- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਵੱਲੋਂ ਐਲਾਨੇ ਗਏ ਚਾਰਟਰਡ ਅਕਾਊਂਟੈਂਟ (ਸੀਏ) ਫਾਈਨਲ ਪ੍ਰੀਖਿਆ 2026 ਦੇ ਨਤੀਜਿਆ ’ਚ ਪਟਿਆਲਾ ਦੇ ਨੂਰ ਸਿੰਗਲਾ ਨੇ ਦੇਸ਼ ਭਰ ’ਚ ਟੌਪ ਕੀਤਾ ਹੈ। ਨੂਰ ਨੇ 600 ’ਚੋਂ 499 ਅੰਕ (83.17 ਫੀਸਦ) ਪ੍ਰਾਪਤ ਕਰ ਕੇ ਦੇਸ਼ ਭਰ ਆਪਣੇ ਸ਼ਹਿਰ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।

ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਵੱਲੋਂ ਐਲਾਨੇ ਗਏ ਚਾਰਟਰਡ ਅਕਾਊਂਟੈਂਟ (ਸੀਏ) ਫਾਈਨਲ ਪ੍ਰੀਖਿਆ 2026 ਦੇ ਨਤੀਜਿਆ ’ਚ ਪਟਿਆਲਾ ਦੇ ਨੂਰ ਸਿੰਗਲਾ ਨੇ ਦੇਸ਼ ਭਰ ’ਚ ਟੌਪ ਕੀਤਾ ਹੈ। ਨੂਰ ਨੇ 600 ’ਚੋਂ 499 ਅੰਕ (83.17 ਫੀਸਦ) ਪ੍ਰਾਪਤ ਕਰ ਕੇ ਦੇਸ਼ ਭਰ ਆਪਣੇ ਸ਼ਹਿਰ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।
ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਨੂਰ ਨੇ ਆਪਣੀ ਸਕੂਲੀ ਪੜ੍ਹਾਈ ਡੀਏਵੀ ਪਬਲਿਕ ਸਕੂਲ ਪਟਿਆਲਾ ਤੋਂ ਪੂਰੀ ਕੀਤੀ ਤੇ ਫਿਰ ਇੰਦਰਾ ਗਾਂਧੀ ਓਪਨ ਯੂਨੀਵਰਿਸਟੀ ਤੋਂ ਬੀਕਾਮ (ਅਕਾਊਂਟਿੰਗ ਤੇ ਫਾਇਨੈਂਸ) ਦੀ ਡਿਗਰੀ ਹਾਸਲ ਕੀਤੀ।
ਨੂਰ ਦੇ ਪਿਤਾ ਗਗਨਦੀਪ ਸਿੰਗਲਾ ਕਾਰੋਬਾਰੀ ਹਨ ਜਦਕਿ ਮਾਤਾ ਸੁਜਾਤਾ ਸਿੰਗਲਾ ਘਰੇਲੂ ਔਰਤ ਹੈ। ਉਸ ਦੀਆਂ ਦੋ ਵੱਡੀਆਂ ਭੈਣਾਂ ਹਨ, ਜਿਨ੍ਹਾਂ ’ਚੋਂ ਇੱਕ ਚਾਰਟਰਡ ਅਕਾਊਂਟੈਂਟ (ਸੀਏ) ਹੈ ਤੇ ਦੂਜੀ ਪੋਸਟ ਗ੍ਰੈਜੂਏਟ ਹੈ।
ਆਪਣੀ ਇਸ ਉਪਲਬਧੀ ਬਾਰੇ ਨੂਰ ਨੇ ਕਿਹਾ ਕਿ ਮੈਂ 2022 ’ਚ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੈਲਫ ਸਟੱਡੀ ਕੀਤੀ। ਮੇਰੀ ਵੱਡੀ ਭੈਣ, ਜੋ ਖੁਦ ਵੀ ਚਾਰਟਰਡ ਅਕਾਊਂਟੈਂਟ ਹੈ, ਨੇ ਮੈਨੂੰ ਲਗਾਤਾਰ ਗਾਈਡ ਕੀਤਾ। ਨੂਰ ਨੇ ਦੱਸਿਆ ਕਿ ਉਹ ਕ੍ਰਿਕਟ ਖੇਡਣ ਦਾ ਸ਼ੌਕੀਨ ਰਿਹਾ ਹੈ ਤੇ ਸਕੂਲ ਲੇਵਲ ਤੱਕ ਸਟੇਟ ਲੇਵਲ ਤੱਕ ਭਾਗ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਨੂਰ ਨੇ ਇਸ ਤੋਂ ਪਹਿਲਾਂ ਸੀਏ ਇੰਟਰਮੀਡੀਏਟ ਪ੍ਰੀਖਿਆ ’ਚ ਵੀ ਆਲ ਇੰਡੀਆ ਰੈਂਕ 2 ਹਾਸਲ ਕੀਤਾ ਸੀ ਤੇ ਹੁਣ ਸੀਏ ਫਾਈਨਲ ’ਚ ਏਆਈਆਰ-1 ਪ੍ਰਾਪਤ ਕਰਕੇ ਇਕ ਹੋਰ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤਾ ਹੈ। ਨਤੀਜੇ ਦਾ ਐਲਾਨ ਹੋਣ ’ਤੇ ਪਰਿਵਾਰਿਕ ਮੈਂਬਰਾਂ ਨੇ ਨੂਰ ਦਾ ਮੂਹ ਮਿੱਠਾ ਕਰਵਾਉਂਦਿਆ ਖੁਸ਼ੀ ਸਾਂਝੀ ਕੀਤੀ।