ਲੋੜਵੰਦਾਂ ਦੀ ਮਦਦ ਨਿਰੰਤਰ ਜਾਰੀ ਰੱਖਣ ਦਾ ਅਹਿਦ ਡਾਕਟਰ ਡੇਅ ਮੌਕੇ ਡਾਕਟਰਾਂ ਨੂੰ ਕੀਤਾ ਸਨਮਾਨਿਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੰਸਥਾ ਰੋਟਰੀ ਕਲੱਬ ਸੁਨਾਮ ਦੇ ਨਵੇਂ ਪ੍ਰਧਾਨ ਹਰੀਸ਼ ਗੱਖੜ ਨੇ ਰੋਟਰੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਦੀ ਕਮਾਨ ਸੰਭਾਲ ਲਈ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ-3090 ਦੇ ਜ਼ਿਲ੍ਹਾ ਗਵਰਨਰ (2023-24) ਘਣਸ਼ਿਆਮ ਕਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਰੋਟਰੀ ਕਲੱਬ ਪ੍ਰਧਾਨ ਹਰੀਸ਼ ਗੱਖੜ ਦੇ ਕਾਲਰ ਪਹਿਨਾਉਣ ਦੀ ਰਸਮ ਕਲੱਬ ਚੀਫ ਸਾਰਜੈਂਟ ਆਫ ਆਰਮਜ਼ ਪੁਨੀਤ ਬਾਂਸਲ ਨੇ ਨਿਭਾਈ। ਸਟੇਜ ਦੀ ਕਾਰਵਾਈ ਕਲੱਬ ਸਕੱਤਰ ਯਾਦਵਿੰਦਰ ਸਿੰਘ ਨਿਰਮਾਣ ਅਤੇ ਫਾਈਨਾਂਸ ਸਕੱਤਰ ਰਚਿਨ ਗੁਪਤਾ ਨੇ ਮਿਲ ਕੇ ਨਿਭਾਇਆ। ਇਸ ਸਮੇਂ ਰੋਟੇਰੀ ਇੰਟਰਨੈਸ਼ਨਲ ਦੇ 7 ਥੀਮਸ ਤੇ ਪਹਿਰਾ ਦੇਣ ਦੀ ਗੱਲ ਆਖੀ ਜਿਸ ਵਿੱਚ ਰੋਟਰੀ ਫੈਲੋਸ਼ਿੱਪ, ਸ਼ਾਂਤੀ ਅਤੇ ਸੰਘਰਸ਼ ਦਾ ਹੱਲ, ਬੇਸਿਕ ਸਿੱਖਿਆ ਤੇ ਅਨਪੜ੍ਹਤਾ ਨੂੰ ਦੂਰ ਕਰਨਾ, ਬਿਮਾਰੀ ਨੂੰ ਦੂਰ ਕਰਨਾ ਅਤੇ ਉਸ ਪ੍ਰਤੀ ਜਾਗਰੂਕ ਕਰਨਾ, ਪਾਣੀ ਅਤੇ ਉਸਦੀ ਸ਼ੁੱਧਤਾ ਸਮਾਜ ਅੰਦਰ ਇਕਨੋਮਿਕਲ ਡਿਵੈਂਲਪਮੈਂਟ ਦੀ ਮੁਹਿੰਮ ਨੂੰ ਜਗਾਉਣਾ, ਮਾਤਾ ਅਤੇ ਉਸਦੇ ਬੱਚੇ ਦੀ ਦੇਖਭਾਲ ਪ੍ਰਤੀ ਜਨ ਜਾਗਰਣ ਮੁਹਿੰਮ ਪੈਦਾ ਕਰਨਾ, ਸਮਾਜ ਅੰਦਰ ਇੱਕ-ਦੂਜੇ ਪ੍ਰਤੀ ਸਹਾਇਕ ਦ੍ਰਿਸ਼ਟੀਕੌਣ ਦਾ ਵਾਤਾਵਰਨ ਪੈਦਾ ਕਰਨਾ ਸ਼ਾਮਲ ਹੈ। ਇਸ ਸਮੇਂ ਰੋਟਰੀ ਪ੍ਰਧਾਨ ਨੇ ਸਮੂਹ ਮੈਂਬਰਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਲਈ ਸਮਾਜ ਅੰਦਰ ਲੋਕ ਭਲਾਈ ਦੀਆਂ ਕੰਮ ਕਰਨ ਪ੍ਰਤੀ ਪ੍ਰਤਿਗਿਆ ਲਈ। ਉਹਨਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ 1 ਜੁਲਾਈ ਦਾ ਦਿਨ ਸਾਡੇ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ ਅਤੇ 1 ਜੁਲਾਈ ਨੂੰ ਰੋਟਰੀ ਇੰਟਰਨੈਸ਼ਨਲ ਦੀਆਂ ਸਾਰੀਆਂ ਇਕਾਈਆਂ ਆਪਣਾ ਕਾਰਜਕਾਲ ਸ਼ੁਰੂ ਕਰਦੀਆਂ ਹਨ। ਇਸੇ ਦਿਨ ਹੀ ਸਮਾਜ ਅੰਦਰ ਭਗਵਾਨ ਤੋਂ ਬਾਅਦ ਕਿਸੇ ਤੇ ਵਿਸ਼ਵਾਸ਼ ਹੈ ਤਾਂ ਉਹ ਡਾਕਟਰ, ਉਹਨਾਂ ਦਾ ਵੀ 1 ਜੁਲਾਈ ਨੂੰ ਡਾਕਟਰ ਡੇਅ ਮਨਾਇਆ ਜਾਂਦਾ ਹੈ, ਉਥੇ ਹੀ ਸਮਾਜ ਦੀ ਪ੍ਰਗਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਚਾਰਟਡ ਅਕਾਊਟੈਂਟ ਦਾ ਵੀ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਇਲਾਕੇ ਦੇ 22 ਡਾਕਟਰਾਂ ਡਾ. ਵਿਜੇ ਗਰਗ, ਡਾ. ਸ਼ਿਵ ਜਿੰਦਲ, ਡਾ. ਅੰਸ਼ੂਮਨ ਫੁਲ, ਡਾ. ਜੋਨੀ ਗੁਪਤਾ, ਡਾ. ਪ੍ਰਸ਼ੋਤਮ ਵਸ਼ਿਸ਼ਟ, ਡਾ. ਰੋਮਿਤ ਗੁਪਤਾ, ਡਾ. ਨਰੇਸ਼ ਜਿੰਦਲ, ਡਾ. ਚੰਦਨ ਅੱਤਰੀ, ਡਾ. ਜਸਪ੍ਰੀਤ ਸਿੰਘ, ਡਾ. ਕਸ਼ਿਸ਼, ਡਾ. ਲਵਿਤ, ਡਾ. ਸ਼ਰਮਿਲਾ ਕਤਿਆਲ, ਡਾ. ਸਿਮਰਨ ਭਾਰਦਵਾਜ, ਡਾ. ਸੁਰਭੀ, ਡਾ. ਅੰਕੂ ਜੈਨ, ਡਾ. ਵਿਵੇਕ ਲੌਂਗੋਵਾਲ, ਡਾ. ਹਰਸ਼ਿਤ ਅਰੋੜਾ, ਡਾ. ਸ਼ਿਵਾਨੀ, ਡਾ. ਹਰਦੀਪ ਬਾਵਾ, ਡਾ. ਸਿਧਾਰਥ ਫੁੱਲ, ਡਾ. ਬੀ.ਕੇ. ਗੋਇਲ, ਡਾ. ਜੁਗਲ ਕਿਸ਼ੋਰ ਗੋਇਲ ਅਤੇ 7 ਚਾਰਟਡ ਅਕਾਊਟੈਂਟ ਸੀ.ਏ. ਲਕਸ਼, ਸੀ.ਏ. ਰੋਹਿਤ ਗਰਗ, ਸੀ.ਏ. ਅਰੀਦਮਨ ਗੋਇਲ, ਸੀ.ਏ. ਦੀਪਕ ਗੋਇਲ, ਸੀ.ਏ. ਕਿੰਮੀ ਅਧਲਖਾ, ਸੀ.ਏ. ਰਾਕੇਸ਼ ਬਾਂਸਲ, ਸੀ.ਏ. ਲਲਿਤ ਕਾਂਸਲ ਨੂੰ ਰੋਟਰੀ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਹਰੀਸ਼ ਗੱਖੜ ਨੇ ਦੱਸਿਆ ਕਿ ਕਲੱਬ ਵੱਲੋਂ ਉਹਨਾਂ ਦੇ ਕਾਰਜਕਾਲ ਵਿੱਚ ਲਾਏ ਜਾਣ ਵਾਲੇ ਪ੍ਰੋਜੈਕਟਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਵੀਂ ਟੀਮ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਰਾਜਨ ਸਿੰਗਲਾ, ਅਮਨਦੀਪ ਸ਼ਾਸ਼ਤਰੀ, ਅਤੁਲ ਗੁਪਤਾ, ਹਰੀਸ਼ ਗੋਇਲ, ਇੰਦਰ ਕੁਮਾਰ, ਲਾਡੀ ਚੰਦ ਗੋਇਲ, ਨੀਤਿਨ ਜਿੰਦਲ, ਵਿਜੇ ਮੋਹਨ, ਪਵਿੱਤਰ ਸਿੰਗਲਾ, ਪ੍ਰਮੋਦ ਹੋਡਲਾ, ਰਾਜੀਵ ਸਿੰਗਲਾ, ਰਮੇਸ਼ ਜਿੰਦਲ, ਸੰਜੇ ਬੰਦਲਿਸ਼, ਵਰੂਨ ਗਰਗ, ਵਿਨੋਦ ਗਰਗ ਬੋਬੀ ਆਦਿ ਵੀ ਮੌਜੂਦ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਸੀਨੀਅਰ ਮੀਤ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ, ਵਿਕਰਮ ਗਰਗ ਵਿੱਕੀ, ਸੁਮਿਤ ਬੰਦਲਿਸ਼, ਵਨੀਤ ਗਰਗ, ਅਨਿਲ ਜੁਨੇਜਾ, ਦਵਿੰਦਰਪਾਲ ਸਿੰਘ ਰਿੰਪੀ ਮੌਜੂਦ ਸਨ।