ਮਾਲਵੇ ਦਾ ਪ੍ਰਸਿੱਧ ਮਾਘੀ ਮੇਲਾ 14 ਨੂੰ
ਮਾਲਵੇ ਦਾ ਪ੍ਰਸਿੱਧ ਮਾਘੀ ਮੇਲਾ 14 ਨੂੰ
Publish Date: Thu, 09 Jan 2025 03:58 PM (IST)
Updated Date: Fri, 10 Jan 2025 04:00 AM (IST)
ਮਾਲਵੇ ਦਾ ਪ੍ਰਸਿੱਧ ਮਾਘੀ ਮੇਲਾ 14 ਨੂੰ
ਬਲਜੀਤ ਸਿੰਘ ਟਿੱਬਾ, ਪੰਜਾਬੀ ਜਾਗਰਣ, ਸ਼ੇਰਪੁਰ : ਇਤਿਹਾਸਕ ਪਿੰਡ ਗੰਡੇਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਾਘੀ ਦਾ ਜੋੜ ਮੇਲਾ 14 ਜਨਵਰੀ ਨੂੰ ਡੇਰਾ ਝਿੜੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਾਰਮਿਕ ਸਖ਼ਸ਼ੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਵਾਲਿਆਂ ਨੇ ਦੱਸਿਆ ਕਿ 12 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਨ੍ਹਾਂ ਦੇ ਭੋਗ 14 ਜਨਵਰੀ ਨੂੰ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨ ਰੋਜ਼ਾ ਸਮਾਗਮ ਵਿਚ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ, ਉੱਘੇ ਕਥਾ ਵਾਚਕ ਗੁਰਮਤਿ ਦੀਆਂ ਵਿਚਾਰਾਂ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਸਟਾਲਾਂ ਅਤੇ ਛੋਟੀਆਂ ਦੁਕਾਨਾਂ ਵੀ ਲਾਈਆਂ ਜਾਂਦੀਆਂ ਹਨ। ਬੱਚਿਆਂ ਦੇ ਮਨੋਰੰਜਨ ਲਈ ਛੋਟੇ ਝੂਲੇ ਅਤੇ ਹੋਰ ਮਨਪ੍ਰਚਾਵੇ ਵਾਲੀਆਂ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ।