- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਬਿਜਲੀ ਮੰਗ 16500 ਮੈਗਾਵਾਟ ਨੇੜੇ ਪੁੱਜ ਗਈ। ਇਸ ਦੌਰਾਨ ਪਾਵਰਕਾਮ ਨੇ ਪੰਜਾਬ ਦੇ ਥਰਮਲਾਂ ਤੇ ਦੇ ਹੋਰ ਸੋਮਿਆਂ ਤੋਂ ਕਰੀਬ 5500 ਮੈਗਾਵਾਟ ਬਿਜਲੀ ਹਾਸਿਲ ਕੀਤੀ ਜਦੋਂਕਿ 10 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਬਾਹਰੀ ਸ੍ਰੋਤਾਂ ਤੋਂ ਲੈਣੀ ਪਈ ਹੈ। ਬਿਜਲੀ ਦੇ ਚੱਲ ਰਹੇ ਸੰਕਟ ਵਿਚ ਪਾਵਰਕਾਮ ਦੇ ਜੂਨੀਅਨਰ ਇੰਜੀਨਅਰਾਂ ਨੇ ਵੀ ਇਸ ਦਾ ਸਥਾਈ ਹੱਲ ਕਰਨ ਲਈ ਸੁਝਾਅ ਦਿੱਤੇ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਾਰੇ ਥਰਮਲਾਂ ਦੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਸ਼ੁਰੂ ਹੋਣ ਨਾਲ ਪਾਵਰਕਾਮ ਨੂੰ ਕੁਝ ਰਾਹਤ ਮਿਲੀ ਹੈ। ਹਾਲਾਂਕਿ ਬਿਜਲੀ ਮੰਗ ਵਿਚ ਵੀ ਅਜੇ ਵੀ ਕੋਈ ਕਮੀ ਨਹੀਂ ਆਈ ਤੇ ਪੂਰਤੀ ਲਈ ਬਾਹਰੋਂ ਬਿਜਲੀ ਲੈਣ ਦਾ ਸਿਲਸਿਲਾ ਵੀ ਜਾਰੀ ਹੈ। ਮੰਗਲਵਾਰ ਨੂੰ ਬਿਜਲੀ ਮੰਗ 16500 ਮੈਗਾਵਾਟ ਨੇੜੇ ਪੁੱਜ ਗਈ। ਇਸ ਦੌਰਾਨ ਪਾਵਰਕਾਮ ਨੇ ਪੰਜਾਬ ਦੇ ਥਰਮਲਾਂ ਤੇ ਦੇ ਹੋਰ ਸੋਮਿਆਂ ਤੋਂ ਕਰੀਬ 5500 ਮੈਗਾਵਾਟ ਬਿਜਲੀ ਹਾਸਿਲ ਕੀਤੀ ਜਦੋਂਕਿ 10 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਬਾਹਰੀ ਸ੍ਰੋਤਾਂ ਤੋਂ ਲੈਣੀ ਪਈ ਹੈ। ਬਿਜਲੀ ਦੇ ਚੱਲ ਰਹੇ ਸੰਕਟ ਵਿਚ ਪਾਵਰਕਾਮ ਦੇ ਜੂਨੀਅਨਰ ਇੰਜੀਨਅਰਾਂ ਨੇ ਵੀ ਇਸ ਦਾ ਸਥਾਈ ਹੱਲ ਕਰਨ ਲਈ ਸੁਝਾਅ ਦਿੱਤੇ ਹਨ।
ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ ਨੇ ਪੰਜਾਬ ਰਾਜ ਅੰਦਰ ਬਿਜਲੀ ਸੰਕਟ ਦਾ ਸਥਾਈ ਹੱਲ ਕੱਢਣ ਲਈ ਲੰਬੇ ਸਮੇਂ ਦੀ ਬਿਜਲੀ ਉਤਪਾਦਨ ਯੋਜਨਾ ਤੁਰੰਤ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਕੌਂਸਲ ਦੇ ਮੁੱਖ ਸਰਪ੍ਰਸਤ ਇੰਜੀ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜੀ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜੀ. ਅਮਨਦੀਪ ਜੇਹਲਵੀ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਅਚਾਨਕ ਵਧ ਕੇ ਲਗਭਗ 17 ਹਜ਼ਾਰ ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਕਰਮਚਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਰਾਜ ਨੂੰ ਅਣਐਲਾਨੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ, ਜਿਸ ਕਾਰਨ ਘਰੇਲੂ ਖਪਤਕਾਰਾਂ, ਉਦਯੋਗਿਕ ਉਤਪਾਦਨ ਅਤੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲ ਲੀਡਰਸ਼ਿਪ ਅਨੁਸਾਰ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਦੀ ਕੇਂਦਰੀ ਪੂਲ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ, ਜੋ ਸੂਬੇ ਲਈ ਲਾਹੇਵੰਦ ਨਹੀਂ ਹੈ। ਪਾਵਰ ਮਾਰਕੀਟ ਅਤੇ ਦੁਵੱਲੇ ਸਮਝੌਤਿਆਂ ਕਾਰਨ ਪਾਵਰਕੌਮ ਨੂੰ ਉੱਚੇ ਅਤੇ ਉਤਾਰ-ਚੜ੍ਹਾਅ ਵਾਲੇ ਰੇਟਾਂ 'ਤੇ ਬਿਜਲੀ ਖਰੀਦਣੀ ਪੈਂਦੀ ਹੈ, ਜਦਕਿ ਫਿਕਸਡ ਚਾਰਜ ਵੀ ਦੇਣੇ ਪੈਂਦੇ ਹਨ। ਸਥਾਈ ਹੱਲ ਲਈ ਸੂਬਾ ਸਿਰਫ਼ ਥੋੜ੍ਹੇ ਸਮੇਂ ਦੇ ਪ੍ਰਬੰਧਾਂ 'ਤੇ ਨਿਰਭਰ ਨਹੀਂ ਰਹਿ ਸਕਦਾ।
---
ਮੰਗ ’ਤੇ ਨਿਰਭਰ ਕਰਦਾ ਹੈ ਯੂਨਿਟਾਂ ਦਾ ਬੰਦ ਹੋਣਾ : ਡਾਇਰੈਕਟਰ
ਪੀਐਸਪੀਸੀਐੱਲ ਡਾਇਰੈਕਟਰ (ਉਤਪਾਦਨ) ਇੰਜ. ਪੁਨਰਦੀਪ ਸਿੰਘ ਬਰਾੜ ਨੇ ਕਿਹਾ ਕਿ ਪਹਿਲਾਂ ਤਲਵੰਡੀ ਸਾਬੋ ਥਰਮਲ ਪਲਾਂਟ ਵਿਚ ਤਕਨੀਕੀ ਖਰਾਬੀ ਕਾਰਨ ਇਕ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦੇ ਇਕ ਯੂਨਿਟ ਤੋਂ ਬਿਜਲੀ ਦੀ ਮੰਗ ਘੱਟ ਹੋਣ ਕਾਰਨ ਉਤਪਾਦਨ ਬੰਦ ਪਿਆ ਸੀ ਪਰੰਤੂ ਹੁਣ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟ ਦੇ ਸਾਰੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਜਦੋਂਕਿ ਸੂਬੇ ਦੀ ਘਟੀ ਬਿਜਲੀ ਦੀ ਮੰਗ ਕਾਰਨ ਪਹਿਲਾਂ ਵਾਂਗੂ ਰੋਪੜ ਦੇ ਥਰਮਲ ਪਲਾਂਟ ਦੇ ਇਕ ਯੂਨਿਟ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਦਾ ਕਾਰਨ ਬਿਜਲੀ ਦੀ ਘਾਟ ਜਾਂ ਬਿਜਲੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸਗੋਂ ਸੂਬੇ ਦੀ ਬਿਜਲੀ ਦੀ ਮੰਗ ਤੇ ਨਿਰਭਰ ਕਰਦੀ ਹੈ।