- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਉਨ੍ਹਾਂ ਦੇ ਦੋ ਦੋਸਤ ਡੁੱਬ ਗਏ। ਡੁੱਬਣ ਵਾਲੇ ਨੌਜਵਾਨ ਸਲੇਮਪੁਰ ਜੱਟਾਂ ਪਟਿਆਲਾ ਤੇ ਕਰਹਾਲੀ ਸਾਹਬ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨਹਿਰ ’ਚ ਛਾਲ ਵੀ ਮਾਰੀ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਜਾਸ, ਪਟਿਆਲਾ : ਪਟਿਆਲਾ-ਨਾਭਾ ਰੋਡ ’ਤੇ ਐਤਵਾਰ ਸ਼ਾਮ ਨੂੰ ਨਹਾਉਣ ਗਏ ਪੰਜ ਦੋਸਤਾਂ ’ਚੋਂ ਦੋ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਗੋਤਾਖੋਰ ਨਹਿਰ ’ਚ ਡੁੱਬੇ ਦੋ ਨੌਜਵਾਨਾਂ ਦੀ ਭਾਲ ਕਰ ਰਹੇ ਹਨ। ਨਹਿਰ ’ਚੋਂ ਬਚਾਏ ਗਏ ਪ੍ਰਦੀਪ ਤੇ ਪਰਮਵੀਰ ਨੇ ਦੱਸਿਆ ਕਿ ਉਹ ਕੁਲ ਪੰਜ ਦੋਸਤ ਭਾਖੜਾ ਨਹਿਰ ’ਚ ਨਹਾਉਣ ਪੁੱਜੇ ਸਨ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਉਨ੍ਹਾਂ ਦੇ ਦੋ ਦੋਸਤ ਡੁੱਬ ਗਏ। ਡੁੱਬਣ ਵਾਲੇ ਨੌਜਵਾਨ ਸਲੇਮਪੁਰ ਜੱਟਾਂ ਪਟਿਆਲਾ ਤੇ ਕਰਹਾਲੀ ਸਾਹਬ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਦੋਵਾਂ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨਹਿਰ ’ਚ ਛਾਲ ਵੀ ਮਾਰੀ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਮੌਕੇ ’ਤੇ ਤਿੰਨ ਨੌਜਵਾਨ ਬਚਾ ਲਿਆ। ਦੋ ਦੀ ਭਾਲ ਜਾਰੀ ਹੈ। ਸਬੰਧਤ ਪੁਲਿਸ ਥਾਣੇ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ।