ਕਾਂਗਰਸ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਦਾ ਅਹਿਦ
ਕਾਂਗਰਸ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਦਾ ਅਹਿਦ
Publish Date: Sun, 14 Jun 2026 04:45 PM (IST)
Updated Date: Mon, 15 Jun 2026 04:00 AM (IST)

ਮਾਹਿਰ ਆਗੂਆਂ ਨੇ ਐਸਆਈਆਰ ਬਾਰੇ ਦਿੱਤੀ ਜਾਣਕਾਰੀੇ ਸੁਨਾਮ ਵਿਖੇ ਕਾਂਗਰਸ ਆਗੂਆਂ ਨੇ ਕੀਤੀ ਮੀਟਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸੂਬੇ ਅੰਦਰ ਚੱਲ ਰਹੀ ਐਸਆਈਆਰ ਬਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਜਾਣੂੰ ਕਰਵਾਉਣ ਲਈ ਵਿਧਾਨ ਸਭਾ ਹਲਕਾ ਸੁਨਾਮ ਦੀ ਮੀਟਿੰਗ ਅਰਬਨ ਕਰੇਬ ਵਿਖੇ ਆਯੋਜਿਤ ਕੀਤੀ ਗਈ। ਪਾਰਟੀ ਵਰਕਰਾਂ ਨੂੰ ਜਾਣਕਾਰੀ ਦੇਣ ਲਈ ਐਸ ਆਈ ਆਰ ਸੰਗਰੂਰ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਨਿੱਪੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਰਾਜਿੰਦਰ ਦੀਪਾ, ਰਾਜਿੰਦਰ ਸਿੰਘ ਰਾਜਾ ਬੀਰਕਲਾਂ , ਸਨਮੀਕ ਹੈਨਰੀ ਅਤੇ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਾਂਗਰਸ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਪੰਨਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕੇ ਵਿੱਚ ਵਰਕਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਵਿਰੋਧੀ ਪਾਰਟੀਆਂ ਨੂੰ ਮਾਤ ਦਿੱਤੀ ਜਾਵੇ। ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਐਸਆਈਆਰ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਨਿੱਪੀ ਨੇ ਬੂਥਾਂ ਦੇ ਮਿਹਨਤੀ ਬੂਥ ਲੈਵਲ ਏਜੰਟਾਂ ਨੂੰ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਅਸਲ ਵੋਟਾਂ ਕੱਟਣ ਲਈ ਯਤਨਸ਼ੀਲ ਹੈ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਚੌਕੰਨੇ ਰਹਿਣ ਦੀ ਲੋੜ ਹੈ। ਕਾਂਗਰਸ ਪਾਰਟੀ ਵੱਲੋਂ ਹਰ ਬੂਥ ਪੱਧਰ ਤੇ ਇੱਕ ਇੰਚਾਰਜ ਨਿਯੁਕਤ ਕੀਤਾ ਗਿਆ ਜੋ ਬੂਥ ਲੈਵਲ ਅਫ਼ਸਰ ਨਾਲ ਮਿਲ ਕੇ ਉਹਨਾਂ ਵੋਟਰਾਂ ਦੀ ਪਹਿਚਾਣ ਜਾਂ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਮੱਦਦ ਕਰਨਗੇ ਜਿਨਾਂ ਦੀ ਪਹਿਚਾਣ ਨਹੀ ਹੋ ਸਕੀ ਤਾਂ ਕਿ ਕਿਸੇ ਸਹੀ ਵੋਟਰ ਦੀ ਵੋਟ ਨਾ ਕੱਟੀ ਜਾ ਸਕੇ। ਬੁਲਾਰਿਆਂ ਨੇ ਆਖਿਆ ਕਿ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਮੁਹਿੰਮ ਨੂੰ ਘਰ-ਘਰ ਤੱਕ ਲੈ ਕੇ ਜਾਇਆ ਜਾਵੇਗਾ ਤਾਂ ਜੋ ਲੋਕਤੰਤਰ ਦੀ ਰਾਖੀ ਕੀਤੀ ਜਾ ਸਕੇ ਤੇ ਜੋ ਕੇਂਦਰ ਦੀ ਸਰਕਾਰ ਦੂਸਰੇ ਰਾਜਾਂ ਵਾਂਗ ਵੋਟਾਂ ਕਟਵਾ ਕੇ ਲੋਕਾਂ ਦੇ ਹੱਕਾਂ ਤੇ ਡਾਕਾ ਨਾ ਮਾਰ ਸਕੇ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ , ਹਰਦੇਵ ਸਿੰਘ ਭੱਠਲ, ਕੁਲਜੀਤ ਸਿੰਘ ਤੂਰ , ਕਰਮਜੀਤ ਕੌਰ ਮਾਡਲ ਟਾਊਨ, ਸੁਰਿੰਦਰ ਸਿੰਘ ਭਰੂਰ, ਪ੍ਰਮੋਦ ਅਵਸਥੀ ਹਾਜ਼ਰ ਸਨ।