ਮੋਬਾਈਲ ਦੀਆਂ ਰੀਲਾਂ ਦੀ ਚਮਕ ਨੇ ਧੁੰਦਲੇ ਕੀਤੇ ਰਿਸ਼ਤੇ ਮੋਬਾਈਲ ਰੀਲਾਂ ਦੀ ਚਮਕ ਨੇ ਫਿੱਕੇ ਕੀਤੇ ਰਿਸ਼ਤੇ
Publish Date: Mon, 06 Jul 2026 04:21 PM (IST)
Updated Date: Tue, 07 Jul 2026 04:00 AM (IST)
ਡਿਜ਼ੀਟਲ ਯੁੱਗ ਨੇ ਪਰਿਵਾਰਾਂ ’ਚ ਵਧਾਈਆਂ ਦੂਰੀਆਂ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਡਿਜ਼ੀਟਲ ਯੁੱਗ ਨੇ ਜਿੱਥੇ ਸੰਚਾਰ ਨੂੰ ਪਹਿਲਾਂ ਨਾਲੋਂ ਵਧੇਰੇ ਆਸਾਨ ਤੇ ਤੇਜ਼ ਬਣਾਇਆ ਹੈ, ਉੱਥੇ ਹੀ ਮੋਬਾਈਲ ਫੋਨਾਂ, ਰੀਲਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਧਦੇ ਸਮੇਂ ਨੇ ਘਰਾਂ ਅੰਦਰ ਆਪਸੀ ਗੱਲਬਾਤ ਨੂੰ ਪ੍ਰਭਾਵਿਤ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਡਿਜ਼ੀਟਲ ਸਾਧਨਾਂ ਦੀ ਵਰਤੋਂ ’ਚ ਸੰਤੁਲਨ ਨਾ ਰੱਖਿਆ ਗਿਆ ਤਾਂ ਰਿਸ਼ਤਿਆਂ ’ਚ ਦੂਰੀ, ਗਲਤਫਹਿਮੀਆਂ ਤੇ ਤਣਾਅ ਵਧ ਸਕਦਾ ਹੈ। ਆਨਲਾਈਨ ਚਮਕ ਦਮਕ ਨਾਲ ਤੁਲਣਾ ਘਾਤਕ : ਲਸੋਈ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਨੇ ਕਿਹਾ ਕਿ ਸੋਸ਼ਲ ਮੀਡੀਆ ਜਾਣਕਾਰੀ ਅਤੇ ਸੰਚਾਰ ਦਾ ਪ੍ਰਭਾਵਸ਼ਾਲੀ ਸਾਧਨ ਹੈ, ਪਰ ਜਦੋਂ ਇਹ ਪਰਿਵਾਰਕ ਗੱਲਬਾਤ ਅਤੇ ਸਾਂਝੇ ਸਮੇਂ ਦੀ ਥਾਂ ਲੈ ਲੈਂਦਾ ਹੈ ਤਾਂ ਰਿਸ਼ਤਿਆਂ ਦੀ ਨੀਂਹ ਕਮਜ਼ੋਰ ਹੋਣ ਲੱਗਦੀ ਹੈ। ਅੱਜ ਕਈ ਲੋਕ ਸੋਸ਼ਲ ਮੀਡੀਆ ਤੇ ਦਿਖਾਈ ਜਾਣ ਵਾਲੀ ਚਮਕ-ਦਮਕ ਨੂੰ ਅਸਲ ਜੀਵਨ ਨਾਲ ਜੋੜ ਕੇ ਦੇਖਦੇ ਹਨ, ਜੋ ਘਾਤਕ ਸਾਬਤ ਹੋ ਸਕਦੀ ਹੈ। ਬਿਨਾਂ ਮੋਬਾਈਲ ਤੋਂ ਸਮਾਂ ਬਿਤਾਉਣ ਦੀ ਆਦਤ ਪਾਵੋ : ਮਾਹਮਦਪੁਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਹਰ ਰੋਜ਼ ਕੁਝ ਸਮਾਂ ਬਿਨਾਂ ਮੋਬਾਈਲ ਦੇ ਬਿਤਾਉਣ, ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਅਤੇ ਪਰਿਵਾਰਕ ਗਤੀਵਿਧੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਮਜ਼ਬੂਤ ਪਰਿਵਾਰ ਉਹੀ ਹੁੰਦੇ ਹਨ, ਜਿੱਥੇ ਆਪਸੀ ਭਰੋਸਾ, ਸੰਵਾਦ ਅਤੇ ਸਮਝ ਨੂੰ ਪਹਿਲ ਦਿੱਤੀ ਜਾਂਦੀ ਹੈ। ਚੰਗੀ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰੋ : ਕੈਪਟਨ ਕੈਪਟਨ ਬਲਦੇਵ ਸਿੰਘ ਮਾਲੇਰਕੋਟਲਾ ਨੇ ਕਿਹਾ ਹੈ ਕਿ ਡਿਜ਼ੀਟਲ ਤਕਨਾਲੋਜੀ ਤੋਂ ਦੂਰੀ ਬਣਾਉਣ ਦੀ ਨਹੀਂ, ਸਗੋਂ ਉਸ ਦੀ ਸੰਤੁਲਿਤ ਵਰਤੋਂ ਕਰਨ ਦੀ ਲੋੜ ਹੈ। ਜੇਕਰ ਪਰਿਵਾਰ ਆਪਸੀ ਸੰਵਾਦ, ਭਰੋਸੇ ਅਤੇ ਸਾਂਝੇ ਸਮੇਂ ਨੂੰ ਤਰਜੀਹ ਦੇਣ, ਤਾਂ ਰੀਲਾਂ ਦੀ ਦੁਨੀਆਂ ਦੇ ਪ੍ਰਭਾਵ ਦੇ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਪਰਿਵਾਰਕ ਸਦਭਾਵ ਨੂੰ ਕਾਇਮ ਰੱਖਣ। ਪਰਿਵਾਰਕ ਰਿਸ਼ਤਿਆਂ ਨੂੰ ਤਰਜੀਹ ਦੇਣ ਦੀ ਲੋੜ : ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਬਲਾਕ ਪ੍ਰਧਾਨ ਪੂਰਨ ਸਿੰਘ ਖਾਲਸਾ ਗੰਡੇਵਾਲ ਦਾ ਕਹਿਣਾ ਹੈ ਕਿ ਡਿਜ਼ੀਟਲ ਯੁੱਗ ਵਿੱਚ ਬੱਚਿਆਂ ਨੂੰ ਤਕਨਾਲੋਜੀ ਦੀ ਸਹੀ ਅਤੇ ਸੰਤੁਲਿਤ ਵਰਤੋਂ ਸਿਖਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕ ਮਿਲ ਕੇ ਬੱਚਿਆਂ ਨੂੰ ਆਨਲਾਈਨ ਅਤੇ ਅਸਲ ਜ਼ਿੰਦਗੀ ਅਤੇ ਸਮਾਜਿਕ ਤੌਰ ਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸੁਝਾਅ . ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਪਰਿਵਾਰ ਨਾਲ ਬਿਨਾਂ ਮੋਬਾਈਲ ਦੇ ਸਮਾਂ ਬਿਤਾਓ। .ਖਾਣਾ ਖਾਂਦੇ ਸਮੇਂ ਮੋਬਾਈਲ ਦੀ ਵਰਤੋਂ ਤੋਂ ਪਰਹੇਜ਼ ਕਰੋ। .ਬੱਚਿਆਂ ਅਤੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਆਦਤ ਬਣਾਓ। ਸੋਸ਼ਲ ਮੀਡੀਆ ਦੀ ਵਰਤੋਂ ਲਈ ਸਮਾਂ ਨਿਰਧਾਰਤ ਕਰੋ। .ਰੀਲਾਂ ਤੇ ਆਨਲਾਈਨ ਸਮੱਗਰੀ ਨੂੰ ਅਸਲ ਜੀਵਨ ਦਾ ਮਾਪਦੰਡ ਨਾ ਬਣਾਓ। .ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਪਰਿਵਾਰਕ ਗਤੀਵਿਧੀਆਂ ਜਾਂ ਸੈਰ-ਸਪਾਟੇ ਲਈ ਰੱਖੋ।