ਪਠਾਣਮਾਜਰਾ ਦੀ ਵਿੱਤੀ ਮਦਦ ਕਰਨ ਵਾਲਿਆਂ ਦੀ ਭਾਲ ’ਚ ਪੁਲਿਸ, ਵਿਦੇਸ਼ ਤੋਂ ਦੋ ਵਿਅਕਤੀਆਂ ਨੇ ਕੀਤੀ ਸੀ ਮਦਦ
ਪਟਿਆਲਾ ਪੁਲਿਸ ਨੇ ਰਿਮਾਂਡ ਦੇ ਚੌਥੇ ਦਿਨ ਇਹ ਜਾਣਕਾਰੀ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਲਈ ਰਿਮਾਂਡ ਵਧਾਉਣ ਦੀ ਮੰਗ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੰਜ ਲੱਖ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ।
Publish Date: Sun, 29 Mar 2026 09:08 AM (IST)
Updated Date: Sun, 29 Mar 2026 09:09 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਜਬਰ ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਸਟ੍ਰੇਲੀਆ ਫ਼ਰਾਰ ਹੋਣ ਲਈ ਵਿਦੇਸ਼ਾਂ ਤੋਂ ਫੰਡਿੰਗ ਹੋਈ ਸੀ। ਆਸਟ੍ਰੇਲੀਆ ਜਾਣ ਲਈ ਵਿਦੇਸ਼ਾਂ ਤੋਂ ਦੋ ਵਿਅਕਤੀਆਂ ਨੇ ਪੈਸੇ ਟ੍ਰਾਂਸਫਰ ਕੀਤੇ ਹਨ, ਜਦਕਿ ਭਾਰਤ ’ਚ ਵੀ ਕਈ ਲੋਕਾਂ ਨੇ ਨਕਦੀ ਪਹੁੰਚਾਈ ਸੀ। ਪਟਿਆਲਾ ਪੁਲਿਸ ਨੇ ਰਿਮਾਂਡ ਦੇ ਚੌਥੇ ਦਿਨ ਇਹ ਜਾਣਕਾਰੀ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਲਈ ਰਿਮਾਂਡ ਵਧਾਉਣ ਦੀ ਮੰਗ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੰਜ ਲੱਖ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ।
ਪੁਲਿਸ ਫੰਡ ਮੁਹੱਈਆ ਕਰਵਾਉਣ ਵਾਲਿਆਂ ਅਤੇ ਟਿਕਟਾਂ ਬੁੱਕ ਕਰਨ ਵਾਲਿਆਂ ਤੋਂ ਪੁੱਛਗਿੱਛ ਲਈ ਉਨ੍ਹਾਂ ਦੇ ਵੇਰਵੇ ਇਕੱਠੇ ਕਰ ਰਹੀ ਹੈ। ਵਿਧਾਇਕ ਪਠਾਣਮਾਜਰਾ ਪਹਿਲਾਂ ਵੀ ਚੀਨ-ਨੇਪਾਲ ਦੇ ਰਸਤੇ ਗਿਆ ਸੀ, ਜਿਸ ਕਾਰਨ ਪੁਲਿਸ ਨੇ ਉਸ ਨੂੰ ਇਸ ਰਸਤੇ ਬਾਰੇ ਜਾਣਕਾਰੀ ਹੋਣ ਦਾ ਪਤਾ ਲਗਾਇਆ ਹੈ।