ਅਜਰਾਵਰ ਤੋਂ ਨੌਜਵਾਨ ਅਕਾਲੀ ਦਲ 'ਚ ਸ਼ਾਮਲ ਅਜਰਾਵਰ ਤੋਂ ਨੌਜਵਾਨ ਅਕਾਲੀ ਦਲ 'ਚ ਸ਼ਾਮਲ
Publish Date: Mon, 06 Jul 2026 05:46 PM (IST)
Updated Date: Mon, 06 Jul 2026 05:48 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੀ ਸਿਆਸਤ ’ਚ ਸੋਮਵਾਰ ਨੂੰ ਉਸ ਵੇਲੇ ਵੱਡਾ ਮੋੜ ਆ ਗਿਆ ਜਦੋਂ ਪਿੰਡ ਅਜਰਾਵਰ ਤੇ ਆਲੇ-ਦੁਆਲੇ ਦੇ ਇਲਾਕੇ ਤੋਂ ਕਈ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੀ ਹਾਜ਼ਰੀ ’ਚ ਹੋਏ ਸਮਾਗਮ ਨੂੰ ਪਾਰਟੀ ਲਈ ਵੱਡੀ ਸਿਆਸੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ। ਜੋਸ਼ ਅਤੇ ਨਾਅਰੇਬਾਜ਼ੀ ਦੇ ਮਾਹੌਲ ’ਚ ਹੋਏ ਇਸ ਸਮਾਗਮ ਦੌਰਾਨ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਸਰਬਜੀਤ ਸਿੰਘ ਝਿੰਜਰ ਨੇ ਉਨ੍ਹਾਂ ਨੂੰ ਪਾਰਟੀ ’ਚ ਰਸਮੀ ਤੌਰ ਤੇ ਸ਼ਾਮਲ ਕਰਦਿਆਂ ਕਿਹਾ ਕਿ ਘਨੌਰ ਹਲਕੇ ’ਚ ਲੋਕਾਂ ਦਾ ਭਰੋਸਾ ਲਗਾਤਾਰ ਅਕਾਲੀ ਦਲ ਵੱਲ ਵੱਧ ਰਿਹਾ ਹੈ ਅਤੇ ਨੌਜਵਾਨ ਪੰਜਾਬ ਦੇ ਭਵਿੱਖ ਲਈ ਅਕਾਲੀ ਦਲ ਦੀਆਂ ਨੀਤੀਆਂ ਤੇ ਵਿਸ਼ਵਾਸ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਸ਼ਮੂਲੀਅਤ ਸਿਰਫ਼ ਸਿਆਸੀ ਤਬਦੀਲੀ ਨਹੀਂ, ਸਗੋਂ ਬੇਰੁਜ਼ਗਾਰੀ, ਝੂਠੇ ਵਾਅਦਿਆਂ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨੌਜਵਾਨਾਂ ਦੀ ਆਵਾਜ਼ ਹੈ। ਇਸ ਮੌਕੇ ਲੰਬੜਦਾਰ ਕਰਨੈਲ ਸਿੰਘ, ਜਗਤਾਰ ਸਿੰਘ ਫੌਜੀ, ਬਲਕਾਰ ਸਿੰਘ, ਪਰਮਜੀਤ ਸਿੰਘ, ਭਾਗ ਸਿੰਘ, ਰਮੇਸ਼ ਰੋਮਾਂ ਕੈਟਰਿੰਗ, ਹਨੀ ਖੱਤਰੀ (ਐੱਸ.ਓ.ਆਈ. ਪ੍ਰਧਾਨ), ਮਨਪ੍ਰੀਤ ਲੁਬਾਣਾ (ਐੱਸ.ਓ.ਆਈ. ਵਾਈਸ ਪ੍ਰਧਾਨ), ਗੁਰਪ੍ਰੀਤ ਗੱਗੂ, ਲਵੀ, ਦਿਲਪ੍ਰੀਤ ਦਿੱਲੂ, ਵਿੱਕੀ ਗੁੱਜਰ, ਸੰਦੀਪ ਗੋਰਾ, ਗੁਰਜੀਤ ਰਾਣਾ, ਸੈਂਟੀ ਅਰੋੜਾ ਅਤੇ ਲਵਲੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।