- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲੇਰਕੋਟਲਾ ਤੋਂ ਫਰੀਦਪੁਰ ਤੱਕ ਸੜਕ ਦੀ ਹਾਲਤ ਤਰਸਯੋਗ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਇੱਕ ਪਾਸੇ ਜਿੱਥੇ ਸੂਬਾ ਸਰਕਾਰ ਵੱਲੋਂ ਸੜਕਾਂ ਨੂੰ 18 ਫੁੱਟ ਚੌੜੀਆਂ ਕਰਨ ਤੇ ਪੁਰਾਣੀਆਂ ਦੀ ਮੁਰੰਮਤ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਜਦਕਿ ਦੂਜੇ ਪਾਸੇ ਜ਼ਿਲ੍ਹਾ ਮਾਲੇਰਕੋਟਲੇ ਖੇਤਰ ਨਾਲ ਲਗਦੀਆਂ ਸੜਕਾਂ ਨਿਰਮਾਣ ਪੱਖੋਂ ਅਜੇ ਵੀ ਅਧੂਰੀਆਂ ਹਨ। ਜੇਕਰ ਮਾਲੇਰਕੋਟਲਾ ਤੋਂ ਮਦੇਵੀ ਆਹਨਖੇੜੀ ਤੋਂ ਫਰੀਦਪੁਰ ਤੱਕ ਨੂੰ ਜਾਂਦੀ ਸੜਕ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਵਿਚਕਾਰ ਪਏ ਵੱਡੇ-ਵੱਡੇ ਟੋਏ ਰਾਹਗੀਰਾਂ ਲਈ ਵੱਡੀ ਸਿਰਦਰਦ ਬਣੇ ਹੋਏ ਹਨ। ਰਾਤ ਬਰਾਤੇ ਲੰਘਣ ਵਾਲੇ ਰਾਹਗੀਰਾਂ ਨੂੰ ਤਾਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡਾਂ ਦੇ ਲੋਕਾਂ ਅਨੁਸਾਰ ਇਹ ਸੜਕ ਦੀ ਮਿਆਦ ਪੂਰੀ ਹੋ ਚੁੱਕੀ ਨੂੰ ਵੀ ਲੰਮਾਂ ਸਮਾਂ ਹੋ ਗਿਆ ਹੈ। ਪ੍ਰੰਤੂ ਸਬੰਧਤ ਵਿਭਾਗ ਨੇ ਇਸ ਨੂੰ ਮੁੜ ਬਣਾਉਣ ਦੀ ਦਿਲਚਸਪੀ ਨਹੀਂ ਦਿਖਾਈ। ਦੱਸ ਦਈਏ ਕਿ ਸ਼ੇਰਪੁਰ ਤੋਂ ਮਾਲੇਰਕੋਟਲਾ ਨਾਲ ਜੋੜਦੀ ਤੇ ਸਬਜ਼ੀ ਮੰਡੀ ਹੋਣ ਕਾਰਨ ਇਹ ਸੜਕ ਤੋਂ ਦੀ ਆਵਾਜਾਈ ਵੀ ਕਾਫੀ ਜ਼ਿਆਦਾ ਹੈ। ਲੋਕਾਂ ਦੇ ਦੱਸਣ ਅਨੁਸਾਰ ਫਰੀਦਪੁਰ ਤੋਂ ਚੁੰਗਾ ਰੂੜਗੜ੍ਹ ਕਾਤਰੋਂ ਸ਼ੇਰਪੁਰ ਵਾਲੀ ਸੜਕ ਤਾਂ ਬਣ ਚੁੱਕੀ ਹੈ ਪ੍ਰੰਤੂ ਫਰੀਦਪੁਰ ਤੋਂ ਆਹਣਖੇੜੀ ਤੇ ਮਦੇਵੀ ਤੋਂ ਮਾਲੇਰਕੋਟਲਾ ਨਾਲ ਜੁੜਦੀ ਸੜਕ ਨੂੰ ਸਰਕਾਰ ਨੇ ਅਜੇ ਤੱਕ ਨਹੀਂ ਬਣਾਇਆ। ਇਸ ਨੂੰ ਲੈ ਕੇ ਪਿੰਡਾਂ ਦੇ ਲੋਕਾਂ ’ਚ ਭਾਰੀ ਰੋਸ ਹੈ। ਇਸੇ ਤਰ੍ਹਾਂ ਕਾਤਰੋਂ ਤੋਂ ਰਾਮ ਨਗਰ ਛੰਨਾ ਬੜੀ ਟਿੱਬਾ ਨੂੰ ਜਾਂਦੀ ਸੜਕ ਦਾ ਵੀ ਮੰਦੜਾ ਹਾਲ ਹੈ। ਥਾਂ-ਥਾਂ ਤੋਂ ਪੁੱਟੀ ਸੜਕ ’ਚ ਪਏ ਵੱਡੇ-ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪਿੰਡ ਦੇ ਉਦਮੀ ਨੌਜਵਾਨਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਈ ਵਾਰ ਸਬੰਧਿਤ ਅਧਿਕਾਰੀਆਂ ਤੇ ਵਿਧਾਇਕਾਂ ਦੇ ਧਿਆਨ ’ਚ ਇਹ ਮਸਲਾ ਲਿਆਉਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ।