
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਤੇ ਇਸਦੇ ਨੋਡਲ ਅਫ਼ਸਰ ਡਾ. ਦਮਨਜੀਤ ਸੰਧੂ ਇਸ ਪਹਿਲਕਦਮੀ ਦੀ ਅਗਵਾਈ ਕਰ ਰਹੇ ਹਨ। ਡਾ. ਦਮਨਜੀਤ ਸੰਧੂ ਦੱਸਦੇ ਹਨ ਕਿ ‘ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦਫ਼ਤਰੀ ਸਮੇਂ ਦੀਆਂ ਪਾਬੰਦ ਨਹੀਂ ਹੁੰਦੀਆਂ। ਘਬਰਾਹਟ, ਇਕੱਲਾਪਨ, ਭਾਵਨਾਤਮਕ ਪਰੇਸ਼ਾਨੀ ਤੇ ਮਾਨਸਿਕ ਬੋਝ ਦੀਆਂ ਭਾਵਨਾਵਾਂ ਕਿਸੇ ਵੀ ਸਮੇਂ ਪੈਦਾ ਹੋ ਸਕਦੀਆਂ ਹਨ, ਖ਼ਾਸ ਕਰਕੇ ਅਕਸਰ ਉਦੋਂ ਜਦੋਂ ਤੁਰੰਤ ਮਨੋਵਿਗਿਆਨਕ ਸਹਾਇਤਾ ਉਪਲਬਧ ਨਹੀਂ ਹੁੰਦੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੇ ਆਪਣੇ ‘ਆਨਲਾਈਨ ਤੇ ਟੈਲੀਫੋਨਿਕ ਕਾਊਂਸਲਿੰਗ ਐਂਡ ਟ੍ਰੇਨਿੰਗ ਸੈੱਲ' ਰਾਹੀਂ ਮਨੋਵਿਗਿਆਨਕ ਹੈਲਪਲਾਈਨ ਸ਼ੁਰੂ ਕੀਤੀ ਹੈ। ਵਧ ਰਹੀਆਂ ਮਨੋਵਿਗਿਆਨਕ, ਭਾਵਨਾਤਮਕ ਤੇ ਸਮਾਜਿਕ ਚੁਣੌਤੀਆਂ ਨੂੰ ਧਿਆਨ ’ਚ ਰੱਖਦਿਆਂ ਇਸ ਪ੍ਰੋਜੈਕਟ ਦੀ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀਂ ਲੋੜ ਪੈਣ 'ਤੇ ਲੋਕ ਕਿਸੇ ਵੀ ਸਮੇਂ ਮੁੱਢਲੀ ਮਨੋਵਿਗਿਆਨਕ ਸਹਾਇਤਾ ਤੇ ਕਾਊਂਸਲਿੰਗ ਪ੍ਰਾਪਤ ਕਰ ਸਕਣਗੇ। ‘ਸਿਲਵਰ ਲਾਈਨਿੰਗ’ ਤਹਿਤ ਇਹ ਹੈਲਪਲਾਈਨ 24 ਘੰਟੇ ਤੇ ਸੱਤ ਦਿਨ ਉਪਲੱਬਧ ਰਹੇਗੀ। ਇਹ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ 24 ਘੰਟੇ ਚੱਲਣ ਵਾਲੀ ਮਨੋਵਿਗਿਆਨਕ ਹੈਲਪਲਾਈਨ ਹੈ, ਜੋ ਆਮ ਲੋਕਾਂ ਤੱਕ ਮਨੋਵਿਗਿਆਨਕ ਸਹਾਇਤਾ ਨੂੰ ਪਹੁੰਚਯੋਗ, ਸਮੇਂ ਸਿਰ ਤੇ ਗੁਪਤ ਬਣਾਉਣ ਵੱਲ ਇਕ ਅਹਿਮ ਕਦਮ ਹੈ।
'ਆਨਲਾਈਨ ਤੇ ਟੈਲੀਫੋਨਿਕ ਕਾਊਂਸਲਿੰਗ ਐਂਡ ਟ੍ਰੇਨਿੰਗ ਸੈੱਲ' ਦੀ ਸਥਾਪਨਾ ਪੰਜਾਬੀ ਯੂਨੀਵਰਸਿਟੀ ਦੇ 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਅਧੀਨ ਕੀਤੀ ਗਈ ਹੈ। ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਤੇ ਇਸਦੇ ਨੋਡਲ ਅਫ਼ਸਰ ਡਾ. ਦਮਨਜੀਤ ਸੰਧੂ ਇਸ ਪਹਿਲਕਦਮੀ ਦੀ ਅਗਵਾਈ ਕਰ ਰਹੇ ਹਨ। ਡਾ. ਦਮਨਜੀਤ ਸੰਧੂ ਦੱਸਦੇ ਹਨ ਕਿ ‘ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦਫ਼ਤਰੀ ਸਮੇਂ ਦੀਆਂ ਪਾਬੰਦ ਨਹੀਂ ਹੁੰਦੀਆਂ। ਘਬਰਾਹਟ, ਇਕੱਲਾਪਨ, ਭਾਵਨਾਤਮਕ ਪਰੇਸ਼ਾਨੀ ਤੇ ਮਾਨਸਿਕ ਬੋਝ ਦੀਆਂ ਭਾਵਨਾਵਾਂ ਕਿਸੇ ਵੀ ਸਮੇਂ ਪੈਦਾ ਹੋ ਸਕਦੀਆਂ ਹਨ, ਖ਼ਾਸ ਕਰਕੇ ਅਕਸਰ ਉਦੋਂ ਜਦੋਂ ਤੁਰੰਤ ਮਨੋਵਿਗਿਆਨਕ ਸਹਾਇਤਾ ਉਪਲਬਧ ਨਹੀਂ ਹੁੰਦੀ।
ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ 'ਸਿਲਵਰ ਲਾਈਨਿੰਗ' ਨਾਲ ਜੁੜੀ ਸਮੁੱਚੀ ਟੀਮ, ਜਿਸ ’ਚ ਟੈਲੀ-ਕਾਊਂਸਲਿੰਗ ਇੰਟਰਨਜ਼, ਸਿਖਲਾਈ ਪ੍ਰਾਪਤ ਵਾਲੰਟੀਅਰ ਤੇ ਫੈਕਲਟੀ ਮੈਂਬਰ ਸ਼ਾਮਲ ਹਨ, ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਪਹਿਲਕਦਮੀ ਪੰਜਾਬੀ ਯੂਨੀਵਰਸਿਟੀ ਨੂੰ ਸਮਾਜ ਨੂੰ, ਖ਼ਾਸ ਕਰਕੇ ਭਾਵਨਾਤਮਕ ਤਣਾਅ ਦੇ ਸਮੇਂ ਦੌਰਾਨ, ਮਨੋਵਿਗਿਆਨਕ ਸਹਾਇਤਾ ਅਤੇ ਮੁੱਢਲੀ ਮਨੋਵਿਗਿਆਨਕ ਮਦਦ ਪ੍ਰਦਾਨ ਕਰਨ ਵਿੱਚ ਮੋਹਰੀ ਬਣਾਏਗੀ।
9779600557
9779400557