ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ 100 ਮਿੰਨੀ ਬੱਸਾਂ ਦਾ ਤੋਹਫ਼ਾ, PRTC ਦੇ 9 ਡਿਪੂਆਂ ਤੋਂ ਸ਼ੁਰੂ ਹੋਣਗੀਆਂ ਸੇਵਾਵਾਂ ਇਨ੍ਹਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਬੱਸਾਂ ਵਿੱਚ 29 ਸਵਾਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਬੱਸਾਂ ਪੀ.ਆਰ.ਟੀ.ਸੀ. ਦੇ 9 ਵੱਖ-ਵੱਖ ਡਿਪੂਆਂ ਅਧੀਨ ਚਲਾਈਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਤੰਗ ਅਤੇ ਅੰਦਰੂਨੀ ਰੂਟਾਂ 'ਤੇ ਸੰਪਰਕ ਬਿਹਤਰ ਹੋਵੇਗਾ ਜਿੱਥੇ ਵੱਡੀਆਂ ਬੱਸਾਂ ਦਾ ਜਾਣਾ ਮੁਸ਼ਕਿਲ ਸੀ। ਇਸ ਪਹਿਲਕਦਮੀ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਨੂੰ ਭਾਰੀ ਰਾਹਤ ਮਿਲੇਗੀ।
Publish Date: Mon, 26 Oct 2026 12:24 PM (IST)
Updated Date: Mon, 26 Oct 2026 12:31 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਸਰਕਾਰ ਨੇ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਮੁੱਖ ਦਫ਼ਤਰ ਤੋਂ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੱਸਾਂ ਸੂਬੇ ਦੇ ਆਮ ਲੋਕਾਂ, ਖ਼ਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਸੁਚੱਜੀ ਅਤੇ ਸਸਤੀ ਆਵਾਜਾਈ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ।
ਇਨ੍ਹਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਬੱਸਾਂ ਵਿੱਚ 29 ਸਵਾਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਬੱਸਾਂ ਪੀ.ਆਰ.ਟੀ.ਸੀ. ਦੇ 9 ਵੱਖ-ਵੱਖ ਡਿਪੂਆਂ ਅਧੀਨ ਚਲਾਈਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਤੰਗ ਅਤੇ ਅੰਦਰੂਨੀ ਰੂਟਾਂ 'ਤੇ ਸੰਪਰਕ ਬਿਹਤਰ ਹੋਵੇਗਾ ਜਿੱਥੇ ਵੱਡੀਆਂ ਬੱਸਾਂ ਦਾ ਜਾਣਾ ਮੁਸ਼ਕਿਲ ਸੀ। ਇਸ ਪਹਿਲਕਦਮੀ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਨੂੰ ਭਾਰੀ ਰਾਹਤ ਮਿਲੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਵਿਭਾਗ ਦੇ 15 ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਟਰਾਂਸਪੋਰਟ ਪ੍ਰਣਾਲੀ ਨੂੰ ਪੈਰਾਂ 'ਤੇ ਖੜ੍ਹਾ ਕਰਨ ਅਤੇ ਲੋਕਾਂ ਨੂੰ ਭਰੋਸੇਮੰਦ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਨਵੀਂਆਂ ਬੱਸਾਂ ਦੇ ਆਉਣ ਨਾਲ ਜਿੱਥੇ ਪੀ.ਆਰ.ਟੀ.ਸੀ. ਦਾ ਬੇੜਾ ਹੋਰ ਮਜ਼ਬੂਤ ਹੋਇਆ ਹੈ, ਉੱਥੇ ਹੀ ਯਾਤਰੀਆਂ ਦਾ ਸਫ਼ਰ ਵੀ ਵਧੇਰੇ ਆਰਾਮਦਾਇਕ ਤੇ ਸੁਖਾਲਾ ਬਣੇਗਾ।
ਅਗਲੇ ਮਹੀਨੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 309 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਪਹਿਲਾਂ ਵਾਲੀਆਂ ਕੱਸੀਆਂ ਅਤੇ ਖਾਲੇ (ਸੂਏ) ਬੰਦ ਕਰ ਦਿੱਤੇ ਗਏ ਸਨ। ਅਸੀਂ ਉਨ੍ਹਾਂ ਨੂੰ ਲੱਭ ਕੇ ਮੁੜ ਚਾਲੂ ਕੀਤਾ ਅਤੇ ਹੁਣ ਪਿੰਡ-ਪਿੰਡ ਬੱਸਾਂ ਚਲਾਈਆਂ ਜਾਣਗੀਆਂ।