਕ ਵਿਖੇ ਦੋ ਘਰਾਂ ਵਿੱਚੋਂ ਚੋਰਾਂ ਨੇ ਨਕਦੀ, ਸੋਨੇ ਚਾਂਦੀ ਦੇ ਗਹਿਣੇ ਤੇ ਕੀਮਤੀ ਵਸਤੂਆਂ ’ਤੇ ਹੱਥ ਸਾਫ ਕੀਤਾ ਹੈ। ਪਹਿਲੀ ਚੋਰੀ ਲੱਕੀ ਖੋਖਰ ਦੇ ਰਿਹਾਇਸ਼ ਪਿੰਡ ਖੋਖਰ ਵਿਖੇ ਚੋਰਾਂ ਵੱਲੋ ਰਾਤ ਸਮੇਂ ਚੋਰੀ ਕਰਕੇ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਤੇ ਕੀਮਤੀ ਵਸਤੂਆਂ ਚੋਰੀ ਕਰਕੇ ਲੈ ਗਏ। ਲੱਕੀ ਖੋਖਰ ਨੇ ਦੱਸਿਆ ਕਿ ਉਸਦੀ ਪਤਨੀ ਦੇ ਬਿਮਾਰ ਹੋਣ ਕਾਰਨ ਉਹ ਬਾਹਰ ਸੀ। ਜਦੋਂ ਕਈ ਦਿਨਾਂ ਉਪਰੰਤ ਉਹ ਵਾਪਸ ਘਰ ਆਏ ਤਾਂ ਦੇਖਿਆ ਕਿ ਉਸਦੇ ਘਰ ਦੇ ਸਾਰੇ ਦਰਵਾਜੇ ਤੇ ਅਲਮਾਰੀ ਦੇ ਜਿੰਦਰੇ ਟੁੱਟੇ ਹੋਏ ਸਨ। ਅਲਮਾਰੀਆਂ ਅੰਦਰਲਾ ਸਾਮਾਨ ਬਾਹਰ ਖਿਲਰਿਆ ਹੋਇਆ ਸੀ। ਜਦੋਂ ਸਾਮਾਨ ਚੈੱਕ ਕੀਤਾ ਤਾਂ ਘਰ ਵਿੱਚੋਂ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਚੁੱਕਿਆ ਸੀ। ਉਨ੍ਹਾਂ ਪੁਲਿਸ ਕੋਲੋਂ ਚੋਰੀ ਦਾ ਸੁਰਾਗ ਲਾਉਣ ਦੀ ਮੰਗ ਕਰਦਿਆਂ ਰਾਤ ਸਮੇਂ ਪਿੰਡਾਂ ਵਿੱਚ ਵੀ ਗਸ਼ਤ ਲਾਉਣ ਦੀ ਮੰਗ ਕੀਤੀ ਹੈ। ਘਟਨਾ ਉਪਰੰਤ ਥਾਣਾ ਲਹਿਰਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਚੋਰ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਮੂਨਕ ਵਿਖੇ ਹੋਈ ਚੋਰੀ ਸਬੰਧੀ ਪੀੜਤ ਰੋਹਿਤ ਪੁੱਤਰ ਸਤੀਸ਼ ਕੁਮਾਰ ਵਾਸੀ ਵਾਰਡ-5 ਮੂਨਕ ਨੇ ਜਸ਼ਨਦੀਪ ਸਿੰਘ ਉਰਫ ਮੀਕਾ ਵਾਸੀ ਗਾਗਾ, ਜੱਗੂ ਸਿੰਘ ਵਾਸੀ ਫਤਿਹਗੜ੍ਹ ਖ਼ਿਲਾਫ਼ ਥਾਣਾ ਲਹਿਰਾ ਵਿੱਚ ਪਰਚਾ ਦਰਜ ਕਰਵਾਇਆ। ਮੁਦੱਈ ਨੇ ਲਿਖਾਇਆ ਕਿ ਉਹ 29 ਜੂਨ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਕੰਮ ’ਤੇ ਚਲਾ ਗਿਆ ਸੀ ਅਤੇ ਉਸਦੀ ਮਾਤਾ ਘਰ ਨੂੰ ਜਿੰਦਰਾ ਲਾ ਕੇ ਉਸਦੇ ਨਾਨਕੇ ਘਰ ਜਾਖਲ ਚਲੀ ਗਈ। ਸ਼ਾਮ 7 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਸਟੋਰ ਰੂਮ ਵਿੱਚ ਸਾਮਾਨ ਖਿਲਰਿਆ ਪਿਆ ਸੀ ਤੇ ਅਲਮਾਰੀ ਵਿੱਚੋਂ ਕਰੀਬ 70 ਹਜ਼ਾਰ ਰੁਪਏ, ਇੱਕ ਜੋੜੀ ਚਾਂਦੀ ਦੀਆਂ ਝਾਂਜਰਾਂ, ਚੇਨ, ਪੈਰਾਂ ਵਾਲੀਆਂ ਝਾਂਜਰਾਂ, ਚੁਟਕੀਆਂ ਤੇ ਛਾਪਾਂ ਗਾਇਬ ਸਨ। ਜੋ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਅੱਜ ਬਾਅਦ ਪੜਤਾਲ ਮੁਦੱਈ ਨੇ ਉਪਰੋਕਤ ਦੋਸ਼ੀਆਂ ਖ਼ਿਲਾਫ਼ ਆਪਣਾ ਬਿਆਨ ਦਰਜ ਕਰਵਾ ਕੇ ਮੁਕੱਦਮਾਂ ਦਰਜ਼ ਕਰਵਾਇਆ। ਦੋਵੇਂ ਮੁਕੱਦਮਿਆਂ ਦੀ ਮੁਸ਼ਤੈਦੀ ਨਾਲ ਪੜਤਾਲ ਕੀਤੀ ਜਾ ਰਹੀ ਹੈ।