- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ’ਚ ਦਿਨ ਦਿਹਾੜੇ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਚੱਲੀਆਂ ਗੋਲੀਆਂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਇਥੋਂ ਦੇ ਅੰਡਰਬ੍ਰਿਜ ਰੋਡ ’ਤੇ ਲਾਈਫ ਕੇਅਰ ਹਸਪਤਾਲ ਦੇ ਸਾਹਮਣੇ ਬਣੇ ਇਕ ਪਲਾਜ਼ਾ ਵਿਚ ਦੁਪਹਿਰ ਰਾਜਪੁਰਾ ਵਪਾਰ ਮੰਡਲ ਯੂਨੀਅਨ ਦੇ ਪ੍ਰਧਾਨ ਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਕਰੀਬੀ ਰਮੇਸ਼ ਪਹੂਜਾ ਦੇ ਲਕਸ਼ਮੀ ਪ੍ਰਾਪਰਟੀਜ਼ ਨਾਮਕ ਦਫਤਰ ਦੇ ਅੰਦਰ ਵੜ ਕੇ ਦੋ ਨੌਜਵਾਨਾਂ ਨੇ ਅੰਨੇ੍ਹਵਾਹ 8 ਦੇ ਕਰੀਬ ਫਾਇਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਨੂੰ ਲੈ ਕੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਘਟਨਾ ਸਥਲ ਮੌਕੇ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਸਮੇਤ ਹੋਰ ਪੁਲਿਸ ਪਾਰਟੀ ਜਾਂਚ ’ਚ ਜੁੱਟ ਗਈ ਸੀ। ਜਾਣਕਾਰੀ ਦੇ ਅਨੁਸਾਰ ਰਮੇਸ਼ ਪਹੂਜਾ ਜੋ ਕਿ ਵਪਾਰ ਮੰਡਲ ਰਾਜਪੁਰਾ ਦੇ ਪ੍ਰਧਾਨ ਵੀ ਹਨ ਦਾ ਅੰਡਰ ਬ੍ਰਿਜ ਰੋਡ ਉੱਤੇ ਲਕਸ਼ਮੀ ਪ੍ਰੋਪਰਟੀਜ਼ ਨਾਮਕ ਦਫਤਰ ਬਣਾਇਆ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਐਕਟੀਵਾ ਸਵਾਰ ਦੋ ਨੌਜਵਾਨ ਇਸ ਦਫ਼ਤਰ ਨੇੜੇ ਰੈਕੀ ਕਰਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ ਤੇ ਕਰੀਬ ਡੇਢ ਵਜੇ ਦੇ ਕਰੀਬ ਇਕ ਨੌਜਵਾਨ ਐਕਟੀਵਾ ਸਟਾਰਟ ਕਰਕੇ ਪਲਾਜ਼ਾ ’ਚ ਇਕ ਪਾਸੇ ਖੜ੍ਹਾ ਰਿਹਾ ਤੇ ਦੂਜਾ ਮੁੰਹ ਬਨ੍ਹ ਕੇ ਰਮੇਸ਼ ਪਹੂਜਾ ਦੇ ਦਫ਼ਤਰ ਲਕਸ਼ਮੀ ਪ੍ਰਾਪਰਟੀਜ਼ ਦੇ ਦਾਖ਼ਲ ਹੋਇਆ ਤੇ ਕਾਂਉਂਟਰ ਤੇ ਬੈਠੀ ਸਟਾਫ ਮੈਂਬਰ ਪ੍ਰਿਅੰਕਾ ਸ਼ਰਮਾ ਨੂੰ ਪੁੱਛਿਆਂ ਕਿ ਰਮੇਸ਼ ਕਿੱਥੇ ਹੈ ਤੇ ਜਦੋਂ ਉਸਨੇ ਦੱਸਿਆ ਕਿ ਰਮੇਸ਼ ਬਾਬੂ ਜੀ ਹੁਣੇ ਹੁਣ ਬਾਹਰ ਗਏ ਹਨ, ਜਿਸ ’ਤੇ ਲੜਕੀ ਤਾ ਬਾਥਰੂਮ ’ਚ ਵੜ੍ਹ ਗਈ ਤੇ ਉਕਤ ਨੌਜਵਾਨ ਨੇ ਅੰਨ੍ਹੇਵਾਹ ਦਫ਼ਤਰ ਅੰਦਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਰੀਬ 8 ਫਾਇਰ ਕੰਧਾਂ ’ਤੇ ਕੀਤੇ ਤੇ ਮੋਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ, ਸੀ.ਆਈ.ਸਟਾਫ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਪ੍ਰਦੀਪ ਬਾਜਵਾ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਮਨਪ੍ਰੀਤ ਸਿੰਘ ਅਤੇ ਭਾਰੀ ਪੁਲਿਸ ਫੋਰਸ ਮੋਕੇ ਤੇ ਪਹੁੰਚੀ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਵੱਲੋਂ ਇਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਘਟਨਾ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਤੇ ਦਫ਼ਤਰ ਦਾ ਸ਼ਟਰ ਬੰਦ ਕਰਵਾ ਕੇ ਮੌਕੇ ਤੋਂ ਚਲੇ ਗਏ।