- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ, ਪੰਜੇ ਦੀ ਉਂਗਲ ਨਿਕਲਣ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਅਤੇ ਪੱਤੀਆਂ ਟੁੱਟਣ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ, ਪੰਜੇ ਦੀ ਉਂਗਲ ਨਿਕਲਣ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਅਤੇ ਪੱਤੀਆਂ ਟੁੱਟਣ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ। ਪਰ 'ਝਾੜੂ' ਦਾ ਕੰਮ ਸਫ਼ਾਈ ਕਰਨਾ ਹੈ, ਭਾਵੇਂ ਇਸ ਵਿੱਚੋਂ ਦੋ-ਚਾਰ ਮਾੜੇ ਤੀਲੇ ਨਿਕਲ ਵੀ ਜਾਣ, ਇਹ ਆਪਣਾ ਕੰਮ ਨਿਰੰਤਰ ਕਰਦਾ ਰਹਿੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਪੰਜਾਬ ਵਿੱਚ 3 ਹਜ਼ਾਰ ਖੇਡ ਸਟੇਡੀਅਮ ਤਿਆਰ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪਾਕਿਸਤਾਨ ਵਿੱਚ ਵੀ ਪੰਜਾਬ ਦੀ ਤਰੱਕੀ ਅਤੇ ਮੁਫ਼ਤ ਬਿਜਲੀ ਸਕੀਮ ਦੀ ਸ਼ਲਾਘਾ ਹੋ ਰਹੀ ਹੈ। ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਨਹਿਰਾਂ ਵਿੱਚ ਸਮਰੱਥਾ ਤੋਂ ਵੱਧ ਪਾਣੀ ਵਗ ਰਿਹਾ ਹੈ। ਖੇਤਾਂ ਤੱਕ ਪਾਣੀ ਪਹੁੰਚਾਉਣ ਲਈ 14 ਹਜ਼ਾਰ ਕਿਲੋਮੀਟਰ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ। ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 1,000 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 400 ਹੋਰ ਖੋਲ੍ਹੇ ਜਾ ਰਹੇ ਹਨ, ਜਿੱਥੇ ਇਲਾਜ, ਦਵਾਈਆਂ ਤੇ ਟੈਸਟ ਬਿਲਕੁਲ ਮੁਫ਼ਤ ਹਨ। ਇਸ ਤੋਂ ਇਲਾਵਾ, ਵੱਡੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਾਰਡ ਵੀ ਬਣਾਇਆ ਗਿਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਅਗਲੇ ਚਾਰ ਦਿਨਾਂ ਵਿੱਚ ਮਾਵਾਂ-ਭੈਣਾਂ ਦੇ ਖਾਤਿਆਂ ਵਿੱਚ ਪੰਜ ਮਹੀਨਿਆਂ ਦਾ ਮਾਣ-ਭੱਤਾ ਆ ਸਕਦੇ ਹਨ। ਨਾਲ ਹੀ 15 ਅਗਸਤ ਤੋਂ ਸਰਪੰਚਾਂ ਨੂੰ ਤਨਖਾਹ ਦਿੱਤੀ ਜਾਵੇਗੀ, ਜਿਸ ਨਾਲ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣੇਗਾ। ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਭਰ 'ਚੋਂ ਪਹਿਲੇ ਨੰਬਰ 'ਤੇ ਦੱਸਿਆ।
ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਖੁਦ ਨੂੰ ਹੀ ਪੰਥ ਸਮਝ ਰਿਹਾ ਹੈ ਅਤੇ ਉਹ 'ਮੰਦਬੁੱਧੀ' ਨਹੀਂ ਬਲਕਿ 'ਬੰਦਬੁੱਧੀ' ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਖੁਦ ਬੇਅਦਬੀ ਦਾ ਕਾਨੂੰਨ ਨਹੀਂ ਬਣਾ ਸਕੇ ਅਤੇ ਹੁਣ ਸਾਡੇ ਵੱਲੋਂ ਬਣਾਏ ਕਾਨੂੰਨ ਦੇ ਖਿਲਾਫ਼ ਬੋਲ ਕੇ ਮੈਨੂੰ ਬਦਨਾਮ ਕਰ ਰਹੇ ਹਨ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਹੁਣ ਬਾਦਲ ਅਤੇ ਮਜੀਠੀਆ ਦੇ ਜੇਲ੍ਹ ਜਾਣ ਦੀ ਵਾਰੀ ਹੈ।