- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਪੁਰਾਤਨ ਝਾੜ ਫਾਨੂਸ (ਸ਼ੈਂਡਲੇਅਰ), ਇੱਕ ਮਿਆਨ 'ਚ ਦੋ ਤਲਵਾਰਾਂ, ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ, ਕਟਾਰ, ਮਿਉਰਲ ਪੇਟਿੰਗਜ਼, ਪਹਿਲੀਆਂ ਲਾਂਚ ਹੋਈਆਂ ਇਟਾਲਾ ਤੇ ਫਇਏਟ ਕਾਰਾਂ, ਕੋਲਕਾਤਾ ਤੋਂ ਤਿਆਰ ਹੋਈ ਚਾਂਦੀ ਦੀ ਬੱਘੀ, ਡ੍ਰੈਸਿੰਗ ਟੇਬਲਜ਼ ਆਦਿ ਇਹ ਸਭ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਇੱਥੇ ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਊਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਹਨ। ਜਿੱਥੇ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਵਿਖੇ ਮਿਊਜ਼ੀਅਮ ਵਿੱਚ ਪਈਆਂ ਪੁਰਾਤਨ ਵਸਤਾਂ ਦੇਖਣ ਲਈ ਵੱਡੀ ਗਿਣਤੀ ਦਰਸ਼ਕ ਪੁੱਜ ਰਹੇ ਹਨ, ਉਥੇ ਹੀ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਵੀ ਸ਼ੀਸ਼ ਮਹਿਲ ਦੇ ਨਵੀਨੀਕਰਨ ਉਪਰੰਤ ਖੋਲ੍ਹੇ ਗਏ ਮਿਉਜ਼ੀਅਮ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੀ ਵਿਰਾਸਤੀ ਧਰੋਹਰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਹੀ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ, ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਵਿਖੇ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਇਹ ਦੋਵੇਂ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਇਸ ਮਸਲੇ ਨੂੰ ਪੰਜਾਬੀ ਜਾਗਰਣ ਵੱਲੋਂ ਚੁੱਕਿਆ ਗਿਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵਰਜੀਤ ਵਾਲਿਆ ਨੇ ਕਈ ਸਾਲਾਂ ਤੋਂ ਬੰਦ ਪਈਆਂ ਇਮਾਰਤਾਂ ਦੇ ਤਾਲੇ ਖੁੱਲ੍ਹਵਾ ਦਿੱਤੇ ਹਨ। ਪਟਿਆਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੀ ਇਸ ਪਹਿਲ ’ਤੇ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਮਿਊਜ਼ੀਅਮ ਖੋਲ੍ਹ ਕੇ ਪਟਿਆਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਸ਼ੀਸ਼ ਮਹਿਲ ਵਿਖੇ ਖੋਲ੍ਹੇ ਗਏ ਮਿਉਜ਼ੀਅਮ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ 1 ਨੰਬਰ ਚੀਨੀ ਕਲਾ ਗੈਲਰੀ ਹੈ, ਜਿੱਥੇ ਪੌਟਰੀ, ਬੁੱਧ ਤੇ ਹੋਰ ਧਰਮਾਂ ਨਾਲ ਸਬੰਧਤ ਫੋਟੋਆਂ ਤੇ ਹੋਰ ਸਾਜ਼ੋ-ਸਮਾਨ ਸਜਾਇਆ ਗਿਆ ਹੈ। ਇਸੇ ਤਰ੍ਹਾਂ 2 ਨੰਬਰ ਗੈਲਰੀ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਸਕੱਲਚਰ ਪਏ ਹਨ, ਜਿਨ੍ਹਾਂ 'ਚ ਪਟਿਆਲਾ ਰਿਆਸਤ ਸਮੇਤ ਹੋਰ ਸ਼ਖ਼ਸੀਅਤਾਂ ਦੇ ਪੱਥਰ ਦੇ ਤਰਾਸ਼ੇ ਬੁੱਤ ਸਜਾਏ ਗਏ ਹਨ। ਪੋਰਟਰੇਟ ਤੇ ਕੋਲਾਜ ਵਾਲੀ 3 ਨੰਬਰ ਗੈਲਰੀ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਜ਼ ਤੇ ਕੋਲਾਜ ਸਜੇ ਹੋਏ ਹਨ ਜਦਕਿ 4 ਨੰਬਰ ਗੈਲਰੀ ਪ੍ਰਾਚੀਨ ਮੂਰਤੀ ਕਲਾ ਗੈਲਰੀ ਹੈ, ਜਿੱਥੇ ਕਿ ਪੁਰਾਤਨ ਮੂਰਤੀਆਂ ਤੇ ਹੋਰ ਸਾਜ਼ੋ-ਸਮਾਨ ਰੱਖਿਆ ਗਿਆ ਹੈ। ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਆਉਣ ਵਾਲੇ ਦਰਸ਼ਕ ਹੁੰਮ-ਹੁੰਮਾ ਕੇ ਇਸ ਮਿਉਜੀਅਮ ਨੂੰ ਦੇਖ ਰਹੇ ਹਨ।
