ਪਟਿਆਲਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਖੋਲ੍ਹੇ ਪੱਤੇ, 30 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ
ਪਟਿਆਲਾ ਨਗਰ ਨਿਗਮ ਚੋਣਾਂ ਲਈ ਆਪਣੇ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਕੀਤੇ ਗਏ ਦਫ਼ਤਰੀ ਹੁਕਮਾਂ ਅਨੁਸਾਰ, ਅਬਜ਼ਰਵਰਾਂ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
Publish Date: Tue, 17 Nov 2026 04:54 PM (IST)
Updated Date: Tue, 17 Nov 2026 04:59 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਪਣੇ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਕੀਤੇ ਗਏ ਦਫ਼ਤਰੀ ਹੁਕਮਾਂ ਅਨੁਸਾਰ, ਅਬਜ਼ਰਵਰਾਂ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਜਾਰੀ ਕੀਤੀ ਗਈ ਸੂਚੀ ਅਨੁਸਾਰ
* ਵਾਰਡ ਨੰਬਰ 1 (ਐੱਸ.ਸੀ. ਮਹਿਲਾ): ਜਸਵੀਰ ਕੌਰ
* ਵਾਰਡ ਨੰਬਰ 4 (ਜਨਰਲ): ਲਵਜੋਤ ਸਿੰਘ
* ਵਾਰਡ ਨੰਬਰ 6 (ਜਨਰਲ): ਸਦਾ ਰਾਮ
* ਵਾਰਡ ਨੰਬਰ 12 (ਜਨਰਲ): ਐਡਵੋਕੇਟ ਭੁਪੇਸ਼ ਤਿਵਾੜੀ
* ਵਾਰਡ ਨੰਬਰ 14 (ਜਨਰਲ): ਮਨੋਜ ਠਾਕੁਰ
* ਵਾਰਡ ਨੰਬਰ 15 (ਜਨਰਲ ਮਹਿਲਾ): ਸੁਖਵਿੰਦਰ ਕੌਰ
* ਵਾਰਡ ਨੰਬਰ 16 (ਜਨਰਲ): ਕੈਲਾਸ਼ ਪੁਰੋਹਿਤ
* ਵਾਰਡ ਨੰਬਰ 22 (ਜਨਰਲ ਮਹਿਲਾ): ਨੇਹਾ ਸ਼ਰਮਾ
* ਵਾਰਡ ਨੰਬਰ 26 (ਐੱਸ.ਸੀ.): ਰਾਜਨ ਕੁਮਾਰ
* ਵਾਰਡ ਨੰਬਰ 28 (ਜਨਰਲ): ਰਾਜੇਸ਼ ਸ਼ਰਮਾ
* ਵਾਰਡ ਨੰਬਰ 32 (ਜਨਰਲ): ਰੇਖਾ ਅਗਰਵਾਲ
* ਵਾਰਡ ਨੰਬਰ 33 (ਜਨਰਲ ਮਹਿਲਾ): ਰਜਨੀ ਬੇਦਲਾਨ
* ਵਾਰਡ ਨੰਬਰ 34 (ਜਨਰਲ): ਗੌਰਵ ਕੁਮਾਰ
* ਵਾਰਡ ਨੰਬਰ 36 (ਜਨਰਲ): ਪ੍ਰਦੀਪ ਕੁਮਾਰ ਨਾਨੀ
* ਵਾਰਡ ਨੰਬਰ 37 (ਜਨਰਲ ਮਹਿਲਾ): ਕਮਲਦੀਪ ਕੌਰ
* ਵਾਰਡ ਨੰਬਰ 38 (ਜਨਰਲ): ਡਾ. ਕਰਮਜੀਤ ਸਿੰਘ ਢਿੱਲੋਂ
* ਵਾਰਡ ਨੰਬਰ 40 (ਜਨਰਲ): ਵਿਨੋਦ ਕੁਮਾਰ
* ਵਾਰਡ ਨੰਬਰ 41 (ਜਨਰਲ ਮਹਿਲਾ): ਰਾਜ ਰਾਣੀ
* ਵਾਰਡ ਨੰਬਰ 43 (ਜਨਰਲ ਮਹਿਲਾ): ਗੁਰਲੀਨ ਕੌਰ
* ਵਾਰਡ ਨੰਬਰ 44 (ਜਨਰਲ): ਗੌਤਮ
* ਵਾਰਡ ਨੰਬਰ 45 (ਐੱਸ.ਸੀ. ਮਹਿਲਾ): ਮੋਹਿਨੀ ਦੇਵੀ
* ਵਾਰਡ ਨੰਬਰ 46 (ਜਨਰਲ): ਰਾਜੇਸ਼ ਕੁਮਾਰ
* ਵਾਰਡ ਨੰਬਰ 48 (ਜਨਰਲ): ਸੁਰਿੰਦਰ ਸਿੰਘ ਸਚਦੇਵਾ
* ਵਾਰਡ ਨੰਬਰ 50 (ਜਨਰਲ): ਅਵਤਾਰ ਸਿੰਘ
* ਵਾਰਡ ਨੰਬਰ 51 (ਜਨਰਲ ਮਹਿਲਾ): ਸੁਨੀਤਾ ਰਾਣੀ
* ਵਾਰਡ ਨੰਬਰ 52 (ਐੱਸ.ਸੀ.): ਵਿਕਾਸ
* ਵਾਰਡ ਨੰਬਰ 53 (ਜਨਰਲ ਮਹਿਲਾ): ਪੂਨਮ ਸ਼ਰਮਾ
* ਵਾਰਡ ਨੰਬਰ 55 (ਜਨਰਲ ਮਹਿਲਾ): ਨਿਸ਼ਾ
* ਵਾਰਡ ਨੰਬਰ 57 (ਜਨਰਲ ਮਹਿਲਾ): ਪੂਜਾ
* ਵਾਰਡ ਨੰਬਰ 58 (ਜਨਰਲ): ਗੋਪਾਲ ਸਿੰਗਲਾ