- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਹਾਈਵੋਲਟੇਜ ਟਾਵਰ ’ਤੇ ਚੜ੍ਹੇ 2600 ਅਪ੍ਰੈਂਟਿਸ਼ਿਪ ਯੂਨੀਅਨ ਦੇ ਨੌਜਵਾਨਾਂ ਦੇ ਹੱਕ ਵਿਚ ਟਾਵਰ ਹੇਠਾਂ ਧਰਨਾ ਦੇ ਰਹੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਖਦੇੜ ਦਿੱਤਾ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਪਟਿਆਲਾ: ਬਿਜਲੀ ਦੇ ਹਾਈਵੋਲਟੇਜ ਟਾਵਰ ’ਤੇ ਚੜ੍ਹੇ 2600 ਅਪ੍ਰੈਂਟਿਸ਼ਿਪ ਯੂਨੀਅਨ ਦੇ ਨੌਜਵਾਨਾਂ ਦੇ ਹੱਕ ਵਿਚ ਟਾਵਰ ਹੇਠਾਂ ਧਰਨਾ ਦੇ ਰਹੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਖਦੇੜ ਦਿੱਤਾ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਯੂਨੀਅਨ ਦੇ ਕੁਝ ਹੋਰ ਕਾਰਕੁਨ ਵੱਖ-ਵੱਖ ਬਿਜਲੀ ਟਾਵਰਾਂ ’ਤੇ ਚੜ੍ਹ ਗਏ।
ਟਾਵਰਾਂ ’ਤੇ ਚੜ੍ਹੇ ਸਿਖਿਆਰਥੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪ੍ਰਧਾਨ ਸਮੇਤ ਹਿਰਾਸਤ ਵਿਚ ਲਏ ਸਾਰੇ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਹੇਠਾਂ ਨਹੀਂ ਉਤਰਨਗੇ। ਜ਼ਿਕਰਯੋਗ ਹੈ ਕਿ 17 ਨਵੰਬਰ ਤੋਂ ਯੂਨੀਅਨ ਦੇ ਕਈ ਨੌਜਵਾਨ ਸੰਗਰੂਰ ਰੋਡ ’ਤੇ ਪਿੰਡ ਭੇਡਪੁਰਾ ਨੇੜੇ ਹਾਈਵੋਲਟੇਜ ਬਿਜਲੀ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਸਾਥੀਆਂ ਵੱਲੋਂ ਹੇਠਾਂ ਧਰਨਾ ਲਗਾਇਆ ਗਿਆ ਸੀ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਅਪ੍ਰੈਂਟਿਸ਼ਿਪ ਪਾਸ ਸਿਖਿਆਰਥੀਆਂ ਦੀ ਜੁਆਇਨਿੰਗ ਕਰਵਾਉਣ ਦੀ ਹੈ।