ਇਸੇ ਤਰ੍ਹਾਂ ਹੀ ਕਿਲ੍ਹਾ ਮੁਬਾਰਕ ਵਿਖੇ ਦਰਬਾਰ ਹਾਲ ਦੇ ਖੋਲ੍ਹੇ ਗਏ ਮਿਊਜ਼ੀਅਮ ਬਾਰੇ ਦੱਸਦਿਆਂ ਵਿਭਾਗ ਦੇ ਕਾਰਜਕਾਰੀ ਸਹਾਇਕ ਸ਼ਰੀਨ ਨੇ ਦੱਸਿਆ ਕਿ ਇਸ ਮਿਊਜ਼ੀਅਮ ਵਿਖੇ ਵੀ ਅਹਿਮ ਪੁਰਾਤਨ ਵਸਤਾਂ ਪਈਆਂ ਹਨ, ਇਸ ਮਿਊਜ਼ੀਮਅ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਇੱਕ ਪੁਰਾਤਨ ਵਸਤਾਂ ਗੈਲਰੀ ਤੇ ਦੂਜੀ ਪੁਰਾਤਨ ਹਥਿਆਰ (ਆਰਮਜ ਤੇ ਆਰਮਰ) ਗੈਲਰੀ। ਇੱਥੇ ਪੁਰਾਤਨ ਝਾੜ ਫਾਨੂਸ (ਸ਼ੈਂਡਲੇਅਰ), ਇੱਕ ਮਿਆਨ 'ਚ ਦੋ ਤਲਵਾਰਾਂ, ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ, ਕਟਾਰ, ਮਿਉਰਲ ਪੇਟਿੰਗਜ਼, ਪਹਿਲੀਆਂ ਲਾਂਚ ਹੋਈਆਂ ਇਟਾਲਾ ਤੇ ਫਇਏਟ ਕਾਰਾਂ, ਕੋਲਕਾਤਾ ਤੋਂ ਤਿਆਰ ਹੋਈ ਚਾਂਦੀ ਦੀ ਬੱਘੀ, ਡ੍ਰੈਸਿੰਗ ਟੇਬਲਜ਼ ਆਦਿ ਇਹ ਸਭ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ।
ਡੀਸੀ ਵੱਲੋਂ ਵਿਰਾਸਤ ਨੂੰ ਦੇਖਣ ਲਈ ਸਭ ਨੂੰ ਖੁੱਲ੍ਹਾ ਸੱਦਾ
ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਪਟਿਆਲਵੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਦੋਵੇਂ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੁਰਾਤਨ ਵਸਤਾਂ ਦੇਖਣ ਲਈ ਇੱਕ ਵਾਰ ਜ਼ਰੂਰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਆਪਣੀ ਅਮੀਰ ਵਿਰਾਸਤੀ ਧਰੋਹਰ ਦੇ ਦਿਦਾਰ ਕਰਨ। ਉਨ੍ਹਾਂ ਕਿਹਾ ਕਿ ਇਹ ਸਾਰਾ ਸਾਜੋ ਸਮਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਗਿਆ ਹੈ।
ਤਾਲਿਆਂ ’ਚ ਕੈਦ ਪਟਿਆਲਾ ਦੀ ਵਿਰਾਸਤ ਦਾ ਮਾਮਲਾ ਹਾਈਕੋਰਟ ਪੁੱਜਿਆ
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਦੀ ਅਸਲ ਵਿਰਾਸਤ ਤਾਲਿਆਂ ਵਿਚ ਕੈਣ ਹੋਣ ਦਾ ਮਾਮਲਾ ਹਾਈਕੋਰਟ ਤੱਕ ਪੁੱਜ ਗਿਆ ਹੈ। ਪਟਿਆਲਾ ਦੀ ਇਤਿਹਾਸਕ ਵਿਰਾਸਤ ਸ਼ੀਸ਼ ਮਹਿਲ ਦੀ ਬਦਹਾਲੀ ਅਤੇ ਇਸ ਦੀ ਮੁਰੰਮਤ ਦੇ ਕੰਮ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਈ ਕੋਰਟ ਦੀ ਐਡਵੋਕੇਟ ਤੇ ਪਟੀਸ਼ਨਰ-ਇਨ-ਪਰਸਨ ਸੁਨੈਨਾ ਥੰਮਨ ਤੇ ਨਿਖਿਲ ਥੰਮਨ ਨੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਸਬੰਧਤ ਵਿਭਾਗਾਂ ਨੂੰ ਇਕ ਕਾਨੂੰਨੀ ਨੋਟਿਸ ਭੇਜ ਕੇ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
--ਪੰਜਾਬੀ ਜਾਗਰਣ ਨੇ ਉਜਾਗਰ ਕੀਤਾ ਸੀ ਮਸਲਾ
ਦੱਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਤੇ ਸ਼ੀਸ਼ ਮਹਿਲ ਦੀ ਇਮਾਰਤਾਂ ਅਤੇ ਇਸਦੇ ਅੰਦਰ ਮੌਜੂਦ ਬੇਮਿਸਾਲ ਵਿਰਾਸਤ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਸਾਲ 2023 ਵਿਚ ਵੀ ‘ਪੰਜਾਬੀ ਜਾਗਰਣ’ ਨੇ ਦੋਵੇਂ ਵਿਰਾਸਤੀ ਇਮਾਰਤਾਂ ਦਾ ਮਸਲਾ ਉਜਾਗਰ ਕੀਤਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਸਲੇ ਦੇ ਅਦਾਲਤ ਵੱਲੋਂ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। ਸਾਲ 2026 ਤੱਕ ਵਿਚ ਨਾ ਤਾਂ ਸ਼ੀਸ਼ ਮਹਿਲ ਤੇ ਕਿਲਾ ਮੁਬਾਰਕ ਦੇ ਅੰਦਰੂਨ ਹਿੱਸੇ ਜਨਤਾ ਲਈ ਖੋਲੇ ਗਏ ਅਤੇ ਨਾ ਹੀ ਤਾਲਿਆਂ ਵਿਚ ਬੰਦ ਪਏ ਵਿਰਾਸਤੀ ਮੈਡਲ, ਸ਼ਾਹੀ ਬੱਗੀ, ਝੂਮਰ, ਹਥਿਆਰ ਤੇ ਹੋਰ ਵਸਤਾਂ ਲੋਕਾਂ ਦੇ ਦੇਖਣ ਲਈ ਕਿਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।