- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਸੀਐੱਮਡੀ ਗੁਰਕਿਰਤ ਕ੍ਰਿਪਾਲ ਸਿੰਘ ਦੀ ਪੀਐੱਸਈਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਰਮਿਆਨ ਮੀਟਿੰਗ ਹੋਈ ਸੀ। ਇਸ ਦੌਰਾਨ ਪਤਾ ਲੱਗਾ ਕਿ ਪੈਨਸ਼ਨ ਪੈਕੇਜ ’ਚ ਕੁਝ ਪੈਨਸ਼ਨਰਾਂ ਦੀ ਮੌਤ ਦੀ ਮਿਤੀ ਤੇ ਕੁਝ ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਰਜ ਨਾ ਹੋਣ ਕਾਰਨ ਬੁਢਾਪਾ ਭੱਤਾ ਤੇ ਐੱਲਟੀਸੀ ਵਰਗੇ ਬਣਦੇ ਲਾਭਾਂ ਦੀ ਅਦਾਇਗੀ ’ਚ ਦਿੱਕਤ ਆ ਰਹੀ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੀਐੱਸਪੀਸੀਐੱਲ ਕੋਲ ਆਪਣੇ ਸੇਵਾਮੁਕਤ ਮੁਲਾਜ਼ਮਾਂ ਦਾ ਰਿਕਾਰਡ ਵੀ ਅਪਡੇਟ ਨਹੀਂ ਹੈ। ਹਜ਼ਾਰਾਂ ਪੈਨਸ਼ਨਰਾਂ ਦੀ ਜਨਮ-ਮੌਤ ਤੇ ਜਨਮ ਮਿਤੀ ਦਾ ਰਿਕਾਰਡ ਨਾ ਹੋਣ ਕਰ ਕੇ ਪੈਨਸ਼ਨਰਾਂ ਨੂੰ ਪੂਰੇ ਲਾਭ ਨਹੀਂ ਮਿਲ ਰਹੇ ਹਨ। ਇਹ ਖ਼ੁਲਾਸਾ ਨਵ-ਨਿਯੁਕਤ ਸੀਐੱਮਡੀ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਕੀਤੀ ਗਈ ਬੈਠਕ ਦੌਰਾਨ ਹੋਇਆ ਹੈ, ਜਿਸ ਮਗਰੋਂ ਸੀਐੱਮਡੀ ਵੱਲੋਂ ਪੀਐੱਸਪੀਸੀਐੱਲ ਵੱਲੋਂ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੈਨਸ਼ਨ ਪੈਕੇਜ ’ਚ ਲੋੜੀਂਦਾ ਰਿਕਾਰਡ ਅਪਡੇਟ ਕਰਨ ਸਬੰਧੀ ਸਮੂਹ ਡੀ.ਡੀ.ਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਸੀਐੱਮਡੀ ਗੁਰਕਿਰਤ ਕ੍ਰਿਪਾਲ ਸਿੰਘ ਦੀ ਪੀਐੱਸਈਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਰਮਿਆਨ ਮੀਟਿੰਗ ਹੋਈ ਸੀ। ਇਸ ਦੌਰਾਨ ਪਤਾ ਲੱਗਾ ਕਿ ਪੈਨਸ਼ਨ ਪੈਕੇਜ ’ਚ ਕੁਝ ਪੈਨਸ਼ਨਰਾਂ ਦੀ ਮੌਤ ਦੀ ਮਿਤੀ ਤੇ ਕੁਝ ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਰਜ ਨਾ ਹੋਣ ਕਾਰਨ ਬੁਢਾਪਾ ਭੱਤਾ ਤੇ ਐੱਲਟੀਸੀ ਵਰਗੇ ਬਣਦੇ ਲਾਭਾਂ ਦੀ ਅਦਾਇਗੀ ’ਚ ਦਿੱਕਤ ਆ ਰਹੀ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਐੱਮਡੀ ਨੇ ਪੜਤਾਲ ਕਰਵਾਈ ਤਾਂ ਸਾਹਮਣੇ ਆਇਆ ਕਿ 2,109 ਪੈਨਸ਼ਨਰਾਂ ਦੀ ਮੌਤ ਦੀ ਮਿਤੀ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਡਾਟਾ ਅਪਡੇਟ ਨਹੀਂ ਹੈ। ਇਸ ਕਾਰਨ ਕੁਝ ਯੋਗ ਪੈਨਸ਼ਨਰਾਂ ਨੂੰ ਐੱਲਟੀਸੀ ਤੇ ਬੁਢਾਪਾ ਭੱਤੇ ਸਮੇਤ ਹੋਰ ਬਣਦੇ ਲਾਭ ਪ੍ਰਾਪਤ ਕਰਨ ’ਚ ਮੁਸ਼ਕਲ ਆ ਰਹੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਪੀ.ਐੱਸ.ਪੀ.ਸੀ.ਐੱਲ. ਦੇ ਸੀਐੱਮਡੀ ਗੁਰਕਿਰਤ ਕਿਰਪਾਲ ਸਿੰਘ, ਆਈਏਐੱਸ ਵੱਲੋਂ ਸਮੂਹ ਸਬੰਧਤ ਡੀ.ਡੀ.ਓਜ਼ ਨੂੰ ਉਕਤ ਕਾਰਵਾਈ 15 ਦਿਨਾਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ 23 ਸਤੰਬਰ 2026 ਨੂੰ ਪੀਐੱਸਪੀਸੀਐੱਲ ਵੱਲੋਂ ਪੱਤਰ ਜਾਰੀ ਕਰ ਕੇ ਸਮੂਹ ਡੀਡੀਓਜ਼ ਨੂੰ ਹਦਾਇਤ ਕੀਤੀ ਹੈ ਕਿ ਪੈਨਸ਼ਨਰਾਂ ਦੇ ਰਿਕਾਰਡ ਦੀ ਤੁਰੰਤ ਜਾਂਚ ਕੀਤੀ ਜਾਵੇ। ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਰਿਕਾਰਡ ’ਚ ਡਾਟਾ ਤੁਰੰਤ ਅਪਡੇਟ ਕੀਤਾ ਜਾਵੇ।