- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਰਾਜ ਅਧਿਆਪਕ ਪੁਰਸਕਾਰ ਲਈ ਇਸ ਵਾਰ 215 ਅਧਿਆਪਕਾਂ ਨੇ ਅਪਲਾਈ ਕੀਤਾ ਹੈ। ਯੰਗ ਟੀਚਰ ਐਵਾਰਡ ਲਈ 27, ਸਪੈਸ਼ਲ ਟੀਚਰ ਐਵਾਰਡ ਲਈ ਚਾਰ ਅਤੇ ਪ੍ਰਬੰਧਕੀ ਐਵਾਰਡ ਲਈ ਚਾਰ ਅਧਿਆਪਕਾਂ ਨੇ ਅਰਜ਼ੀਆਂ ਦਿੱਤੀਆਂ ਹਨ। ਪਿਛਲੇ ਸਾਲ ਰਾਜ ਅਧਿਆਪਕ ਪੁਰਸਕਾਰ ਲਈ 249, ਯੰਗ ਟੀਚਰ ਐਵਾਰਡ ਲਈ 52, ਸਪੈਸ਼ਲ ਟੀਚਰ ਐਵਾਰਡ ਲਈ ਤਿੰਨ ਅਤੇ ਪ੍ਰਬੰਧਕੀ ਐਵਾਰਡ ਲਈ ਚਾਰ ਅਰਜ਼ੀਆਂ ਆਈਆਂ ਸਨ।

ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਪੁਰਸਕਾਰ-2026 ਲਈ ਇਸ ਵਾਰ ਅਧਿਆਪਕਾਂ ਦਾ ਰੁਝਾਨ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਹੈ। ਸਰਕਾਰੀ ਦਸਤਾਵੇਜ਼ਾਂ ਮੁਤਾਬਕ 2025 ਵਿੱਚ ਸੂਬੇ ਭਰ ਤੋਂ 308 ਅਧਿਆਪਕਾਂ ਨੇ ਵੱਖ-ਵੱਖ ਸ਼੍ਰੇਣੀਆਂ ਤਹਿਤ ਅਪਲਾਈ ਕੀਤਾ ਸੀ, ਜਦਕਿ ਇਸ ਵਾਰ ਇਹ ਗਿਣਤੀ ਘਟ ਕੇ 250 ਰਹਿ ਗਈ ਹੈ।
ਪੰਜਾਬ ਰਾਜ ਅਧਿਆਪਕ ਪੁਰਸਕਾਰ ਲਈ ਇਸ ਵਾਰ 215 ਅਧਿਆਪਕਾਂ ਨੇ ਅਪਲਾਈ ਕੀਤਾ ਹੈ। ਯੰਗ ਟੀਚਰ ਐਵਾਰਡ ਲਈ 27, ਸਪੈਸ਼ਲ ਟੀਚਰ ਐਵਾਰਡ ਲਈ ਚਾਰ ਅਤੇ ਪ੍ਰਬੰਧਕੀ ਐਵਾਰਡ ਲਈ ਚਾਰ ਅਧਿਆਪਕਾਂ ਨੇ ਅਰਜ਼ੀਆਂ ਦਿੱਤੀਆਂ ਹਨ। ਪਿਛਲੇ ਸਾਲ ਰਾਜ ਅਧਿਆਪਕ ਪੁਰਸਕਾਰ ਲਈ 249, ਯੰਗ ਟੀਚਰ ਐਵਾਰਡ ਲਈ 52, ਸਪੈਸ਼ਲ ਟੀਚਰ ਐਵਾਰਡ ਲਈ ਤਿੰਨ ਅਤੇ ਪ੍ਰਬੰਧਕੀ ਐਵਾਰਡ ਲਈ ਚਾਰ ਅਰਜ਼ੀਆਂ ਆਈਆਂ ਸਨ।
ਜ਼ਿਲ੍ਹਿਆਂ ਵਿੱਚੋਂ ਪਟਿਆਲਾ ਅਪਲਾਈ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇੱਥੋਂ 24 ਅਧਿਆਪਕਾਂ ਨੇ ਰਾਜ ਅਧਿਆਪਕ ਪੁਰਸਕਾਰ ਲਈ ਅਰਜ਼ੀ ਦਿੱਤੀ ਹੈ। ਫਾਜ਼ਿਲਕਾ ਦੇ ਅਧਿਆਪਕਾਂ ਨੇ ਸਭ ਤੋਂ ਘੱਟ ਦਿਲਚਸਪੀ ਦਿਖਾਈ। ਯੰਗ ਟੀਚਰ ਐਵਾਰਡ ਲਈ ਵੀ ਪਟਿਆਲਾ ਤੋਂ ਪੰਜ ਅਧਿਆਪਕਾਂ ਨੇ ਅਪਲਾਈ ਕੀਤਾ ਹੈ, ਜਦਕਿ ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਸੰਗਰੂਰ ਤੋਂ ਇਕ-ਇਕ ਅਰਜ਼ੀ ਆਈ ਹੈ। ਸਪੈਸ਼ਲ ਟੀਚਰ ਐਵਾਰਡ ਲਈ ਪਟਿਆਲਾ ਤੋਂ ਦੋ ਅਤੇ ਪਠਾਨਕੋਟ ਤੇ ਸੰਗਰੂਰ ਤੋਂ ਇਕ-ਇਕ ਅਧਿਆਪਕ ਨੇ ਅਪਲਾਈ ਕੀਤਾ ਹੈ।
ਪ੍ਰੈਜ਼ੈਂਟੇਸ਼ਨਾਂ 27 ਅਗਸਤ ਤੱਕ
ਸਟੇਟ ਐਵਾਰਡ ਲਈ ਅਪਲਾਈ ਕਰਨ ਵਾਲੇ ਅਧਿਆਪਕਾਂ ਦੀਆਂ ਪ੍ਰੈਜ਼ੈਂਟੇਸ਼ਨਾਂ 20 ਅਗਸਤ ਤੋਂ ਸ਼ੁਰੂ ਹੋ ਗਈਆਂ ਹਨ, ਜੋ 27 ਅਗਸਤ ਤੱਕ ਚੱਲਣਗੀਆਂ। ਇਸ ਦੌਰਾਨ ਅਧਿਆਪਕ ਅਰਜ਼ੀ ਦੇ ਨਾਲ ਦਰਜ ਕੀਤੀਆਂ ਆਪਣੀਆਂ ਪ੍ਰਾਪਤੀਆਂ ਪੇਸ਼ ਕਰਨਗੇ। ਇਨ੍ਹਾਂ ਪ੍ਰੈਜ਼ੈਂਟੇਸ਼ਨਾਂ ਦੇ ਆਧਾਰ ’ਤੇ ਪੁਰਸਕਾਰਾਂ ਲਈ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ।