- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹਿਰੂ ਕਿਹਾ ਕਿ ਫੈਕਟਰੀਆਂ ’ਚ ਵਰਤਣ ਵਾਲੇ ਇਕ ਯੂਰੀਆ ਥੈਲੇ ਦੀ ਕੀਮਤ ਘੱਟੋ ਘੱਟ 22/23 ਸੋ ਰੁਪਏ ਹੈ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਲਈ ਸਬਸਿਡੀ ਵਾਲਾ ਯੂਰੀਆ ਦੀ ਕੀਮਤ 267 ਰੁਪਏ ਪ੍ਰਤੀ ਥੈਲਾ ਹੈ ਇਸ ਲਈ ਕੀਮਤ ’ਚ ਮੋਟਾ ਫ਼ਰਕ ਹੋਣ ਕਰਕੇ ਸਬਸਿਡੀ ਵਾਲਾ ਯੂਰੀਆ ਦੀ ਕਾਲਾਬਾਜ਼ਾਰੀ ਪੰਜਾਬ ਸਮੇਤ ਪੂਰੇ ਦੇਸ਼ ’ਚ ਵੱਡੀ ਪੱਧਰ ’ਤੇ ਚਲ ਰਹੀ ਹੈ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬਹੁ-ਕਰੋਡ਼ੀ ਯੂਰੀਆ ਖਾਦ ਘੁਟਾਲੇ ਬਾਰੇ ਮੀਡੀਆ ’ਚ ਰੋਲਾ ਪੈਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਉੱਚ ਪੱਧਰੀ ਵਿਭਾਗੀ ਜਾਂਚ ਦਾ ਜੋ ਐਲਾਨ ਕੀਤਾ ਹੈ ਉਸ ਉਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਯੂਰੀਆ ਖਾਦ ਘੁਟਾਲੇ ਨਾਲ ਸਬੰਧਤ 7 ਅਧਿਕਾਰੀਆਂ ਨੂੰ ਚਾਰਜਸ਼ੀਟ ਕਰਕੇ ਉੱਚ ਪੱਧਰੀ ਵਿਭਾਗੀ ਜਾਂਚ ਸ਼ੁਰੂ ਕਰਵਾਈ ਹੈ ਪਰ ਚੰਗਾ ਹੁੰਦਾ ਜੇਕਰ ਮਾਨ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੀਆਂ ਕਾਲੀਆਂ ਭੇਡਾਂ ਦੀ ਜਾਂਚ ਸੀਬੀਆਈ ਜਾਂ ਚੌਕਸੀ ਵਿਭਾਗ ਰਾਹੀਂ ਕਰਵਾਉਂਦੇ। ਬਹਿਰੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਲਈ ਯੂਰੀਆ ਖਾਦ ਉੱਤੇ ਮੋਟੀ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਕਿਸਾਨਾਂ ਦੀ ਬਜਾਏ ਸਬਸਿਡੀ ਵਾਲਾ ਯੂਰੀਆ ਪਸ਼ੂਆਂ ਲਈ ਫੀਡ ਤਿਆਰ ਕਰਨ ਵਾਲੀਆਂ ਫੈਕਟਰੀਆਂ ਤੇ ਕੁਝ ਹੋਰ ਕਾਰੋਬਾਰੀ ਲੋਕ ਗੈਰ ਕਾਨੂੰਨੀ ਵਰਤੋਂ ਕਰ ਰਹੇ ਹਨ ਤੇ ਮਾਰਕਫੈੱਡ ਅਤੇ ਮਿਲਕ ਪਲਾਂਟਾਂ ’ਚ ਵੱਡੀ ਪੱਧਰ ’ਤੇ ਸਬਸਿਡੀ ਵਾਲਾ ਯੂਰੀਆ ਫਡ਼ਿਆ ਜਾਣਾ ਪੰਜਾਬ ਸਰਕਾਰ ਲਈ ਨਾਮੋਸ਼ੀ ਤੋਂ ਘੱਟ ਨਹੀਂ। ਬਹਿਰੂ ਕਿਹਾ ਕਿ ਫੈਕਟਰੀਆਂ ’ਚ ਵਰਤਣ ਵਾਲੇ ਇਕ ਯੂਰੀਆ ਥੈਲੇ ਦੀ ਕੀਮਤ ਘੱਟੋ ਘੱਟ 22/23 ਸੋ ਰੁਪਏ ਹੈ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਲਈ ਸਬਸਿਡੀ ਵਾਲਾ ਯੂਰੀਆ ਦੀ ਕੀਮਤ 267 ਰੁਪਏ ਪ੍ਰਤੀ ਥੈਲਾ ਹੈ ਇਸ ਲਈ ਕੀਮਤ ’ਚ ਮੋਟਾ ਫ਼ਰਕ ਹੋਣ ਕਰਕੇ ਸਬਸਿਡੀ ਵਾਲਾ ਯੂਰੀਆ ਦੀ ਕਾਲਾਬਾਜ਼ਾਰੀ ਪੰਜਾਬ ਸਮੇਤ ਪੂਰੇ ਦੇਸ਼ ’ਚ ਵੱਡੀ ਪੱਧਰ ’ਤੇ ਚਲ ਰਹੀ ਹੈ ਅਤੇ ਕਿਸਾਨਾਂ ਨੂੰ ਖੇਤੀ ਲਈ ਕਈ ਵਾਰ ਬਲੈਕ ’ਚ ਮਜਬੂਰੀ ਵੱਸ ਯੂਰੀਆ ਖਰੀਦਣਾ ਪੈ ਰਿਹਾ ਹੈ। ਬਹਿਰੂ ਨੇ ਦੱਸਿਆ ਕਿ ਇਸ ਨੰਗੇ ਹੋਏ ਬਹੁ ਕਰੋਡ਼ੀ ਯੂਰੀਆ ਖਾਦ ਘੁਟਾਲੇ ਨਾਲ ਦੇਸ਼ ਦੇ ਕਿਸਾਨਾਂ ਦੇ ਹਿੱਤ ਜੁਡ਼ੇ ਹੋਣ ਕਾਰਣ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਜਾਵੇਗੀ ਕਿ ਖੇਤੀ ਲਈ ਸਬਸਿਡੀ ਵਾਲਾ ਯੂਰੀਆ ਦੀ ਕਾਲਾਬਾਜ਼ਾਰੀ ਰੋਕਣ ਲਈ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।