- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ਦੇ ਅੰਡਰ ਬ੍ਰਿਜ ਰੋਡ ਦੇ ਉੱਤੇ ਲਕਸਮੀ ਪ੍ਰੋਪਰਟੀ ਦੇ ਮਾਲਕ ਰਮੇਸ਼ ਪਹੁਜਾ ਦੇ ਦਫਤਰ ਉੱਤੇ ਹੋਈ ਫਾਇਰਿੰਗ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਕਿ ਵਿਦੇਸ਼ ਵਿੱਚ ਬੈਠੇ ਗੋਲਡੀ ਢਿੱਲੋ ਨੇ ਰਮੇਸ਼ ਪਹੁਜਾ ਦੇ ਦਫਤਰ ਉੱਤੇ ਕੀਤੀ ਗਈ ਫਾਇਰਿੰਗ ਦੀ ਜਿੰਮੇਵਾਰੀ ਲੈਣ ਤੋਂ ਉਪਰੰਤ ਆਪਣੇ ਫੇਸਬੁਕ ਪੇਜ ਦੇ ਉੱਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵਾਲੀ ਪੋਸਟ ਪਾਉਣ ਦੇ ਨਾਲ ਹਲਕਾ ਰਾਜਪੁਰਾ ਵਿਖੇ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਐਚ.ਐੱਸ.ਸੈਣੀ, ਪੰਜਾਬੀ ਜਾਗਰਣ ਰਾਜਪੁਰਾ: ਰਾਜਪੁਰਾ ਦੇ ਅੰਡਰ ਬ੍ਰਿਜ ਰੋਡ ਦੇ ਉੱਤੇ ਲਕਸਮੀ ਪ੍ਰੋਪਰਟੀ ਦੇ ਮਾਲਕ ਰਮੇਸ਼ ਪਹੁਜਾ ਦੇ ਦਫਤਰ ਉੱਤੇ ਹੋਈ ਫਾਇਰਿੰਗ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਕਿ ਵਿਦੇਸ਼ ਵਿੱਚ ਬੈਠੇ ਗੋਲਡੀ ਢਿੱਲੋ ਨੇ ਰਮੇਸ਼ ਪਹੁਜਾ ਦੇ ਦਫਤਰ ਉੱਤੇ ਕੀਤੀ ਗਈ ਫਾਇਰਿੰਗ ਦੀ ਜਿੰਮੇਵਾਰੀ ਲੈਣ ਤੋਂ ਉਪਰੰਤ ਆਪਣੇ ਫੇਸਬੁਕ ਪੇਜ ਦੇ ਉੱਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵਾਲੀ ਪੋਸਟ ਪਾਉਣ ਦੇ ਨਾਲ ਹਲਕਾ ਰਾਜਪੁਰਾ ਵਿਖੇ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਪੁਰਾ ਦੇ ਅੰਡਰ ਬ੍ਰਿਜ ਰੋਡ ਦੇ ਉੱਤੇ ਸਥਿਤ ਮਹਾਂ ਲਕਸ਼ਮੀ ਪ੍ਰਾਪਰਟੀ ਦੇ ਮਾਲਕ ਅਤੇ ਵਪਾਰ ਮੰਡਲ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਰਮੇਸ਼ ਪਹੁਜਾ ਦੇ ਦਫਤਰ ਦੇ ਉੱਤੇ ਅੱਜ ਦੁਪਹਿਰ ਸਮੇਂ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਆਪਣੀ ਰਿਵਾਲਵਰ ਦੇ ਨਾਲ ਦਫਤਰ ਦੇ ਵਿੱਚ ਜਾ ਕੇ ਅੱਠ ਫਾਇਰ ਕੀਤੇ। ਪਰ ਉਸ ਸਮੇਂ ਰਮੇਸ਼ ਪਹੁਜਾ ਆਪਣੇ ਦਫਤਰ ਦੇ ਵਿੱਚ ਮੌਜੂਦ ਨਹੀਂ ਸਨ। ਇਹ ਮਾਮਲਾ ਹਜੇ ਠੰਡਾ ਹੀ ਨਹੀਂ ਹੋਇਆ ਸੀ ਸਗੋਂ ਇਸ ਤੋਂ ਬਾਅਦ ਵਿਦੇਸ਼ ਵਿੱਚ ਗੋਲਡੀ ਢਿੱਲੋ ਨੇ ਅੱਜ ਲਕਸ਼ਮੀ ਪ੍ਰੋਪਰਟੀ ਨਮਕ ਦਫਤਰ ਦੇ ਉੱਤੇ ਕੀਤੀ ਗਈ ਫਾਇਰਿੰਗ ਦੀ ਜਿੰਮੇਵਾਰੀ ਲੈਂਦਿਆਂ ਹੋਇਆਂ ਉਸ ਤੋਂ ਬਾਅਦ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਉਸਦੇ ਪਤੀ ਅਜੇ ਮਿੱਤਲ ਅਤੇ ਪੁੱਤਰ ਲਵਿਸ਼ ਮਿੱਤਲ ਨੂੰ ਮਾਰਨ ਦੀ ਧਮਕੀ ਦੇ ਦਿੱਤੀ ਹੈ। ਗੋਲਡੀ ਢਿੱਲੋ ਨੇ ਆਪਣੇ ਫੇਸਬੁਕ ਪੇਜ ਉੱਤੇ ਜਿੰਮੇਵਾਰੀ ਲੈਂਦਿਆਂ ਹੋਇਆਂ ਦੱਸਿਆ ਕਿ ਰਮੇਸ਼ ਪਹੁਜਾ ਰਾਜਪੁਰਾ ਵਿਖੇ ਹਲਕਾ ਰਾਜਪੁਰਾ ਵਿਧਾਇਕਾਂ ਨੀਨਾ ਮਿੱਤਲ ਅਤੇ ਉਸਦੇ ਪਤੀ ਅਜੇ ਮਿੱਤਲ ਦੇ ਨਾਲ ਮਿਲ ਕੇ ਗਰੀਬ ਲੋਕਾਂ ਦੀਆਂ ਪ੍ਰੋਪਰਟੀਆਂ ਨੂੰ ਨਾਜਾਇਜ਼ ਦੱਬ ਰਿਹਾ ਹੈ। ਇਸ ਤੋਂ ਇਲਾਵਾ ਰਾਜਪੁਰਾ ਵਿਖੇ ਗਰੀਬ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਵੱਲੋ ਸ਼ਰੇਆਮ ਧਮਕੀ ਦਿੱਤੀ ਗਈ ਕਿ ਹਲਕਾ ਵਿਧਾਇਕਾ ਨੀਨਾ ਮਿੱਤਲ ਉਸਦਾ ਪਤੀ ਅਤੇ ਪੁੱਤਰ ਲਵਿਸ਼ ਮਿੱਤਲ ਜੋ ਕਿ ਆਪਣੇ ਆਪ ਨੂੰ ਬਦਮਾਸ਼ ਬਣਦਾ ਹੈ ਵੀ ਹਮਲੇ ਦੇ ਲਈ ਤਿਆਰ ਰਹਿਣ। ਉਹਨਾਂ ਦੇ ਉੱਤੇ ਕਿਸੇ ਵੀ ਸਮੇਂ ਹਮਲਾ ਕੀਤਾ ਜਾ ਸਕਦਾ ਹੈ। ਬੀਤੇ ਦਿਨੀ ਰਾਜਪੁਰਾ ਸਿਵਲ ਹਸਪਤਾਲ ਦੇ ਸਾਹਮਣੇ ਕਮਿਸਟ ਦੁਕਾਨ ਦੇ ਮਾਲਕ ਨੂੰ ਫਿਰੋਤੀ ਦੀ ਮੰਗ ਕਰਦਿਆਂ ਜਿਹੜੀ ਮਾਰਨ ਦੀ ਧਮਕੀ ਦਿੱਤੀ ਗਈ ਸੀ ਸਬੰਧੀ ਵੀ ਗੋਲਡੀ ਢਿੱਲੋ ਨੇ ਆਪਣੇ ਪੇਜ ਤੇ ਲਿਖਿਆ ਹੈ ਅਤੇ ਕਿਹਾ ਹੈ ਕਿ ਜਿਹੜੇ ਕਮਿਸਟ ਦੁਕਾਨਾਂ ਦੇ ਮਾਲਕ ਪੁਲਿਸ ਦੀਆਂ ਸਿਕਿਉਰਟੀਆਂ ਲੈ ਰਹੇ ਹਨ ਅਤੇ ਉਹਨਾਂ ਨੂੰ ਕਿਸੇ ਨੇ ਨਹੀਂ ਬਚਾਉਣਾ ਪਰ ਸਗੋਂ ਉਹ ਵੀ ਤਿਆਰ ਰਹਿਣ ਕਿਉਂਕਿ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਜਿਸ ਤੇ ਰਾਣਾ ਢਿੱਲੋ ਅਤੇ ਗੋਲਡੀ ਢਿੱਲੋ ਨੇ ਅੱਜ ਦੀ ਰਾਜਪੁਰਾ ਵਿਖੇ ਲਕਸ਼ਮੀ ਪ੍ਰੋਪਰਟੀ ਦਫਤਰ ਦੇ ਵਿੱਚ ਕੀਤੀ ਗਈ ਫਾਇਰਿੰਗ ਦੀ ਜਿੰਮੇਵਾਰੀ ਲੈਂਦਿਆਂ ਹੋਇਆਂ ਹਲਕਾ ਰਾਜਪੁਰਾ ਵਿਧਾਇਕਾਂ ਨੂੰ ਪਰਿਵਾਰ ਸਮੇਤ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਦਿੱਤੀ ਗਈ ਧਮਕੀ ਦੇ ਨਾਲ ਹਲਕਾ ਰਾਜਪੁਰਾ ਵਿਖੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਧਮਕੀ ਦੇ ਨਾਲ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉੱਥੇ ਦੂਜੇ ਪਾਸੇ ਹਲਕਾ ਵਿਧਾਇਕਾ ਅਤੇ ਉਸਦੇ ਪਰਿਵਾਰ ਦੀ ਸਿਕਿਉਰਟੀ ਨੂੰ ਲੈ ਕੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।