- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2600 ਅਪ੍ਰੈਂਟਿਸ ਯੂਨੀਅਨ ਨੇ ਪਾਵਰਕਾਮ ਦੇ ਦਫਤਰ ਵਿਚ ਤਾੜੇ ਅਧਿਕਾਰੀ ਤੇ ਕਰਮਚਾਰੀ

ਪਰਗਟ ਸਿੰਘ•, ਪੰਜਾਬੀ ਜਾਗਰਣ,• ਪਟਿਆਲਾ : ਪਿਛਲੇ ਇਕ ਮਹੀਨੇ ਤੋਂ ਸੰਘਰਸ਼ ਕਰ ਰਹੀ 2600 ਅਪ੍ਰੈਂਟਿਸ ਯੂਨੀਅਨ ਨੇ ਬੁੱਧਵਾਰ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਦੋਵੇਂ ਗੇਟ ਮੁੜ ਬੰਦ ਕਰ ਦਿੱਤੇ, ਜਿਸ ਨਾਲ ਛੁੱਟੀ ਹੋਣ ਵੇਲੇ ਪਾਵਰਕਾਮ ਦੇ ਅਧਿਕਾਰੀ ਤੇ ਕਰਮਚਾਰੀ ਅੰਦਰ ਹੀ ਤੜੇ ਰਹੇ ਤੇ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ। ਲੰਬੇ ਸਮੇਂ ਦੀ ਮੁਸ਼ੱਤਕ ਉਪਰੰਤ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆ ਗੇਟ ਦਾ ਕੁਝ ਹਿੱਸਾ ਖੋਲ੍ਹ ਦਿੱਤਾ, ਜਿਸ ਨਾਲ ਪੈਦਲ ਲੰਘਣ ਵਾਲੇ ਮੁਲਾਜ਼ਮ ਬਾਹਰ ਨਿਕਲੇ ਪਰ ਵਾਹਨਾਂ ’ਤੇ ਆਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਧਰਨਾ ਚੁੱਕਣ ਦਾ ਇੰਤਜ਼ਾਰ ਕਰਦੇ ਰਹੇ। ਇਸ ਮੌਕੇ ਕਰਮਚਾਰੀਆਂ ਤੇ ਧਰਨਾਕਾਰੀਆਂ ਵਿਚਕਾਰ ਤਲਖੀ ਵੀ ਹੋਈ। ਇਸ ਰੋਸ ਪ੍ਰਦਰਸ਼ਨ ਦੌਰਾਨ ਸ਼ੇਰਾ ਵਾਲਾ ਗੇਟ ਤੋਂ ਸ਼ਹਿਰ ਵੱਲ ਜਾਣ ਵਾਲੇ ਰਸਤੇ ਬੰਦ ਹੋਣ ਕਾਰਨ ਸ਼ਹਿਰ ਦੇ ਅੰਦਰੂਨੀ ਚੌਕ ’ਚ ਜਾਮ ਲੱਗਾ ਰਿਹਾ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਯੂਨੀਅਨ ਆਗੂਆਂ ਅਤੇ ਮੈਂਬਰਾਂ ਨੇ ਪਾਵਰਕਾਮ ਪ੍ਰਬੰਧਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਮੈਨੇਜਮੈਂਟ ਨਾਲ ਗੱਲਬਾਤ ਹੋਣ ਉਪਰੰਤ ਦੂਜਾ ਗੇਟ ਖੋਲ੍ਹ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੂਜਾ ਗੇਟ ਬੰਦ ਕਰਨ ਤੋਂ ਪਹਿਲਾਂ ਇਕ ਵੀਡੀਓ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਵਾਰ ਵਾਰ ਲਾਰੇ ਲਗਾ ਕੇ ਟਾਈਮ ਟਪਾਇਆ ਜਾ ਰਿਹਾ ਹੈ, ਜਿਸ ਕਾਰਨ ਅੱਜ ਉਹ ਮੁੜ ਤੋਂ ਗੇਟ ਬੰਦ ਕਰਨਗੇ ਅਤੇ ਜੇਕਰ ਪ੍ਰਸ਼ਾਸਨ ਸਖਤਾਈ ਕਰਦਾ ਹੈ ਤਾਂ ਪਹਿਲਾਂ ਦੀ ਤਰ੍ਹਾ ਉਥੇ ਬੈਠ ਕੇ ਡਾਂਗਾਂ ਖਾਈ ਜਾਣਗੇ ਤੇ ਉਨ੍ਹਾਂ ਦਾ ਧਰਨਾ ਸ਼ਾਤਮਈ ਰਹੇਗਾ। ਉਨ੍ਹਾਂ ਆਖਿਆ ਕਿ ਟਾਵਰ ’ਤੇ ਬੈਠੇ ਨੌਜਵਾਨਾਂ ਨੂੰ ਵੀ ਅਸੀ ਬੀਤੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਾਨ ਦੇ ਭਰੋਸੇ ’ਤੇ ਉਥੋਂ ਉਤਾਰ ਕੇ ਇਥੇ ਧਰਨੇ ਵਾਲੀ ਥਾਂ ਤੋਂ ਲੈ ਆਏ ਸੀ ਤੇ ਮੈਨੇਜਮੈਂਟ ਨੇ ਦੇਰ ਰਾਤ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਪਰ ਇੱਕ ਵਜੇ ਤੱਕ ਕਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੇ ਲਾਰੇ ਹੀ ਲਾਏ ਜਾ ਰਹੇ ਹਨ, ਜਿਸ ਕਾਰਨ ਮਜਬੂਰ ਹੋ ਕੇ ਸੰਘਰਸ਼ ਮੁੜ ਤੋਂ ਹੋਰ ਤੇਜ ਕਰਨਾ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