- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਰਿਤੇਸ਼ ਬਾਂਸਲ ਐਕਸ਼ਨ ਮੋਡ ’ਚ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸ਼ਹਿਰ ’ਚ ਅੱਜ ਦੁਪਹਿਰ ਸਮੇਂ ਪਏ ਭਰਮੇ ਮੀਂਹ ਨੇ ਜਿੱਥੇ ਨਗਰ ਕੌਂਸਲ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਉੱਥੇ ਆਮ ਆਦਮੀ ਪਾਰਟੀ ਦੀ ਤਰਫੋਂ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਰਿਤੇਸ਼ ਬਾਂਸਲ ਵੱਲੋਂ ਕੌਂਸਲ ਦੀ ਟੀਮ ਦੇ ਨਾਲ ਰਾਜਪੁਰਾ ਸ਼ਹਿਰ ਦੇ ਗਗਨ ਚੌਕ, ਪੁਰਾਣਾ ਅੰਡਰ ਬ੍ਰਿਜ, ਨਵਾਂ ਅੰਡਰ ਬ੍ਰਿਜ ਸਮੇਤ ਵੱਖ-ਵੱਖ ਥਾਵਾਂ ਤੇ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹਣ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਗਿਆ। ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਰਿਤੇਸ਼ ਬਾਂਸਲ ਦੀ ਨਿਯਮਾਂ ਅਨੁਸਾਰ ਸਬੰਧਤ ਵਿਭਾਗ ਦੇ ਵੱਲੋਂ ਉਨਾਂ ਦੀ ਤਾਜਪੋਸ਼ੀ ਕੀਤੇ ਜਾਣ ਦੇ ਸਮੇਂ ਤੋਂ ਪਹਿਲਾਂ ਹੀ ਕੌਂਸਲ ਅਧੀਨ ਆਉਂਦੇ ਏਰੀਏ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਵੱਖ-ਵੱਖ ਥਾਵਾਂ ’ਤੇ ਵਰ੍ਹਦੇ ਮੀਂਹ ਦੌਰਾਨ ਕੀਤੇ ਗਏ ਦੌਰਿਆਂ ਦੀ ਚਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਰਿਤੇਸ਼ ਬਾਂਸਲ ਨੇ ਦੱਸਿਆ ਕਿ ਅੱਜ ਰਾਜਪੁਰਾ ਵਿਖੇ ਪਏ ਤੇਜ਼ ਮੀਂਹ ਦੇ ਕਾਰਨ ਕਈ ਥਾਵਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤੇ ਸੀਵਰੇਜ ਜਾਮ ਵਰਗੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਫੋਨ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ, ਜੇਈ ਦਿਨੇਸ਼ ਸਬਰਵਾਲ ਸਮੇਤ ਹੋਰ ਟੀਮ ਦੇ ਨਾਲ ਸਭ ਤੋਂ ਪਹਿਲਾਂ ਰਾਜਪੁਰਾ ਸ਼ਹਿਰ ਦੇ ਪੁਰਾਣੇ ਅੰਡਰ ਬ੍ਰਿਜ ’ਚ ਖੜ੍ਹਦੇ ਪਾਣੀ ਨੂੰ ਖਾਲੀ ਕਰਵਾਇਆ ਗਿਆ। ਇਸ ਤੋਂ ਇਲਾਵਾ ਰਾਜਪੁਰਾ ਗਗਨ ਚੌਕ ਦੇ ਨੇੜੇ ਰੱਬੀ ਮੈਡੀਕਲ ਸਟੋਰ ਦੇ ਬਾਹਰ ਕਾਫੀ ਸਮੇਂ ਤੋਂ ਸੀਵਰੇਜ ਜਾਮ ਹੋਣ ਦੀ ਆ ਰਹੀ ਸਮੱਸਿਆ ਨੂੰ ਮੌਕੇ ਉੱਤੇ ਹੀ ਟੀਮ ਨੂੰ ਬੁਲਾ ਕੇ ਹੱਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਬਣੇ ਅੰਡਰ ਬ੍ਰਿਜ ’ਚ ਵੀ ਪਾਣੀ ਨੂੰ ਕੱਢਣ ਦੇ ਲਈ ਬੁੱਧਵਾਰ ਨੂੰ ਸਵੇਰੇ ਹੀ ਟੀਮ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨਾਂ ਦੇ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਕੌਂਸਲਰ ਚੁਣਿਆ ਗਿਆ ਹੈ ਤੇ ਹਲਕਾ ਰਾਜਪੁਰਾ ਅਤੇ ਘਨੋਰ ਦੇ ਵਿਧਾਇਕਾਂ ਸਮੇਤ ਕੌਂਸਲਰਾਂ ਵੱਲੋਂ ਉਨ੍ਹਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਇਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਬੰਧਤ ਵਿਭਾਗ ਦਲਦੇ ਵੱਲੋਂ ਉਨਾਂ ਦੀ ਤਾਜਪੋਸ਼ੀ ਕਰਨੀ ਅਜੇ ਬਾਕੀ ਹੈ, ਸਬੰਧੀ ਉਨਾਂ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਰਾਜਪੁਰਾ ਨਗਰ ਕੌਂਸਲ ਅਧੀਨ ਆਉਂਦੇ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਜ਼ਰੂਰੀ ਸੀ। ਜਿਸ ਕਾਰਨ ਉਹ ਵਰ੍ਹਦੇ ਮੀਂਹ ਦੇ ’ਚ ਆਪਣੀ ਟੀਮ ਦੇ ਨਾਲ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਕਲੋਨੀਆਂ ਅਤੇ ਸੜਕਾਂ ਦਾ ਦੌਰਾ ਕਰਕੇ ਜਿੱਥੋਂ ਤੱਕ ਹੋ ਸਕਿਆ ਸਮੱਸਿਆ ਦਾ ਮੌਕੇ ਉੱਤੇ ਹੱਲ ਕਰਵਾਇਆ ਗਿਆ।