- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀਜਨ ਕੌਂਸਲ ਵਿਖੇ ਬਜ਼ੁਰਗਾਂ ਨੂੰ ਤੰਦਰੁਸਤ ਰਹਿਣ ਲਈ ਖਾਣ ਪੀਣ ਸਬੰਧੀ ਦਿੱਤੀ ਜਾਣਕਾਰੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੀਨੀਅਰ ਸਿਟੀਜਨ ਕੌਂਸਲ ਰਾਜਪੁਰਾ ਵਿਖੇ ਪ੍ਰਧਾਨ ਇਕਬਾਲ ਸਿੰਘ ਸੱਭਰਵਾਲ ਦੀ ਪ੍ਰਧਾਨਗੀ ’ਚ ਕੌਂਸਲ ਦੇ ਮਹੀਨਾਵਾਰੀ ਬੈਠਕ ਹੋਈ। ਬੈਠਕ ਵਿਚ ਪਟਿਆਲਾ ਤੋਂ ਨਿਊਟ੍ਰੀਸ਼ਨ (ਪੋਸ਼ਣ) ਕੌਚ ਪਰਮਜੀਤ ਕਾਲੜਾ ਅਤੇ ਸਵਿਤਾ ਆਰਿਆ ਦੀ ਟੀਮ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਨੂੰ ਤੰਦਰੁਸਤ ਰਹਿਣ ਲਈ ਖਾਣ ਪੀਣ ਸਬੰਧੀ ਜਾਣਕਾਰੀ ਦੇਣ ਪਹੁੰਚੇ। ਇਸ ਦੌਰਾਨ ਪਰਮਜੀਤ ਕਾਲੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਹਰ ਇਕ ਖਾਣ ਵਾਲੀ ਵਸਤੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਖਾਣੇ ਵਿਚ ਸਲਾਦ, ਹਰੀਆਂ ਸਬਜ਼ੀਆਂ, ਦਾਲਾਂ ਅਤੇ ਕਣਕ ਦੀ ਰੋਟੀ ਬਹੁਤ ਘੱਟ ਖਾਓ, ਕਿਉਂਕਿ ਕਣਕ ਸਮੇਤ ਹੋਰ ਪੱਕੇ ਹੋਏ ਖਾਣੇ ਨਾਲ ਨਾਲ ਵਿਅਕਤੀ ਨੂੰ ਸ਼ੂਗਰ ਵੱਧ ਹੋ ਸਕਦੀ ਹੈ। ਇਸ ਮੌਕੇ ਸਿਹਤ ਕੌਚ ਪਰਮਜੀਤ ਕਾਲੜਾ ਅਤੇ ਸਵਿਤਾ ਆਰੀਆ ਨੂੰ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਸਮੇਤ ਉਨ੍ਹਾਂ ਦੀ ਗਵਰਨਿੰਗ ਦੇ ਬਾਡੀ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਕੌਂਸਲ ਦੇ ਮੈਂਬਰ ਹਾਜ਼ਰ ਸਨ।